ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿਹਾੜੀਦਾਰ ਬਣਿਆ ਕਰੋੜਪਤੀ : ਸੰਗਰੂਰ ਜਿ਼ਲ੍ਹੇ ਦੇ ਮਨੋਜ ਕੁਮਾਰ ਦਾ ਨਿਕਲਿਆ ਰਾਖੀ ਬੰਪਰ

ਦਿਹਾੜੀਦਾਰ ਬਣਿਆ ਕਰੋੜਪਤੀ : ਸੰਗਰੂਰ ਜਿ਼ਲ੍ਹੇ ਦੇ ਮਨੋਜ ਕੁਮਾਰ ਦਾ ਨਿਕਲਿਆ ਰਾਖੀ ਬੰਪਰ

ਕਿਸੇ ਦੀ ਕਿਸਮਤ ਦਾ ਕੋਈ ਪਤਾ ਨਹੀਂ ਚਲਦਾ ਕਦੋਂ ਕਿਸੇ ਦੀ ਜਿ਼ੰਦਗੀ ਬਦਲ ਦੇਵੇ। ਦਿਹਾੜੀ ਕਰਕੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਵਾਲੇ ਸੰਗਰੂਰ ਜਿ਼ਲ੍ਹੇ ਦੇ ਪਿੰਡ ਮੰਡਵੀ ਦੇ ਰਹਿਣ ਵਾਲੇ ਮਨੋਜ਼ ਕੁਮਾਰ ਨੇ ਕਦੇ ਨਹੀਂ ਸੋਚਿਆ ਹੋਣਾ ਕਿ ਉਹ ਇੰਨੀ ਛੇਤੀ ਕਰੋੜਪਤੀ ਬਣ ਸਕਦੇ ਹਨ, ਪਰ ਪੰਜਾਬ ਸਰਕਾਰ ਦੀ ਲਾਟਰੀ ‘ਰਾਖੀ ਬੰਪਰ 2018’ ਨੇ ਕਰੋੜਪਤੀ ਬਣਾ ਦਿੱਤਾ। ਮਨੋਜ ਕੋਲ ਕਿਸੇ ਸਮੇਂ ਲਾਟਰੀ ਖਰੀਦਣ ਦੇ ਲਈ ਵੀ ਪੈਸੇ ਨਹੀਂ ਸਨ। ਉਸਨੇ ਟਿਕਟ ਲਈ ਕਿਸੇ ਤੋਂ ਉਧਾਰ ਪੈਸੇ ਲੈ ਕੇ ਸੰਗਰੂਰ ਦੇ ਡਾਕਘਰ ਤੋਂ ਟਿਕਟ ਖਰੀਦੀ।  ਜਦੋਂ 29 ਅਗਸਤ ਨੂੰ ਕੱਢੇ ਗਏ ਰਾਖੀ ਬੰਪਰ ਦਾ ਨਤੀਜਾ ਸਾਹਮਣੇ ਆਇਆ ਤਾਂ ਉਸਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ।  ਡੇਢ-ਡੇਢ ਕਰੋੜ ਰੁਪਏ ਦੇ ਕੱਢੇ ਗਏ ਪਹਿਲੇ ਦੋ ਇਨਾਮਾਂ `ਚ ਟਿਕਟ ਨੰਬਰ ਬੀ-660446 ਮਨੋਜ ਕੁਮਾਰ ਦਾ ਨਿਕਲਿਆ।


ਮਨੋਜ ਕੁਮਾਰ ਵੱਲੋਂ ਅੱਜ ਲਾਟਰੀ ਵਿਭਾਗ ਦੇ ਡਾਇਰੈਕਟਰ ਟੀ ਪੀ ਐਸ ਫੂਲਕਾ ਨੂੰ ਮਿਲ ਕੇ ਆਪਣੀ ਇਨਾਮੀ ਟਿਕਟ ਦਾ ਕਲੇਮ ਕੀਤਾ ਅਤੇ ਟਿਕਟ ਦਸਤਾਵੇਜ਼ਾਂ ਸਮੇਤ ਵਿਭਾਗ ਦੇ ਦਫਤਰ `ਚ ਜਮ੍ਹਾਂ ਕਰਵਾਈ। ਸ੍ਰੀ ਫੂਲਕਾ ਨੇ ਭਰੋਸਾ ਦਿੱਤਾ ਕਿ ਇਨਾਮੀ ਰਕਮ ਦੀ ਅਦਾਇਗੀ ਜਲਦ ਕਰ ਦਿੱਤੀ ਜਾਵੇਗੀ। 


    ਮਨੋਜ਼ ਨੇ ਕਿਹਾ ਕਿ ਉਸ ਨੂੰ ਭੋਰਾ ਵੀ ਆਸ ਨਹੀਂ ਸੀ ਕਿ ਇਸ ਤਰੀਕੇ ਉਹ ਕਰੋੜਪਤੀ ਬਣ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਇਨਾਮੀ ਰਾਸ਼ੀ ਨਾਲ ਹੁਣ ਉਸ ਦੀਆਂ ਕਈ ਵਿੱਤੀ ਮੁਸ਼ਕਿਲਾਂ ਤੋਂ ਛੁਟਕਾਰਾ ਹੋ ਜਾਵੇਗਾ। 
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Labourer turns crorepat: Rakhi Bumper brings good tidings