ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਲਿਆਂਵਾਲੀ ਦੇ ਰਿਮਾਂਡ `ਚ ਇਕ ਦਿਨ ਦਾ ਵਾਧਾ

ਕੋਲਿਆਂਵਾਲੀ ਦੇ ਰਿਮਾਂਡ `ਚ ਇਕ ਦਿਨ ਦਾ ਵਾਧਾ

ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਰੀਬੀ ਦਿਆਲ ਸਿੰਘ ਕੋਲਿਆਂਵਾਲੀ ਨੂੰ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ `ਚ ਅੱਜ ਸਥਾਨਕ ਅਦਾਲਤ `ਚ ਪੇਸ਼ ਕੀਤਾ ਗਿਆ। ਅਦਾਲਤ ਵੱਲੋਂ ਉਨ੍ਹਾਂ ਦੇ ਰਿਮਾਂਡ `ਚ ਇਕ ਦਿਨ ਦਾ ਵਾਧਾ ਕੀਤਾ ਗਿਆ।


ਵਿਜੀਲੈਂਸ ਬਿਓਰੋ ਵੱਲੋਂ ਪੀਐਸਐਸਐਸ ਦੇ ਸਾਬਕਾ ਮੈਂਬਰ ਦਿਆਲ ਸਿੰਘ ਕੋਲਿਆਂਵਾਲੀ ਤੋਂ ਹੋਰ ਪੁੱਛਗਿੱਛ ਕਰਨ ਅਤੇ ਰਿਕਾਰਡ ਪ੍ਰਾਪਤ ਕਰਨ ਵਾਸਤੇ ਦੋ ਦਿਨ ਦੇ ਰਿਮਾਂਡ ਵਾਧੇ ਦੀ ਮੰਗ ਕੀਤੀ। ਅਦਾਲਤ `ਚ ਕਿਹਾ ਕਿ ਅਜੇ ਕੁਝ ਦਸਤਾਵੇਜ਼ ਪ੍ਰਾਪਤ ਕਰਨ ਬਾਕੀ ਹਨ, ਜੋ ਉਨ੍ਹਾਂ ਵੱਲੋਂ ਅਜੇ ਤੱਕ ਨਹੀਂ ਦਿੱਤੇ ਗਏ। ਜਿਸ ਨੂੰ ਅਦਾਲਤ ਨੇ ਇਕ ਦਿਨ ਲਈ ਹੋਰ ਰਿਮਾਂਡ `ਤੇ ਭੇਜ ਦਿੱਤਾ। ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਅਦਾਲਤ `ਚ ਸਿਹਤ ਖਰਾਬ ਰਹਿਣ ਦਾ ਹਵਾਲਾ ਦਿੰਦੇ ਹੋਏ ਰਿਮਾਂਡ `ਚ ਵਾਧਾ ਨਾ ਕਰਨ ਦੀ ਅਪੀਲ ਕੀਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kolianwali remand extended by a day