ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜ਼ੀਰਕਪੁਰ `ਚ ਲੱਖਾਂ ਰੁਪਏ ਦਾ ਰੈਡੀਮੇਡ ਕੱਪੜਾ ਚੋਰੀ

ਜ਼਼ੀਰਕਪੁਰ `ਚ ਲੱਖਾਂ ਰੁਪਏ ਦਾ ਰੈਡੀਮੇਡ ਕੱਪੜਾ ਚੋਰੀ

ਮੋਹਾਲੀ ਜਿ਼ਲ੍ਹੇ `ਚ ਚੋਰਾਂ ਦੇ ਹੌਂਸਲੇ ਦਿਨੋਂ ਦਿਨ ਵਧਦੇ ਜਾ ਰਹੇ ਹਨ। ਚੋਰੀ ਦੀਆਂ ਵਾਪਰਦੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਬੀਤੇ ਰਾਤ ਮੋਹਾਲੀ ਜ਼ਿਲ੍ਹੇ ਦੇ ਥਾਣਾ ਜ਼ੀਰਕਪੁਰ ਖੇਤਰ `ਚ ਦੇਵ ਕੰਪਲੈਕਸ `ਚ ਪਾਰਥ ਗਾਰਮੈਂਟ ਦੁਕਾਨਾਂ `ਤੋਂ ਚੋਰਾਂ ਨੇ ਰੈਡੀਮੇਡ ਕੱਪੜਿਆਂ ਦੀਆਂ ਦੁਕਾਨਾਂ `ਚੋਂ ਕਰੀਬ 9 ਲੱਖ ਰੁਪਏ ਦੇ ਕੱਪੜੇ ਦੀ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।


ਦੱਸਿਆ ਜਾ ਰਿਹਾ ਹੈ ਕਿ ਚੋਰ ਕਰੀਬ 3 ਵਜੇ ਇਕ  ਵਾਹਨ `ਚ ਆਏ ਅਤੇ ਉਨ੍ਹਾਂ ਇਲੈਕਟ੍ਰਾਨਿਕ ਕਟਰ ਦੇ ਨਾਲ ਦੁਕਾਨ ਦੇ ਸ਼ਟਰ ਦੀਆਂ ਪੱਤੀਆਂ ਕੱਟ ਕੇ ਅੱਧੇ ਘੰਟੇ `ਚ ਵਾਰਦਾਤ ਨੂੰ ਅੰਜਾਮ ਦੇ ਕੇ ਚਲਦੇ ਬਣੇ। ਪਾਰਥ ਗਾਰਮੈਂਟ ਨਾਂ ਦੀਆਂ ਦੋਵੇਂ ਦੁਕਾਨਾਂ ਜੋ ਅੰਦਰੋਂ ਜੁੜੀਆਂ ਹੋਈਆ ਹਨ। 


ਪ੍ਰਭਾਤ ਰੋਡ ਤੇ ਸਥਿਤ ਦੇਵ ਸ਼ੌਪਿੰਗ ਕੰਪਲੈਕਸ `ਚ ‘ਪਾਰਥ ਗਾਰਮੈਂਟਸ’ ਰੈਡੀਮੇਡ ਸ਼ਾਪ ਦੇ ਮਾਲਕ ਉਮਾ ਸ਼ੰਕਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ ਦਾ ਸ਼ਹਿਰ ਕਟਿਆ ਹੋਇਆ ਹੈ। ਉਹ ਤੁਰੰਤ ਦੁਕਾਨ ’ਤੇ ਪਹੁੰਚੇ ਅਤੇ ਅੰਦਰ ਜਾ ਕੇ ਦੇਖਿਆ ਕਿ ਦੁਕਾਨ ਖਾਲੀ ਸੀ। ਚੋਰ ਸਾਰਾ ਕੱਪੜਾ ਚੋਰੀ ਕਰਕੇ ਲੈ ਗਏ। ਚੋਰਾਂ ਨੇ ਗੱਲੇ ਨੂੰ ਤੋੜ ਕੇ ਉਸ `ਚ ਰੱਖੇ 10 ਹਜ਼ਾਰ ਰੁਪਏ ਵੀ ਚੋਰੀ ਕਰ ਲਏ।

 

ਉਨ੍ਹਾਂ ਦੱਸਿਆ ਕਿ ਚੋਰੀ ਹੋਏ ਕੱਪੜਿਆਂ ਦੀ ਕੀਮਤ ਕਰੀਬ 9 ਲੱਖ ਹੈ।  ਚੋਰੀ ਦੀ ਸੂਚਨਾ ਮਿਲਦੇ ਹੀ ਥਾਣਾ ਜ਼ੀਰਕਪੁਰ ਦੀ ਪੁਲਿਸ ਟੀਮ ਮੌਕੇ `ਤੇ  ਪਹੁੰਚ ਗਈ।  ਹਾਲਾਂਕਿ ਘਟਨਾ ਵਾਲੀ ਦੁਕਾਨ ਤੇ ਕੋਈ ਸੀਸੀਟੀਵੀ ਕੈਮਰਾ ਨਹੀਂ ਲੱਗਾ ਸੀ, ਸਾਹਮਣੇ ਵਾਲੀ ਦੁਕਾਨ `ਤੇ ਲੱਗੇ ਸੀ ਸੀ ਟੀ ਵੀ ਕੈਮਰਿਆਂ `ਚ ਚੋਰ ਅਤੇ ਗੱਡੀ ਸਾਫ ਦਿਖਾਈ ਨਹੀਂ ਦੇ ਰਹੇ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Lakhs of rupee fabricated robbery in Zirakpur