ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ’ਚ ਨਸ਼ਿਆਂ ਦੇ ਕੇਸ ਤੇ ਮੌਤਾਂ ਬਾਰੇ ਕੀ ਨੇ ਤਾਜ਼ਾ ਅੰਕੜੇ? ਕੈਪਟਨ ਦੀ ਜ਼ੁਬਾਨੀ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਸਪੱਸ਼ਟ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨਾਲ ਜੁੜੇ ਕਿਸੇ ਵੀ ਤਸਕਰ, ਗੈਂਗਸਟਰ ਤੇ ਅਤਿਵਾਦੀ ਨੂੰ ਕੁਸਕਣ ਨਹੀਂ ਦਿੱਤਾ ਅਤੇ ਨਾ ਹੀ ਭਵਿੱਖ ਵਿੱਚ ਸਿਰ ਚੁੱਕਣ ਦੇਣਗੇ ਜਿਸ ਦੇ ਸਿੱਟੇ ਵਜੋਂ ਪੰਜਾਬ ਵਿੱਚ ਨਸ਼ਿਆਂ ਨਾਲ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵਿੱਚ ਵੀ ਭਾਰੀ ਗਿਰਾਵਟ ਆਈ ਹੈ ਇਹ ਸਰਕਾਰ ਅਤੇ ਪੁਲਿਸ ਦੀਆਂ ਕੋਸ਼ਿਸ਼ਾਂ ਸਦਕਾ ਹੀ ਸੰਭਵ ਹੋਇਆ ਹੈ

 

ਇਥੇ ਪ੍ਰੈਸ ਕਾਨਫਰੰਸ ਦੌਰਾਨ ਖੁਲਾਸਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ 2018 ਵਿੱਚ 114 ਮੌਤਾਂ ਹੋਈਆਂ ਸਨ ਜਦੋਂ ਕਿ 2019 ਵਿੱਚ ਇਹ ਗਿਣਤੀ 47 ਰਹਿ ਗਈ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਉਦੋਂ ਤੱਕ ਜੰਗ ਜਾਰੀ ਰੱਖੇਗੀ ਜਦੋਂ ਤੱਕ ਇਹ ਸਮੱਸਿਆ ਜੜੋਂ ਨਹੀਂ ਖਤਮ ਹੁੰਦੀ

 

ਉਨ੍ਹਾਂ ਅੰਕੜੇ ਦੱਸਦਿਆਂ ਕਿਹਾ ਕਿ ਮਾਰਚ 2017 ਤੋਂ ਜਨਵਰੀ 2020 (ਮੌਜੂਦਾ ਮਾਮਲੇ ਤੋਂ ਪਹਿਲਾਂ ਤੱਕ) ਐਨ.ਡੀ.ਪੀ.ਐਸ. ਐਕਟ ਤਹਿਤ 35,500 ਕੇਸ ਦਰਜ ਹੋਏ ਇਸ ਸਮੇਂ ਦੌਰਾਨ 44,500 ਤਸਕਰਾਂ/ਗਰੋਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਦੋਂ ਕਿ 11000 ਮੌਜੂਦਾ ਸਮੇਂ ਜੇਲ੍ਹਾਂ ਵਿੱਚ ਬੰਦ ਹਨ ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ 1100 ਕਿਲੋ ਹੈਰੋਇਨ ਫੜੀ ਗਈ ਇਸ ਤੋਂ ਇਲਾਵਾ ਬੀਤੇ ਕੱਲ੍ਹ ਫੜੀ ਗਈ 194.15 ਕਿਲੋ ਹੈਰੋਇਨ ਵੱਖਰੀ ਹੈ


ਉਨ੍ਹਾਂ ਕਿਹਾ ਕਿ ਪ੍ਰੋਤਸਾਹਨ ਪ੍ਰੋਗਰਾਮ ਦੇ ਹਿੱਸੇ ਵਜੋਂ ਜਿਹੜੀਆਂ ਪੰਚਾਇਤਾਂ 100 ਫੀਸਦੀ ਨਸ਼ਾ ਮੁਕਤ ਪਿੰਡ ਹੋਣ ਦੀ ਰਿਪੋਰਟ ਪੇਸ਼ ਕਰਨਗੀਆਂ, ਉਨ੍ਹਾਂ ਨੂੰ ਵਿਸ਼ੇਸ਼ ਗਰਾਂਟ ਦਿੱਤੀ ਜਾਵੇਗੀ ਜਿੱਥੋਂ ਤੱਕ ਮੁੜ ਵਸੇਬੇ ਦਾ ਸਬੰਧ ਹੈ, ਬੱਡੀ ਤੇ ਡੈਪੋ ਪ੍ਰੋਗਰਾਮ ਸਫਲਤਾ ਨਾਲ ਚੱਲ ਰਹੇ ਹਨ ਹੁਣ ਤੱਕ 3.5 ਲੱਖ ਨਸ਼ਾ ਪੀੜਤ ਮੁੜ ਵਸੇਬਾ, ਓਟ ਕਲੀਨਕਾਂ ਅਤੇ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਾ ਚੁੱਕੇ ਹਨ

 

ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ.) ਦੀਆਂ ਕੋਸ਼ਿਸ਼ਾਂ ਸਦਕਾ ਨਸ਼ਿਆਂ ਦੀ ਸਮੱਸਿਆ ਨਾਲ ਨਜਿੱਠਣ ਨਸ਼ੇ ਦੇ ਕਾਰੋਬਾਰ ਨੂੰ ਵੱਡੀ ਠੱਲ ਪਾਉਣ ਚ ਸਫਲ ਰਹੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Latest statistics by captain on drug cases and deaths