ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

‘ਨੋਅ ਦੇਸੈਲਫ ਐਜ਼ ਸੋਲ ਫਾਊਡੇਸ਼ਨ’ ਨੇ ਮੋਹਾਲੀ ਪ੍ਰਸ਼ਾਸ਼ਨ ਨੂੰ ਦਾਨ ਕੀਤੇ ਰਾਸ਼ਨ-ਪੈਕੇਟ

ਕੋਵਿਡ-19 ਮਹਾਂਮਾਰੀ ਵਿਰੁਧ ਜੰਗ ਚ ਸਰਕਾਰ ਦੇ ਯਤਨਾਂ ਦਾ ਸਮਰਥਨ ਕਰਦਿਆਂ ਅੱਜ ਇਕ ਰਜਿਸਟਰਡ ਚੈਰੀਟੇਬਲ ਸੰਸਥਾ ‘ਨੋਅ ਦੇਸੈਲਫ ਐਜ਼ ਸੋਲ ਫਾਊਡੇਸ਼ਨ’ ਵੱਲੋ  ਐਸ.ਏ.ਐਸ. ਨਗਰ ਪ੍ਰਸ਼ਾਸ਼ਨ ਨੂੰ ਰਾਸ਼ਨ ਦੇ 800 ਪੈਕੇਟ ਦਾਨ ਕੀਤੇ ਗਏ|
 

ਇਸ ਸਬੰਧੀ ਜਾਣਕਾਰੀ ਦਿੰਦਿਆਂ ਫਾਉਡੇਸ਼ਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਸੰਸਥਾ ਵੱਲੋ ਰਾਸ਼ਨ ਦੇ ਜੋ 800 ਪੈਕਟ ਦਾਨ ਕੀਤੇ ਗਏ ਹਨ ਉਨਾਂ ਵਿਚ ਹਰੇਕ ਪੈਕੇਟ ਵਿੱਚ 5 ਕਿਲੋ ਆਟਾ, 3 ਕਿਲੋ ਚੌਲ, 01 ਕਿਲੋ ਦਾਲ ਅਤੇ 01 ਕਿਲੋ ਨਮਕ ਸ਼ਾਮਲ ਹੈ|
 

ਉਨ੍ਹਾਂ ਦੱਸਿਆ ਕਿ ਇਹ ਸੰਸਥਾ ਵਲੋਂ ਉਕਤ ਸਮਾਨ ਤੋਂ ਇਲਾਵਾ ਹਸਪਤਾਲਾਂ ਵਿਚ ਡਾਕਟਰੀ ਉਪਕਰਣ ਅਤੇ ਝੁੱਗੀ-ਝੌਪੜੀ ਵਾਲਿਆਂ, ਜਿਨ੍ਹਾਂ ਨੂੰ ਖਾਣੇ ਦੀ ਜਾਂ ਰਾਸ਼ਨ ਦੀ ਲੋੜ ਹੈ, ਨੂੰ ਪਕਾਏ ਹੋਏ ਭੋਜਨ ਅਤੇ ਰਾਸ਼ਨ ਦੇ ਪੈਕਟ ਦਾਨ ਕਰਕੇ ਕੋਰੋਨਾ ਬਿਮਾਰੀ ਵਿਰੁੱਧ ਜੰਗ ਵਿੱਚ ਸਰਕਾਰ ਦੇ ਯਤਨਾਂ ਦਾ ਸਮਰਥਨ ਕੀਤਾ ਹੈ।
 

ਉਨ੍ਹਾਂ ਅੱਗੇ ਦੱਸਿਆ ਕਿ ਇਹ ਸੰਸਥਾ ਭਵਿੱਖ ਵਿਚ ਵੀ ਪਿਆਰ ਅਤੇ ਸਤਿਕਾਰ ਨਾਲ ਦੇਸ਼ ਦੇ ਲੋਕਾਂ ਦੀ ਸੇਵਾ ਕਰਦੀ ਰਹੇਗੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Know Thyself as Soul Foundation donates 800 ration packets to SAS Nagar administration