ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਕੀਤੀ ਪੰਥ `ਚ ਵਾਪਸ ਲੈਣ ਦੀ ਅਪੀਲ

ਬਲਾਤਕਾਰ ਦੇ ਇੱਕ ਮਾਮਲੇ ` ਗੁਰਦਾਸਪੁਰ ਦੀ ਇੱਕ ਅਦਾਲਤ ਵੱਲੋਂ ਬਰੀ ਕੀਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁੱਚਾ ਸਿੰਘ ਲੰਗਾਹ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਲਿਖਤੀ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਸਿੱਖ ਪੰਥ `ਚੋਂ ਛੇਕੇ ਜਾਣ ਦਾ ਹੁਕਮ ਰੱਦ ਕੀਤਾ ਜਾਵੇ

 

 

ਚੇਤੇ ਰਹੇ ਕਿ ਇੱਕ ਮਹਿਲਾ ਕਾਂਸਟੇਬਲ ਨੇ ਪਿਛਲੇ ਵਰ੍ਹੇ ਸਤੰਬਰ ` ਸਿ਼ਕਾਇਤ ਦਰਜ ਕਰਵਾਈ ਸੀ ਕਿ ਉਸ ਨਾਲ ਬਲਾਤਕਾਰ ਕੀਤਾ ਗਿਆ ਹੈ ਤੇ ਆਪਣੇ ਇਸ ਦੋਸ਼ ਦੇ ਹੱਕ ਵਿੱਚ ਉਸ ਨੇ ਇੱਕ ਵਿਡੀਓ ਕਲਿੱਪਿੰਗ ਵੀ ਸਬੂਤ ਵਜੋਂ ਪੁਲਿਸ ਨੂੰ ਦਿੱਤੀ ਸੀ ਉਹ ਵਿਡੀਓ ਬਾਅਦ ` ਵਾਇਰਲ ਹੋ ਗਈ ਸੀ ਉਸੇ ਵਿਡੀਓ ਦੇ ਆਧਾਰ `ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸੁੱਚਾ ਸਿੰਘ ਲੰਗਾਹ ਨੂੰ ਪੰਥ `ਚੋਂ ਛੇਕ ਦਿੱਤਾ ਗਿਆ ਸੀ

 

 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦੇ ਨਿਜੀ ਸਹਾਇਕ (ਪੀਏ) ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਸ੍ਰੀ ਲੰਗਾਹ ਦੀ ਲਿਖਤੀ ਚਿੱਠੀ ਪੁੱਜੀ ਹੈ ਤੇ ਉਸ ਬਾਰੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਵਿੱਚ ਵਿਚਾਰ ਹੋਵੇਗਾ ਉਨ੍ਹਾਂ ਇਸ ਮਾਮਲੇ ਨਾਲ ਸਬੰਧਤ ਹੋਰ ਕੋਈ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ

 

 

ਉਂਝ ਇਸ ਮਾਮਲੇ ਨਾਲ ਜੁੜੇ ਕੁਝ ਸੂਤਰਾਂ ਨੇ ਇਹ ਵੀ ਦੱਸਿਆ ਕਿ ਸ੍ਰੀ ਲੰਗਾਹ ਨੇ ਆਪਣੀ ਚਿੱਠੀ ਦੇ ਨਾਲ  ਅਦਾਲਤੀ ਹੁਕਮ ਦੀ ਕਾਪੀ ਵੀ ਲਾਈ ਹੈ ਹੁਣ ਇਹ ਵੇਖਣਾ ਬਾਕੀ ਹੈ ਕਿ ਸਿੰਘ ਸਾਹਿਬਾਨ ਅਦਾਲਤ ਵੱਲੋਂ ਸ੍ਰੀ ਲੰਗਾਹ ਨੂੰ ਬਰੀ ਕੀਤੇ ਜਾਣ ਦੇ ਹੁਕਮ ਨੂੰ ਪ੍ਰਵਾਨ ਕਰ ਕੇ ਉਨ੍ਹਾਂ ਨੂੰ ਪੰਥ ` ਵਾਪਸ ਲੈਂਦੇ ਹਨ ਜਾਂ ਨਹੀਂ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Langah appealed to Sri Akal Takht to withdraw the panth