ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​‘ਕੁੰਵਰ ਵਿਜੇ ਪ੍ਰਤਾਪ ਸਿੰਘ ਦਾ SIT ’ਚੋਂ ਤਬਾਦਲਾ ਹੋਇਆ ਹੀ ਨਹੀਂ ਸੀ’

​​​​​​​‘ਕੁੰਵਰ ਵਿਜੇ ਪ੍ਰਤਾਪ ਸਿੰਘ ਦਾ SIT ’ਚੋਂ ਤਬਾਦਲਾ ਹੋਇਆ ਹੀ ਨਹੀਂ ਸੀ’

ਰਾਜ ਸਭਾ ’ਚ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਨਰੇਸ਼ ਗੁਜਰਾਲ ਦੀ ਸ਼ਿਕਾਇਤ ਦੇ ਆਧਾਰ ਉੱਤੇ ਆਈਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਬੀਤੀ 8 ਅਪ੍ਰੈਲ ਨੂੰ ‘ਵਿਸ਼ੇਸ਼ ਜਾਂਚ ਟੀਮ’ (SIT – Special Investigation Team) ’ਚੋਂ ਤਬਦੀਲ ਕਰ ਦਿੱਤਾ ਗਿਆ ਸੀ।

 

 

ਪਰ ਤਬਾਦਲੇ ਤੋਂ ਬਾਅਦ ਵੀ IGP ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਬੀਤੀ 23 ਮਈ ਨੂੰ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕੀਤੇ ਚਲਾਨ ਉੱਤੇ ਨਾ ਸਿਰਫ਼ ਹਸਤਾਖਰ ਕੀਤੇ, ਸਗੋਂ ਉਸੇ ਦੌਰਾਨ ਕੇਸ ਡਾਇਰੀਆਂ ਉੱਤੇ ਵੀ ਦਸਤਖ਼ਤ ਕੀਤੇ। ਉਦੋਂ ਹਾਲੇ ਚੋਣ–ਜ਼ਾਬਤਾ ਲੱਗਾ ਹੋਇਆ ਸੀ ਤੇ ਉਸ ਦੇ ਖ਼ਤਮ ਹੋਣ ਵਿੱਚ ਹਾਲੇ ਚਾਰ ਦਿਨ ਪਏ ਸਲ।

 

 

ਇੱਕ ਸਰਕਾਰੀ ਅਧਿਕਾਰੀ ਨੇ ਦੱਸਿਆ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ SIT ਮੈਂਬਰ ਵਜੋਂ ਕਦੇ ਹਟਾਇਆ ਹੀ ਨਹੀਂ ਗਿਆ ਸੀ ਕਿਉਂਕਿ ਚੋਣ ਕਮਿਸ਼ਨ ਨੇ ਕਦੇ ਵੀ ਅਜਿਹਾ ਕਰਨ ਲਈ ਨਹੀਂ ਆਖਿਆ ਸੀ। ਕੁੰਵਰ ਨੂੰ ਸਿਰਫ਼ ‘ਜੱਥੇਬੰਦਕ ਅਪਰਾਧ ਨਿਯੰਤ੍ਰਣ’ (OCO – ਆਰਗੇਨਾਇਜ਼ਡ ਕ੍ਰਾਈਮ ਕੰਟਰੋਲ) ਦੇ ਆਈਜੀ ਦੇ ਅਹੁਦੇ ਤੋਂ ਹਟਾਇਆ ਗਿਆ ਸੀ।

 

 

ਪਰ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਇਸ ਤਬਾਦਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਕਾਫ਼ੀ ਹੰਗਾਮਾ ਖੜ੍ਹਾ ਕਰਦਿਆਂ ਦੋਸ਼ ਲਾਇਆ ਸੀ ਕਿ ਇਹ ਸਭ ਸ਼੍ਰੋਮਣੀ ਅਕਾਲੀ ਦਲ ਤੇ ਚੋਣ ਕਮਿਸ਼ਨ ਦੀ ਕਥਿਤ ਮਿਲੀਭੁਗਤ ਨਾਲ ਹੋਇਆ ਹੈ ਅਤੇ ਉਨ੍ਹਾਂ ਨੂੰ SIT ’ਚੋਂ ਜਾਣਬੁੱਝ ਕੇ ਹਟਵਾਇਆ ਗਿਆ ਹੈ।।

 

 

ਕਾਂਗਰਸ ਨੇ ਇਸ ਤਬਾਦਲੇ ਨੂੰ ਚੋਣ–ਮੁੱਦਾ ਤੱਕ ਬਣਾ ਦਿੱਤਾ ਸੀ। ਫਿਰ ਬੀਤੀ 27 ਮਈ ਨੂੰ ਸਰਕਾਰ ਵੱਲੋਂ ਇਹ ਦਾਅਵਾ ਕੀਤਾ ਗਿਆ ਕਿ ਸ੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਮੁੜ SIT ਦੇ ਮੈਂਬਰ ਵਜੋਂ ਅਹੁਦਾ ਸੰਭਾਲ ਲਿਆ ਹੈ।

 

 

ਸ਼੍ਰੋਮਣੀ ਅਕਾਲੀ ਦਲ ਨੇ ਅਜਿਹੀ ਸਥਿਤੀ ਉੱਤੇ ਗੰਭੀਰ ਇਤਰਾਜ਼ ਪ੍ਰਗਟਾਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Kunwar Vijay Partap Singh was never transferred from SIT