ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਖੂਨ ਦੀ ਘਾਟ ਬਣ ਸਕਦੀ ਹੈ ਜੱਚਾ ਅਤੇ ਬੱਚਾ ਦੀ ਮੌਤ ਦਾ ਕਾਰਨ

ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਧਾਰਕਾਂ ਲਈ ਜਣੇਪਾ ਸੇਵਾਵਾਂ ਮੁਫ਼ਤ

 

ਸਿਵਲ ਸਰਜਨ ਡਾ. ਦਲੇਰ ਸਿੰਘ ਮੁਲਤਾਨੀ ਨੇ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਗਈ ਅਨੀਮੀਆ ਮੁਕਤ ਮੁਹਿੰਮ ਤਹਿਤ ਹਰੇਕ ਗਰਭਵਤੀ ਮਾਂ ਦਾ ਇੱਕ ਖ਼ਾਸ ਵਿਧੀ ਰਾਹੀਂ ਐਚ.ਬੀ. ਚੈੱਕ ਕੀਤਾ ਜਾਵੇਗਾ। 

 

ਇਸ ਮੁਹਿੰਮ ਤਹਿਤ ਟੀ-3 (ਟੈਸਟ, ਟਰੀਟਮੈਂਟ ਤੇ ਟਾਕ) ਵਿਧੀ ਅਪਣਾਈ ਗਈ ਹੈ ਜਿਸ ਅਨੁਸਾਰ ਲਾਭਪਾਤਰੀ ਦਾ ਖੂਨ ਦਾ ਟੈਸਟ ਕੀਤਾ ਜਾਵੇਗਾ। ਜ਼ਿਲ੍ਹਾ ਫਾਜ਼ਿਲਕਾ ਵਿੱਚ ਅੱਜ ਗਰਭਵਤੀ ਮਾਵਾਂ 111 ਦਾ ਟੈਸਟ ਕੀਤਾ ਅਤੇ ਉਨ੍ਹਾਂ ਵਿੱਚ ਘੱਟ ਖੂਨ ਵਾਲੀਆਂ ਔਰਤਾਂ ਲੋੜ ਮੁਤਾਬਕ ਇਲਾਜ ਕੀਤਾ ਜਾਵੇਗਾ। ਇਸ ਉਪਰੰਤ ਗੱਲਬਾਤ ਕਰਕੇ ਉਨ੍ਹਾਂ ਨੂੰ ਸਹੀ ਖਾਣ-ਪਾਣ ਬਾਰੇ ਜਾਗਰੂਕ ਕੀਤਾ ਗਿਆ। 

 

ਜ਼ਿਲ੍ਹੇ ਦੇ ਸਾਰੇ ਹਸਪਤਾਲਾਂ ਵਿੱਚ ਇੱਕ ਖਾਸ ਮਸ਼ੀਨ ਰਾਹੀਂ ਟੈਸਟ ਕਰਕੇ ਜਿਨ੍ਹਾਂ ਮਾਵਾਂ ਵਿੱਚ ਖੂਨ ਦੀ ਘਾਟ ਪਾਈ ਜਾਵੇਗੀ, ਉਨ੍ਹਾਂ ਨੂੰ ਖ਼ੁਰਾਕ ਬਾਰੇ ਦੱਸਿਆ ਜਾਵੇਗਾ ਅਤੇ ਆਈਰਨ ਦੀਆਂ ਗੋਲੀਆਂ ਅਤੇ ਲੋੜ ਮੁਤਾਬਕ ਖੂਨ ਚੜ੍ਹਾਉਣ ਦੀ ਵਿਧੀ ਰਾਹੀਂ ਮਾਂ ਦੇ ਐਚ.ਬੀ. ਨੂੰ ਸਤੁਲਿੰਤ ਰੱਖਿਆ ਜਾਵੇਗਾ।

 

ਇਸ ਮੌਕੇ ਸੰਬੋਧਨ ਕਰਦੇ ਹੋਏ ਡਾ. ਮੁਲਤਾਨੀ ਨੇ ਕਿਹਾ ਕਿ ਜੇ ਕਿਸੇ ਵੀ ਕਾਰਨ ਕਰਕੇ ਗਰਭ ਦੌਰਾਨ ਖੂਨ ਦੀ ਕਮੀ ਹੁੰਦੀ ਹੈ ਤਾਂ ਪੇਟ ਵਿੱਚ ਪੱਲ ਰਹੇ ਬੱਚੇ ਦੀ ਆਪਣੀ ਬਣਤਰ ਅਤੇ ਜਣੇਪੇ ਸਮੇਂ ਮਾਂ ਨੂੰ ਖ਼ਤਰਾ ਬਣਿਆ ਰਹਿੰਦਾ ਹੈ। 

 

ਉਨ੍ਹਾਂ ਕਿਹਾ ਕਿ ਖੁਰਾਕ ਬਾਰੇ ਅਤੇ ਗਰਭ ਸਮੇਂ ਜੱਚਾ ਨੂੰ ਡਾਕਟਰੀ ਜਾਂਚ ਦੀ ਜਾਣਕਾਰੀ ਨਾ ਹੋਣਾ ਜਿਸ ਕਾਰਨ ਮਾਵਾਂ ਅਨੀਮੀਆ ਦਾ ਸ਼ਿਕਾਰ ਹੁੰਦੀਆਂ ਰਹੀਆਂ ਹਨ। ਉਨ੍ਹਾਂ ਕਿਹਾ ਕਿ ਆਇਰਨ ਤੇ ਕੈਲਸ਼ੀਅਮ ਦੀਆਂ ਗੋਲੀਆਂ ਤੋਂ ਇਲਾਵਾਂ ਮਾਂ ਨੂੰ ਹਰੀਆਂ ਪੱਤੇਦਾਰ ਸਬਜ਼ੀਆਂ, ਫੱਲ ਅਤੇ ਦੁੱਧ ਦਾ ਜ਼ਿਆਦਾ ਸੇਵਨ ਜ਼ਰੂਰੀ ਹੁੰਦਾ ਹੈ। 

 

ਡਾ. ਮੁਲਤਾਨੀ ਨੇ ਕਿਹਾ ਕਿ ਸਮੂਹ ਸਰਕਾਰੀ ਹਸਪਤਾਲਾਂ ਵਿੱਚ ਮਾਵਾਂ ਲਈ ਗਰਭਧਾਰਨ ਤੋਂ ਬਾਅਦ ਮਾਵਾਂ ਦੇ ਸਾਰੇ ਟੈਸਟ ਅਤੇ ਦਵਾਈਆਂ ਮੁਫ਼ਤ ਮਿਲਦੀਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੋਂ ਇਲਾਵਾਂ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਮੁਫ਼ਤ ਜਣੇਪਾ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। 
 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lack of blood can be the cause of maternal and child mortality