ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਪੰਜਾਬ 'ਵਰਸਿਟੀ ’ਚ ਹੋਈ ਭਾਸ਼ਾ ਤੇ ਲੋਕ–ਧਾਰਾ ਨੂੰ ਬਚਾਉਣ ਬਾਰੇ ਚਰਚਾ

ਪੰਜਾਬ ਯੂਨੀਵਰਸਿਟੀ ’ਚ ਹੋਈ ਭਾਸ਼ਾ ਤੇ ਲੋਕ–ਧਾਰਾ ਬਾਰੇ ਚਰਚਾ

ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਸਥਿਤ ਪੰਜਾਬੀ ਅਧਿਐਨ ਨੇ ਈਵਨਿੰਗ ਸਟੱਡੀਜ਼ ਵਿਭਾਗ ਦੇ ਤਾਲਮੇਲ ਨਾਲ ਭਾਸ਼ਾ–ਵਿਗਿਆਨ ਤੇ ਲੋਕ–ਧਾਰਾ ਬਾਰੇ 6ਵੀਂ ਕੁੱਲ–ਹਿੰਦ ਕਾਨਫ਼ਰੰਸ ਕਰਵਾਈ, ਜੋ ਅੱਜ ਸਨਿੱਚਰਵਾਰ ਨੂੰ ਸੰਪੰਨ ਹੋਈ। ਇਸ ਦੌਰਾਨ ਅਨੇਕ ਵਿਸ਼ਿਆਂ ਉੱਤੇ ਵਿਚਾਰ–ਚਰਚਾਵਾਂ  ਹੋਈ, ਪੇਪਰ ਪੜ੍ਹੇ ਗਏ ਤੇ ਇੰਝ ਅਹਿਮ ਮੁੱਦਿਆਂ ਉੱਤੇ ਕੁਝ ਗੰਭੀਰਤਾ ਨਾਲ ਵਿਚਾਰ–ਵਟਾਂਦਰੇ ਹੋਏ। ਖੇਤਰੀ ਭਾਸ਼ਾਵਾਂ ਨੂੰ ਬਚਾਉਣ ਉੱਤੇ ਵੀ ਧਿਆਨ ਕੇਂਦ੍ਰਿਤ ਕੀਤਾ ਗਿਆ।

 

 

ਡੀਨ ਕਾਲਜ ਡਿਵੈਲਪਮੈਂਟ ਕੌਂਸਲ (DCDC) ਸੰਜੇ ਕੌਸ਼ਿਕ, ਜੋ ਮੁੱਖ ਮਹਿਮਾਨ ਸਨ, ਨੇ ਇਸ ਸਮਾਰੋਹ ਦੀ ਸਮਾਪਤੀ ਮੌਕੇ ਦਾ ਭਾਸ਼ਣ ਦਿੱਤਾ। ਸਕੂਲ ਆਫ਼ ਪੰਜਾਬੀ ਸਟੱਡੀਜ਼ ਦੇ ਚੇਅਰਪਰਸਨ ਯੋਗ ਰਾਜ ਅੰਗਰੀਸ਼ ਨੇ ਦੱਸਿਆ ਕਿ ਇਹ ਕਾਨਫ਼ਰੰਸ ‘ਪੰਜਾਬੀ ਲਿੰਗੁਇਸਟਿਕਸ ਐਸੋਸੀਏਸ਼ਨ’ ਅਤੇ ਮਨੁੱਖੀ ਸਰੋਤਾਂ ਦੇ ਵਿਕਾਸ ਬਾਰੇ ਮੰਤਰਾਲੇ ਦੀ ਮਦਦ ਨਾਲ ਕਰਵਾਈ ਗਈ ਸੀ।

 

 

ਸਮਾਪਤੀ ਭਾਸ਼ਣ ਦੌਰਾਨ ਸਭਿਆਚਾਰਕ ਇਤਿਹਾਸਕਾਰ ਈਸ਼ਵਰ ਡੀ. ਗੌੜ ਨੇ ਲੋਕ–ਧਾਰਾ ਤੇ ਉਸ ਦੇ ਅਰਥਾਂ, ਵਿਕਾਸ ਤੇ ਉਸ ਦੀਆਂ ਗੁੰਝਲਾਂ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ,‘ਜੇ ਅਸੀਂ ਪੰਜਾਬ ਦੀ ਗੱਲ ਕਰਦੇ ਹਾਂ, ਤਾਂ ਇਸ ਦੀ ਜਨਤਾ ਵਿੱਚ ਵਿਭਿੰਨਤਾ ਹੈ। ਇਹ ਇੱਕ ਅਜਿਹਾ ਸਮਾਜ ਹੈ, ਜਿੱਥੇ ਇਕਬਾਲ ਖ਼ਾਨ, ਇਕਬਾਲ ਚੰਦ ਤੇ ਇਕਬਾਲ ਸਿੰਘ ਇਕੱਠੇ ਰਹਿੰਦੇ ਹਨ।’

