ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਤਵਾਲ ਸਿਸਟਮ ਤੋਂ ਬਾਅਦ ਇਸ ਸਾਲ ਹੋਇਆ ਪੰਜਾਬ ਪੁਲਿਸ ਦਾ ਜਨਮ

ਪੰਜਾਬ ਪੁਲਿਸ

ਪੰਜਾਬ ਪੁਲਿਸ ਨੇ ਅੱਜ ਟਵਿਟਰ ਉੱਤੇ ਖ਼ਾਸ ਜਾਣਕਾਰੀ ਸਾਂਝੀ ਕੀਤੀ ਹੈ। ਪੰਜਾਬ ਪੁਲਿਸ ਦੇ ਅਧਿਕਾਰਿਕ ਟਵਿਟਰ ਹੈਂਡਲ ਤੋ ਟਵੀਟ ਕਰਕੇ ਦੱਸਿਆ ਗਿਆ ਕਿ ਕਿਹੜੇ ਸਾਲ ਪੰਜਾਬ ਪੁਲਿਸ ਦਾ ਜਨਮ ਹੋਇਆ ਸੀ।

 

1861' ਚ ਹੋਇਆ ਜਨਮ

ਅੰਗਰੇਜ਼ੀ ਰਕੂਮਤ ਵੱਲੋਂ 1849 ਵਿਚ ਪੰਜਾਬ ਉੱਤੇ ਕਬਜ਼ਾ ਕਰਨ ਤੋਂ ਬਾਅਦ ਸਾਲ 1861 ਵਿਚ ਪੰਜਾਬ ਪੁਲਿਸ ਦਾ ਜਨਮ ਹੋਇਆ। ਇਸਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦੀ ਪੁਲਿਸ ਨਹੀਂ ਹੁੰਦੀ ਸੀ। ਅੰਗਰੇਜ਼ਾਂ ਨੇ ਸਾਲ 1861 ਵਿਚ ਹੀ ਇੱਕ ਪੁਲਿਸ ਐਕਟ ਲਿਆਂਦਾ ਸੀ। ਜਿਸਦੇ ਤਹਿਤ ਹੀ ਪੁਲਿਸ ਦਾ ਜਨਮ ਹੋਇਆ। ਕਾਨੂੰਨ ਵਿਵਸਥਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਵੀ ਪੁਲਿਸ ਸਿਰ ਆ ਗਈ।

 

ਕੋਤਵਾਲ ਸਿਸਟਮ

ਕੋਤਵਾਲ ਇੱਕ ਅਜਿਹਾ ਬੰਦਾ ਹੁੰਦਾ ਸੀ  ਜਿਸ ਕੋਲ ਪ੍ਰਸ਼ਾਸ਼ਕ, ਜੱਜ, ਰਾਜਪਾਲ, ਤੇ ਪੁਲਿਸ ਸਭ ਦੀਆਂ ਸ਼ਕਤੀਆਂ ਹੁੰਦੀਆਂ ਸਨ.  ਕੁਝ ਖਾਸ ਖੇਤਰ ਉਸ ਦੇ  ਅਧਿਕਾਰ ਅਧੀਨ ਆਉਂਦਾ ਸੀ. ਨਿਆਂ, ਕਾਨੂੰਨ ਵਿਵਸਥਾ ਤੇ ਜੁਰਮ ਨਾਲ ਸੰਬੰਧਿਤ ਕੇਸਾਂ ਦਾ ਨਿਪਟਾਰਾ ਉਸੇ ਵੱਲੋਂ ਹੀ ਕੀਤਾ ਜਾਂਦਾ ਸੀ. 

 

ਪੁਰਾਣੀ ਵਿਵਸਥਾ

ਇਸਤੋਂ ਪਹਿਲਾਂ ਜੋ ਵਿਵਸਥਾ ਸੀ ਉਸ ਅਨੁਸਾਰ ਕੋਤਵਾਲ ਤੇ ਜ਼ਿਮੀਦਾਰ ਹੁੰਦੇ ਸਨ। ਜਿਨ੍ਹਾਂ ਸਿਰ ਹੀ ਪੂਰੀ ਵਿਵਸਥਾ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਹੁੰਦੀ ਸੀ। ਉਸ ਸਮੇਂ ਮਿਲਟਰੀ ਪੁਲਿਸ ਹੀ ਕਾਨੂੰਨ ਅਤੇ ਵਿਵਸਥਾ ਨੂੰ ਪ੍ਰਭਾਵੀ ਤਰੀਕੇ ਨਾਲ ਚਲਾਈ ਰੱਖਣ ਲਈ ਹੁੰਦੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:kotwal system after which year punjab police was born