ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

NRI ਕੁਲਜਿੰਦਰ ਕੌਰ ਥਾਂਡੀ ਦੀ ਇੰਗਲੈਂਡ ਤੋਂ ਹਵਾਲਗੀ ਨੂੰ ਮੰਤਰੀ ਮੰਡਲ ਦੀ ਮਨਜ਼ੂਰੀ

ਪੰਜਾਬ ਮੰਤਰੀ ਮੰਡਲ ਨੇ ਆਈ.ਪੀ.ਸੀ. ਦੀਆਂ ਵੱਖ-ਵੱਖ ਧਾਰਾਂਵਾਂ ਤਹਿਤ ਲੋੜੀਂਦੀ ਕੁਲਜਿੰਦਰ ਕੌਰ ਥਾਂਡੀ ਦੀ ਯੂ.ਕੇ. ਤੋਂ ਹਵਾਲਗੀ ਸਬੰਧੀ ਮਨਜ਼ੂਰੀ ਦੇ ਦਿੱਤੀ ਹੈ, ਜਿਸ ਨਾਲ ਉਸ ਨੂੰ ਇੱਥੇ ਲਿਆਉਣ ਲਈ ਲੋੜੀਂਦੀਆਂ ਰਸਮਾਂ ਨੂੰ ਛੇਤੀ ਪੂਰਾ ਕਰਨ ਵਿੱਚ ਰਾਹ ਪੱਧਰਾ ਹੋ ਗਿਆ ਹੈ।

 

ਕੁਲਜਿੰਦਰ ਪਤਨੀ ਰਾਜ ਪਾਲ ਸਿੰਘ ਵਾਸੀ ਪਿੰਡ ਠੀਂਡਾ, ਥਾਣਾ ਮੇਹਟੀਆਣਾ ਜ਼ਿਲਾ ਹੁਸ਼ਿਆਰਪੁਰ ਮੁਕੱਦਮਾ ਨੰਬਰ 16 ਮਿਤੀ 2 ਮਾਰਚ, 2015 ਅਧੀਨ ਧਾਰਾ 302, 201, 404, 406, 420, 120 ਬੀ ਵਿੱਚ ਲੋੜੀਂਦੀ ਹੈ ਜਿਨਾਂ ਤਹਿਤ ਵੱਧ ਤੋਂ ਵੱਧ ਮੌਤ ਦੀ ਸਜ਼ਾ ਹੋ ਸਕਦੀ ਹੈ।

 

ਇਸੇ ਦੌਰਾਨ ਹਵਾਲਗੀ ਸਬੰਧੀ ਭਾਰਤ ਤੇ ਯੂ.ਕੇ. ਦਰਮਿਆਨ ਸੰਧੀ ਤਹਿਤ ਜੇਕਰ ਦੋਸ਼ੀ ਵਿਅਕਤੀ ਦੀ ਭਾਰਤ ਵਿੱਚ ਹਵਾਲਗੀ ਹੋਣੀ ਹੈ ਤਾਂ ਇਸ ਲਈ ਇਹ ਅੰਡਰਟੇਕਿੰਗ ਦੇਣੀ ਹੋਵੇਗੀ ਕਿ ਦੋਸ਼ੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਜਾਵੇਗੀ।

 

ਹਵਾਲਗੀ ਸੰਧੀ ਦੇ ਉਪਬੰਧਾਂ ਅਤੇ ਭਾਰਤੀ ਸੰਵਿਧਾਨ ਦੇ ਅਨੁਸਾਰ ਮੰਤਰੀ ਮੰਡਲ ਨੇ ਅਦਾਲਤਾਂ ਵੱਲੋਂ ਮੌਤ ਦੀ ਸਜ਼ਾ ਦਿੱਤੇ ਜਾਣ ਦੀ ਸੂਰਤ ਵਿੱਚ ਉਸ ਦੀ ਇਸ ਸਜ਼ਾ ਨੂੰ ਬਦਲਣ ਲਈ ਰਾਜਪਾਲ ਪਾਸੋਂ ਮੰਗ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ

 

ਕੁਲਜਿੰਦਰ ਕੌਰ ਥਾਂਡੀ ਇਸ ਵੇਲੇ ਇੰਗਲੈਂਡ ਵਿਖੇ ਸਟਰੀਟ ਨੰ: 8, ਹੀਥਰ ਡਰਾਈਵ ਸਿਟੀ ਡਾਰਟਫੋਰਡ ਕੈਂਟ ਦੀ ਵਸਨੀਕ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kuljinder Kaur Khandi from England s extradition Approves by pb govt