ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਉਦਯੋਗਾਂ ਕੋਲ ਯਕਮੁਸ਼ਤ ਨਿਪਟਾਰਾ ਕਰਨ ਦਾ ਆਖਰੀ ਮੌਕਾ

ਪੰਜਾਬ ਸਰਕਾਰ ਨੇ ਬੰਦ ਪਏ ਉਦਯੋਗਾਂ ਦੀ ਮੁੜ ਸੁਰਜੀਤੀ ਅਤੇ ਉਦਯੋਗਾਂ ਦੇ ਨਵੀਨੀਕਰਨ ਲਈ ਕਰਜ਼ਦਾਰ ਕੰਪਨੀਆਂ ਅਤੇ ਉੱਦਮੀਆਂ ਨੂੰ ਆਪਣੇ ਬਕਾਏ ਦਾ ਯਕਮੁਸ਼ਤ ਨਿਪਟਾਰਾ (ਓ.ਟੀ.ਐਸ.) ਕਰਨ ਲਈ ਆਖਰੀ ਮੌਕਾ ਦੇਣ ਦਾ ਐਲਾਨ ਕੀਤਾ ਹੈ।

 

ਪੰਜਾਬ ਦੇ ਉਦਯੋਗ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਦੱਸਿਆ ਕਿ ਚੈਂਬਰ ਆਫ਼ ਕਮਰਸ ਅਤੇ ਇੰਡਰਸਟਰੀਜ਼ ਐਸੋਸੀਏਸ਼ਨ ਦੇ ਸੁਝਾਵਾਂ ਅਤੇ ਸੂਬੇ ਵਿੱਚ ਉਦਯੋਗ ਦੀ ਸੁਰਜੀਤੀ ਤੇ ਮੁੜ ਵਸੇਬੇ ਦੇ ਪ੍ਰੋਮੋਟਰਾਂ ਨਾਲ ਵਿਸਥਾਰ ਵਿਚਾਰ ਵਟਾਂਦਰੇ ਤੋਂ ਬਾਅਦ ਯਕਮੁਸ਼ਤ ਨਿਪਟਾਰਾ ਨੀਤੀ-2018 ਨੂੰ ਪ੍ਰਵਾਨ ਕੀਤਾ ਗਿਆ ਹੈ।

 

ਉਦਯੋਗ ਤੇ ਵਣਜ ਮੰਤਰੀ ਨੇ ਦੱਸਿਆ ਕਿ ਨਵੀਂ ਨੀਤੀ ਨਾਲ ਜਿੱਥੇ ਰੁਕੀ ਹੋਈ ਸਨਅਤੀ ਜਾਇਦਾਦ ਨੂੰ ਜਾਰੀ ਕਰਨ ਤੋਂ ਇਲਾਵਾ ਇਨ੍ਹਾਂ ਕਾਰਪੋਰੇਸ਼ਨਾਂ ਨਾਲ ਮੁਕੱਦਮੇਬਾਜ਼ੀ ਚੋਂ ਘਾਟ ਲਿਆਉਣ ਦੇ ਨਾਲ ਹੀ ਸਰਕਾਰ ਨੂੰ ਮਾਲੀਆ ਵੀ ਪ੍ਰਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਪੀ.ਐਸ.ਆਈ.ਡੀ.ਸੀ ਨੇ 861 ਸਨਅਤੀ ਇਕਾਈਆਂ ਨੂੰ ਕਰਜ਼ ਦਿੱਤਾ ਸੀ, ਜਿਨਾਂ ਚੋਂ  122 ਇਕਾਈਆਂ ਦੇ ਮਾਮਲੇ ਹਲੇ ਉਡੀਕ ਚ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:last opportunity to settle a one-time settlement with the Punjab industry