ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਗੈਸ ਸਿਲੰਡਰ ਧਮਾਕੇ `ਚ ਇੱਕ ਮੌਤ, 3 ਫੱਟੜ, ਇੱਕ ਗੰਭੀਰ

ਲੁਧਿਆਣਾ ਗੈਸ ਸਿਲੰਡਰ ਧਮਾਕੇ `ਚ ਇੱਕ ਮੌਤ, 3 ਫੱਟੜ, ਇੱਕ ਗੰਭੀਰ

ਅੱਜ ਐਤਵਾਰ ਨੂੰ ਲੁਧਿਆਣਾ ਦੀ ਇੱਕ ਵਰਕਸ਼ਾਪ ਦੇ ਗੈਸ ਸਿਲੰਡਰ `ਚ ਹੋਏ ਧਮਾਕੇ ਕਾਰਨ 11 ਸਾਲਾਂ ਦੇ ਇੱਕ ਲੜਕੇ ਦੀ ਮੌਤ ਹੋ ਗਈ ਹੈ, ਤਿੰਨ ਜਣੇ ਜ਼ਖ਼ਮੀ ਹਨ, ਜਿਨ੍ਹਾਂ `ਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।


ਇਹ ਹਾਦਸਾ ਗਿਆਸਪੁਰਾ ਇਲਾਕੇ `ਚ ਮੋਟਰਸਾਇਕਲ ਮਕੈਨਿਕ ਦੀ ਵਰਕਸ਼ਾਪ `ਤੇ ਹੋਇਆ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਸ਼ਨਾਖ਼ਤ ਵਰਕਸ਼ਾਪ ਦੇ ਮਾਲਕ ਜਤਿੰਦਰ ਯਾਦਵ ਦੇ ਪੁੱਤਰ ਅਮਿਤ ਵਜੋਂ ਹੋਈ ਹੈ। ਲੜਕੇ ਦੀ ਮੌਤ ਘਟਨਾ ਸਥਾਨ `ਤੇ ਹੀ ਹੋ ਗਈ।


ਏਐੱਨਆਈ ਦੇ ਟਵੀਟ ਮੁਤਾਬਕ ਏਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਇੱਕ ਪ੍ਰੈਸ਼ਰ ਪੰਪ ਧਮਾਕੇ ਨਾਲ ਹੋਇਆ ਹੈ।   

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ldh Gas Cylinder blast kills one 3 injured