ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ `ਚ ਇੱਕੋ ਥਾਂ 100 ਕੰਪਨੀਆਂ ਲਈ ਬਣਾਏ 100 ਕਰੋੜ ਦੇ ਜਾਅਲੀ GST ਬਿਲ

ਲੁਧਿਆਣਾ `ਚ ਇੱਕੋ ਥਾਂ 100 ਕੰਪਨੀਆਂ ਲਈ ਬਣਾਏ 100 ਕਰੋੜ ਦੇ ਜਾਅਲੀ GST ਬਿਲ

--  ਟੈਕਸ-ਧੋਖਾਧੜੀ ਦਾ ਧੁਰਾ ਬਣਦਾ ਜਾ ਰਿਹਾ ਹੈ ਲੁਧਿਆਣਾ

 

ਲੁਧਿਆਣਾ ਦੀ ਗਿੱਲ ਰੋਡ `ਤੇ ਸਥਿਤ ਇੱਕੋ ਕਮਰੇ ਅੰਦਰ ਇੱਕ ਇਕੱਲੇ ਆਪਰੇਟਰ ਨੇ ਘੱਟੋ-ਘੱਟ 100 ਕੰਪਨੀਆਂ ਨੂੰ 100 ਕਰੋੜ ਰੁਪਏ ਤੋਂ ਵੱਧ ਦੇ ਜੀਐੱਸਟੀ (GST) ਬਿੱਲ ਸਪਲਾਈ ਕੀਤੇ। ਪੰਜਾਬ ਦੇ ਮਾਨਚੈਸਟਰ ਸਮਝੇ ਜਾਂਦੇ ਕਾਰੋਬਾਰੀ ਸ਼ਹਿਰ ਲੁਧਿਆਣਾ `ਚ ਅਜਿਹਾ ਜਾਅਲੀ ਕੰਮ ਹੋਣ ਯਕੀਨੀ ਤੌਰ `ਤੇ ਚਿੰਤਾ ਵਾਲੀ ਗੱਲ ਹੈ। ਇਸ ਤੋਂ ਇਹੋ ਅਨੁਮਾਨ ਲਾਏ ਜਾ ਰਹੇ ਹਨ ਕਿ ਲੁਧਿਆਣਾ ਹੁਣ ਟੈਕਸ-ਧੋਖਾਧੜੀ ਦਾ ਧੁਰਾ ਬਣਦਾ ਜਾ ਰਿਹਾ ਹੈ।


ਇੱਕ ਕਮਰੇ `ਚ ਚੱਲ ਰਹੀ ਟਰੇਡਿੰਗ ਫ਼ਰਮ ਨੇ ਅਜਿਹੀਆਂ ਕੰਪਨੀਆਂ ਨੂੰ ਵੀ ਜੀਐੱਸਟੀ ਦੇ ਵੱਡੇ-ਵੱਡੇ ਬਿਲ ਤਿਆਰ ਕਰ ਕੇ ਦਿੱਤੇ, ਜਿਨ੍ਹਾਂ ਨੇ ਬਹੁਤ ਮਾਮੂਲੀ ਜਿਹੀਆਂ ਖ਼ਰੀਦਦਾਰੀਆਂ ਕੀਤੀਆਂ ਸਨ।


ਹੁਣ ਪੰਜਾਬ ਐਕਸਾਈਜ਼ ਤੇ ਟੈਕਸੇਸ਼ਨ ਵਿਭਾਗ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਇਸ ਕਮਰੇ `ਚ ਜਾਅਲੀ ਜੀਐੱਸਟੀ ਬਿਲ ਇਸ ਲਈ ਵੇਚੇ ਜਾ ਰਹੇ ਸਨ ਕਿ ਤਾਂ ਜੋ ਉਹ ਬਿਲ ਖ਼ਰੀਦਣ ਵਾਲੀ ਕੰਪਨੀ ਅੱਗੇ ਸਰਕਾਰੀ ਵਿਭਾਗ ਤੋਂ ‘ਇਨਪੁਟ ਟੈਕਸ ਕ੍ਰੈਡਿਟ` ਦਾ ਲਾਭ ਲੈ ਸਕੇ।


ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਧੋਖਾਧੜੀ ਕਰਨ ਵਾਲੀ ਇਹ ਕੰਪਨੀ ਦਰਅਸਲ ਇੱਕ ਲੋਹਾ ਤੇ ਇਸਪਾਤ ਦੇ ਕਾਰੋਬਾਰ ਵਜੋਂ ਰਜਿਸਟਰਡ ਹੈ। ਇਹ ਕੰਪਨੀ ਜਨਤਾ ਨਗਰ ਚੌਕ ਨੇੜੇ ਇੱਕ ਦੁਕਾਨ `ਚ ਚੰਲਦੀ ਰਹੀ ਹੈ।


ਅਸਿਸਟੈਂਟ ਐਕਸਾਈਜ਼ ਅਤੇ ਟੈਕਸ ਕਮਿਸ਼ਨਰ ਵਿਜੇ ਗਰਗ ਨੇ ਦੱਸਿਆ ਕਿ ਮੁਢਲੀ ਜਾਂਚ ਤੋਂ ਬਾਅਦ 70 ਅਜਿਹੀਆਂ ਕੰਪਨੀਆਂ ਨੂੰ ਨੋਟਿਸ ਜਾਰੀ ਕਰ ਦਿੱਤੇ ਗਏ ਹਨ; ਜਿਨ੍ਹਾਂ ਨੂੰ ਇਸ ਕੰਪਨੀ ਨੇ ਜਾਅਲੀ ਬਿਲ ਜਾਰੀ ਕੀਤੇ ਸਨ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਕੰਪਨੀ ਨੇ ਘੱਟੋ-ਘੱਟ 200 ਕੰਪਨੀਆਂ ਨੂੰ ਜਾਅਲੀ ਜੀਐੱਸਟੀ ਬਿਲ ਜਾਰੀ ਕੀਤੇ ਹੋਣਗੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ldh company made Rs 100 cr fake GST Bills