ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਵਿਖੇ ਹਾਈਟੈੱਕ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਾਰਟਰੀ ਹੋਵੇਗੀ ਸਥਾਪਤ

'ਭਾਭਾ ਐਟੋਮਿਕ ਰਿਸਰਚ ਸੈਂਟਰ' ਦੀ ਤਕਨੀਕੀ ਮੁਹਾਰਤ ਹੇਠ ਕੀਤੀ ਜਾਵੇਗੀ ਸਥਾਪਨਾ

 

ਸੂਬੇ  ਦੇ ਮਾਝਾ ਖੇਤਰ ਵਿੱਚ ਖਾਣਾ ਪਕਾਉਣ ਅਤੇ ਹੋਰ ਘਰੇਲੂ ਜ਼ਰੂਰਤਾਂ ਲਈ ਸੁਰੱਖਿਅਤ ਅਤੇ ਸਾਫ਼ ਪੀਣ ਯੋਗ ਪਾਣੀ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ, ਪੰਜਾਬ ਸਰਕਾਰ 'ਭਾਭਾ ਐਟੋਮਿਕ ਰਿਸਰਚ ਸੈਂਟਰ', ਮੁੰਬਈ ਦੇ ਤਕਨੀਕੀ ਮੁਹਾਰਤ ਹੇਠ ਅੰਮ੍ਰਿਤਸਰ ਵਿਖੇ ਵਿਸ਼ਵ ਪੱਧਰੀ ਹਾਈ-ਟੈਕ ਮਲਟੀ ਡਿਸਟ੍ਰਿਕਟ ਵਾਟਰ ਟੈਸਟ ਲੈਬਾਰਟਰੀ ਸਥਾਪਤ ਕਰਨ ਜਾ ਰਹੀ ਹੈ। ਇਹ ਟੈਸਟਿੰਗ ਲੈਬਾਰਟਰੀ ਪੀਣ ਯੋਗ ਪਾਣੀ ਵਿਚ ਆਰਸੈਨਿਕ, ਯੂਰੇਨੀਅਮ ਅਤੇ ਹੋਰ ਭਾਰੀ ਧਾਤਾਂ ਨੂੰ ਟੈਸਟ ਕਰਨ ਦੇ ਸਮਰੱਥ ਹੋਵੇਗੀ।

 

ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਸ੍ਰੀਮਤੀ ਰਜ਼ੀਆ ਸੁਲਤਾਨਾ ਨੇ ਅੱਜ ਇਥੇ ਦੱਸਿਆ ਕਿ ਇਹ ਹਾਈ-ਟੈਕ ਮਲਟੀ ਡਿਸਟ੍ਰਿਕਟ ਵਾਟਰ ਟੈਸਟਿੰਗ ਲੈਬਾਰਟਰੀ ਜ਼ਿਲ੍ਹਾ ਅੰਮ੍ਰਿਤਸਰ, ਤਰਨ ਤਾਰਨ, ਪਠਾਨਕੋਟ ਵਿਚ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਮਾਝਾ ਖੇਤਰ ਦੇ ਹੋਰ ਹਿੱਸਿਆਂ ਲਈ ਆਪਣੀਆਂ ਸੇਵਾਵਾਂ ਪ੍ਰਦਾਨ ਕਰਵਾਏਗੀ।

 

ਉਨ੍ਹਾਂ ਕਿਹਾ ਕਿ ਆਰਸੈਨਿਕ, ਯੂਰੇਨੀਅਮ ਅਤੇ ਹੋਰ ਭਾਰੀ ਧਾਤਾਂ ਦੀ ਜਾਂਚ ਕਰਨ ਤੋਂ ਇਲਾਵਾ ਇਹ ਪੀਣ ਵਾਲੇ ਪਾਣੀ ਦੇ ਮੁੱਢਲੇ ਮਾਪਦੰਡਾਂ ਅਤੇ ਬੈਕਟੀਰੀਆ ਸੰਬੰਧੀ ਮਾਪਦੰਡਾਂ ਦੀ ਜਾਂਚ ਕਰਨ ਦੇ ਵੀ ਸਮਰੱਥ ਹੋਵੇਗੀ।

 

ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਖੇ 6 ਕਰੋੜ ਰੁਪਏ ਦੀ ਲਾਗਤ ਨਾਲ ਇਹ ਅਤਿ ਆਧੁਨਿਕ ਲੈਬ 8000 ਵਰਗ ਫੁੱਟ ਦੇ ਖੇਤਰ ਵਿੱਚ ਸਥਾਪਤ ਕੀਤੀ ਜਾ ਰਹੀ ਹੈ।

 

ਸੰਗਰੂਰ, ਮੋਗਾ, ਹੁਸ਼ਿਆਰਪੁਰ ਅਤੇ ਐਸ.ਏ.ਐਸ. ਵਿਚ 4 ਹੋਰ ਮਲਟੀ ਡਿਸਟ੍ਰਿਕਟ ਲੈਬਾਰਟਰੀਆਂ ਕੀਤੀਆਂ ਜਾ ਰਹੀਆਂ ਹਨ ਸਥਾਪਤ

 

ਉਨ੍ਹਾਂ ਕਿਹਾ ਕਿ ਨਵੀਨਤਮ ਉਪਕਰਨਾਂ ਨਾਲ ਜ਼ਿਲ੍ਹਾ ਸੰਗਰੂਰ, ਮੋਗਾ, ਹੁਸ਼ਿਆਰਪੁਰ ਅਤੇ ਐਸ.ਏ.ਐਸ. ਨਗਰ ਵਿੱਚ ਲਗਭਗ 4 ਹੋਰ ਮਲਟੀ ਡਿਸਟ੍ਰਿਕਟ ਲੈਬਾਰਟਰੀਆਂ ਸਥਾਪਤ ਕੀਤੀਆਂ ਜਾ ਰਹੀਆਂ ਹਨ ਜੋ ਬਾਕੀ ਜ਼ਿਲ੍ਹਿਆ ਦੀ ਪਾਣੀ ਦੀ ਮੰਗ ਨੂੰ ਵੀ ਪੂਰਾ ਕਰਨਗੀਆਂ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LABORATORY TO BE SET UP AT AMRITSAR: RAZIA SULTANA