ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਟਕਪੂਰਾ `ਚ ਪੀੜਤ ਸਿੱਖ ਬੀਬੀਆਂ ਨੇ ਜਾਂਚ ਟੀਮ ਨਾਲ ਸਾਂਝੇ ਕੀਤੇ ਅਨੁਭਵ

ਕੋਟਕਪੂਰਾ `ਚ ਪੀੜਤ ਸਿੱਖ ਬੀਬੀਆਂ ਨੇ ਜਾਂਚ ਟੀਮ ਨਾਲ ਸਾਂਝੇ ਕੀਤੇ ਅਨੁਭਵ

ਸਾਲ 2015 ਦੌਰਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਰੋਸ ਮੁਜ਼ਾਹਰਾਕਾਰੀਆਂ `ਤੇ ਪੁਲਿਸ ਗੋਲੀਬਾਰੀ ਦੌਰਾਨ ਹੋਈਆਂ ਮੌਤਾਂ ਦੀ ਜਾਂਚ ਕਰ ਰਹੀ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਐੱਸਆਈਟੀ) ਨੇ ਅੱਜ ਵੀਰਵਾਰ ਨੂੰ ਕੋਟਕਪੂਰਾ ਦਾ ਦੌਰਾ ਕੀਤਾ। ਇੰਸਪੈਕਟਰ ਜਨਰਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਇਸ ਟੀਮ ਨੇ ਉਦੋਂ ਦੇ ਪੀੜਤਾਂ, ਜ਼ਖ਼ਮੀਆਂ ਤੇ ਚਸ਼ਮਦੀਦ ਗਵਾਹਾਂ ਦੇ ਬਿਆਨ ਦਰਜ ਕੀਤੇ।


ਇਸ ਮੌਕੇ ਉਸ ਵੇਲੇ ਰੋਸ ਮੁਜ਼ਾਹਰਾ ਕਰ ਰਹੀਆਂ ਸਿੱਖ ਬੀਬੀਆਂ ਨੇ ਆਪਣੇ ਹੌਲਨਾਕ ਤਜਰਬੇ ਸਾਂਝੇ ਕੀਤੇ। ਕੋਟਕਪੂਰਾ ਤੋਂ 6 ਕਿਲੋਮੀਟਰ ਦੂਰ ਪਿੰਡ ਕੋਠੇ ਵੜਿੰਗ ਦੇ ਬੀਬੀ ਪਰਮਜੀਤ ਕੌਰ ਨੇ ਵਿਸ਼ੇਸ਼ ਜਾਂਚ ਟੀਮ ਨੂੰ ਦੱਸਿਆ,‘ਮੈਨੂੰ ਤੇ ਹੋਰ 40 ਔਰਤਾਂ ਜੋ ਬਰਗਾੜੀ ਬੇਅਦਬੀ ਕਾਂਡ ਦੇ ਸਿਲਸਿਲੇ `ਚ ਕੋਟਕਪੂਰਾ `ਚ ਰੋਸ ਮੁਜ਼ਾਹਰਾ ਕਰ ਰਹੀਆਂ ਸਨ, ਸਭ ਨੂੰ 14 ਅਕਤੂਬਰ, 2015 ਨੂੰ ਪੁਲਿਸ ਫ਼ਰੀਦਕੋਟ ਲੈ ਗਈ ਸੀ ਤੇ ਬਾਅਦ `ਚ ਸਾਨੁੰ ਕੋਟਕਪੂਰਾ ਪੁਲਿਸ ਥਾਣੇ ਤਬਦੀਲ ਕਰ ਦਿੱਤਾ ਗਿਆ ਸੀ। ਸਾਨੂੰ ਸਾਰੀਆਂ 40 ਜਣੀਆਂ ਨੂੰ ਪੁਲਿਸ ਥਾਣੇ ਦੇ ਨਿੱਕੇ ਜਿਹੇ ਕਮਰੇ `ਚ ਬੰਦ ਕਰ ਦਿੱਤਾ ਗਿਆ ਸੀ ਤੇ 24 ਘੰਟਿਆਂ ਬਾਅਦ 16 ਅਕਤੂਬਰ ਨੂੰ ਰਿਹਾਅ ਕੀਤਾ ਗਿਆ ਸੀ।`


ਇੱਕ ਹੋਰ ਪੀੜਤ ਔਰਤ ਹਰਬੰਸ ਕੌਰ ਨੇ ਦਾਅਵਾ ਕੀਤਾ ਕਿ ਉਹ ਕੋਟਕਪੂਰਾ ਚੌਕ `ਚ ਪੁਲਿਸ ਲਾਠੀਚਾਰਜ ਦੌਰਾਨ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪੁੱਤਰ ਗਗਨਪ੍ਰੀਤ ਸਿੰਘ ਨੂੰ ਵੇਖਣ ਲਈ ਗਏ ਸਨ, ਜੋ ਰੋਸ ਮੁਜ਼ਾਹਰਾਕਾਰੀਆਂ ਨੂੰ ਖਾਣਾ ਪਰੋਸਣ ਦੀ ਸੇਵਾ ਨਿਭਾ ਰਿਹਾ ਸੀ।


ਆਈਜੀ ਨੇ ਦੱਸਿਆ ਕਿ ਵਿਸ਼ੇਸ਼ ਜਾਂਚ ਟੀਮ ਖੋਜਬੀਨ ਕਰ ਰਹੀ ਹੈ ਕੋਈ ਜਾਂਚ ਨਹੀਂ ਕਰ ਰਹੀ। ਜਾਂਚ ਰਿਪੋਰਟ ਸਿੱਧ ਫ਼ਰੀਦਕੋਟ ਦੀ ਸੁਣਵਾਈ ਕਰ ਰਹੀ ਅਦਾਲਤ `ਚ ਪੇਸ਼ ਕੀਤੀ ਜਾਵੇਗੀ। ਇਹ ਕੋਈ ਤੱਥ-ਪੜਤਾਲੀਆ ਜਾਂਚ ਨਹੀਂ ਹੈ। ਹੁਣ ਸਿ਼ਕਾਇਤਕਰਤਾਵਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਦੇ ਬਿਆਨ ਦਰਜ ਕੀਤੇ ਗਏ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kotkapura victim women share their experiences