ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ `ਚ ਰੋਸ-ਮੁਜ਼ਾਹਰਾਕਾਰੀ ਅਧਿਆਪਕਾਂ `ਤੇ ਲਾਠੀਚਾਰਜ

ਅੰਮ੍ਰਿਤਸਰ `ਚ ਰੋਸ-ਮੁਜ਼ਾਹਰਾਕਾਰੀ ਅਧਿਆਪਕਾਂ `ਤੇ ਲਾਠੀਚਾਰਜ

ਪੰਜਾਬ ਦੇ ਸਿੱਖਿਆ ਮੰਤਰੀ ਓਪੀ ਸੋਨੀ ਦੀ ਰਿਹਾਇਸ਼ਗਾਹ ਦੇ ਬਾਹਰ ਰੋਸ ਮੁਜ਼ਾਹਰਾ ਕਰਨ ਜਾ ਰਹੇ ਐੱਸਐੱਸਏ ਰਮਸਾ ਅਧਿਆਪਕਾਂ ਨੂੰ ਪੁਲਿਸ ਨੇ ਪਿਛਾਂਹ ਧੱਕ ਦਿੱਤਾ। ਫਿਰ ਪੁਲਿਸ ਨੇ ਉਨ੍ਹਾਂ `ਤੇ ਲਾਠੀਚਾਰਜ ਕੀਤਾ ਤੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ। ਇਸ ਦੌਰਾਨ ਕਈ ਅਧਿਆਪਕ ਜ਼ਖ਼ਮੀ ਹੋ ਗਏ।


ਇਸ ਤੋਂ ਪਹਿਲਾਂ ਤਨਖ਼ਾਹ `ਚ ਕਟੌਤੀ ਵਿਰੁੱਧ ਐਤਵਾਰ ਨੂੰ ਰਣਜੀਤ ਐਵੇਨਿਊ ਦੇ ਪ੍ਰਦਰਸ਼ਨੀ ਮੈਦਾਨ `ਚ ਐੱਸਐੱਸਏ ਰਮਸਾ ਅਧਿਆਪਕਾਂ ਨੇ ਰੋਸ ਧਰਨਾ ਸ਼ੁਰੂ ਕੀਤਾ। ਇਸ ਤੋਂ ਬਾਅਦ ਧਰਨੇ `ਚ ਸ਼ਾਮਲ ਅਧਿਆਪਕ ਪੰਜਾਬ ਦੇ ਮੰਤਰੀ ਓਪੀ ਸੋਨੀ ਦੀ ਰਿਹਾਇਸ਼ਗਾਹ ਦਾ ਘਿਰਾਓ ਕਰਨ ਲਈ ਰਵਾਨਾ ਹੋਏ।


ਅਧਿਆਪਕਾਂ ਤੇ ਪੁਲਿਸ ਮੁਲਾਜ਼ਮਾਂ ਵਿਚਾਲੇ ਪਹਿਲਾਂ ਤਿੱਖੀ ਬਹਿਸਬਾਜ਼ੀ ਵੀ ਹੋਈ। ਅਧਿਆਪਕਾਂ ਨੇ ਹਰਤੇਜ ਹਸਪਤਾਲ ਨੇੜੇ ਲਾਏ ਗਏ ਵੇਰੀਗੇਟ ਤੇ ਕਚਹਿਰੀ ਚੌਕ `ਤੇ ਲਾਏ ਨਾਕੇ ਤੋੜ ਦਿੱਤੇ ਅਤੇ ਓਪੀ ਸੋਨੀ ਦੀ ਰਿਹਾਇਸ਼ਗਾਹ ਵੱਲ ਚਾਲੇ ਪਾਏ। ਉੱਥੇ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ ਸੁੱਟੀਆਂ ਤੇ ਲਾਠੀਚਾਰਜ ਕੀਤਾ।


ਅਧਿਆਪਕਾਂ ਦੇ ਧਰਨੇ ਨੂੰ 25 ਤੋਂ ਵੱਧ ਜੱਥੇਬੰਦੀਆਂ ਦੀ ਹਮਾਇਤ ਹਾਸਲ ਹੈ। ਇੱਥੇ ਇਹ ਦੱਸਣਾ ਬਣਦਾ ਹੈ ਕਿ ਸਰਕਾਰ ਨੇ ਸਰਬ-ਸਿੱਖਿਆ ਅਭਿਆਨ ਤੇ ਰਾਸ਼ਟਰੀ ਸੈਕੰਡਰੀ ਸੀਨੀਅਰ ਸੈਕੰਡਰੀ ਸਿੱਖਿਆ ਅਭਿਆਨ (ਰਮਸਾ) ਦੇ 8,886 ਅਧਿਆਪਕਾਂ ਨੂੰ ਪੱਕਾ ਕਰਨ ਲਈ ਉਨ੍ਹਾਂ ਦੀਆਂ ਤਨਖ਼ਾਹਾਂ ਘਟਾ ਦਿੱਤੀਆਂ ਹਨ। ਉਨ੍ਹਾਂ ਨੂੰ ਤਿੰਨ ਵਰ੍ਹਿਆਂ ਤੱਕ 15,000 ਰੁਪਏ ਤਨਖ਼ਾਹ ਮਿਲੇਗੀ। ਅਧਿਆਪਕਾਂ ਨੂੰ ਇਸ ਗੱਲ ਨੂੰ ਲੈ ਕੇ ਬਹੁਤ ਗੁੱਸਾ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lathicharge on Protesting Teachers in Amritsar