 

 

ਉਨ੍ਹਾਂ ਹੋਰ ਉਦਾਹਰਣਾਂ ਦਿੰਦਿਆਂ ਆਖਿਆ,‘ਪੰਜਾਬ ਲੋਕ–ਧਾਰਾ ਦੀ ਵਿਭਿੰਨਤਾ ਸਿੰਧ ਦਰਿਆ ਤੋਂ ਲੈ ਕੇ ਗੰਗਾ–ਜਮਨਾ ਤੱਕ ਫੈਲੀ ਹੋਈ ਹੈ। ਬਾਬਾ ਨਾਨਕ ਨੇ ਇੱਕ ਮੁਸਲਿਮ ਮਰਦਾਨਾ ਨਾਲ ਆਪਣੀਆਂ ਉਦਾਸੀਆਂ ਕੀਤੀਆਂ ਸਨ। ਸ਼ਾਹ ਹੁਸੈਨ ਨੇ ਹਿੰਦੂਆਂ ਦੇ ਭਗਵਾਨ ਰਾਮ ਬਾਰੇ ਵੀ ਲਿਖਿਆ ਹੈ ਤੇ ਮੀਆਂ ਮੀਰ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਹੈ।’ ਉਨ੍ਹਾਂ ਵਾਰਿਸ ਸ਼ਾਹ ਦੀ ‘ਹੀਰ’ ਦੇ ਹਵਾਲੇ ਨਾਲ ਪੰਜਾਬ ਦੀ ਵਿਭਿੰਨਤਾ ਬਾਰੇ ਅੱਗੇ ਦੱਸਿਆ ਕਿ ਇਸ ਕਿੱਸੇ ਵਿੱਚ ਉਸ ਵੇਲੇ ਦੀ ਸਭਿਆਚਾਰਕ ਤੇ ਜਾਤੀਗਤ ਵਿਭਿੰਨਤਾ ਦਾ ਬਾਖ਼ੂਬੀ ਵਰਨਣ ਕੀਤਾ ਗਿਆ ਹੈ।

 

 

ਸ੍ਰੀ ਗੌੜ ਨੇ ਕਿਹਾ,‘ਸਾਡੀ ਪਛਾਣ ਹੀ ਉਸ ਵੇਲੇ ਖ਼ਤਮ ਹੋ ਜਾਵੇਗੀ, ਜੇ ਸਾਡੀ ਲੋਕ–ਧਾਰਾ ਨੂੰ ਕੋਈ ਨੁਕਸਾਨ ਪੁੱਜਦਾ ਹੈ। ਇਹ ਸਾਡੀ ਵਿਭਿੰਨਤਾ ਹੈ, ਜਿਸ ਨਾਲ ਸਭਿਆਚਾਰ ਤੇ ਭਾਸ਼ਾ ਪ੍ਰਫ਼ੁੱਲਤ ਹੁੰਦੇ ਹਨ ਤੇ ਇਹ ਸਭ ਲਗਾਤਾਰ ਪ੍ਰਫ਼ੁੱਲਤ ਹੁੰਦੇ ਰਹਿੰਦੇ ਹਨ।’

 

 

ਇਸ ਕਾਨਫ਼ਰੰਸ ਦੇ ਕੋਆਰਡੀਨੇਟਰ ਸੁਰਜੀਤ ਸਿੰਘ ਨੇ ਦੋ ਦਿਨਾਂ ਦੀ ਇਸ ਕਾਨਫ਼ਰੰਸ ਦੀ ਇੱਕ ਰਿਪੋਰਟ ਪੇਸ਼ ਕੀਤੀ। ਵੁਨ੍ਹਾਂ ਕਿਹਾ ਕਿ ਖੋਜ ਵਿਦਵਾਨਾਂ ਵੱਲੋਂ ਪੇਸ਼ ਕੀਤੇ ਗਏ ਪਰਚਿਆਂ ਨਾਲ ਉਨ੍ਹਾਂ ਵਿੱਚ ਆਸ ਪੈਦਾ ਹੋਈ ਹੈ ਤੇ ਕਾਨਫ਼ਰੰਸ ਦਾ ਮਿਆਰ ਉਚੇਰਾ ਹੋਇਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Language and Folklore considered in Punjab University