ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਪੁਲਿਸ ਨਹੀਂ ਕਰ ਸਕਦੀ ਨੇਪਾਲੀਆਂ ਦੇ ਅਪਰਾਧਕ ਰਿਕਾਰਡ ਦੀ ਪੁਸ਼ਟੀ

ਲੁਧਿਆਣਾ ਪੁਲਿਸ ਨਹੀਂ ਕਰ ਸਕਦੀ ਨੇਪਾਲੀਆਂ ਦੇ ਅਪਰਾਧਕ ਰਿਕਾਰਡ ਦੀ ਪੁਸ਼ਟੀ

ਲੁਧਿਆਣਾ ਪੁਲਿਸ ਭਾਵੇਂ ਸਥਾਨਕ ਨਿਵਾਸੀਆਂ ਨੂੰ ਇਹੋ ਸਮਝਾਉਂਦੀ ਆ ਰਹੀ ਹੈ ਕਿ ਉਹ ਆਪਣੇ ਕਿਰਾਏਦਾਰਾਂ, ਘਰੇਲੂ ਨੌਕਰਾਂ/ਨੌਕਰਾਣੀਆਂ ਤੇ ਮੁਲਾਜ਼ਮਾਂ ਅਤੇ ਘਰਾਂ `ਚ ਰੱਖਣ ਵਾਲੇ ਹੋਰ ਵਿਅਕਤੀਆਂ ਦੀ ਪੂਰੀ ਤਰ੍ਹਾਂ ਪੁਸ਼ਟੀ ਕਰਵਾ ਲੈਣ ਕਿ ਕਿਤੇ ਉਨ੍ਹਾਂ ਪਹਿਲਾਂ ਕੋਈ ਅਪਰਾਧ ਤਾਂ ਨਹੀਂ ਕੀਤਾ ਹੋਇਆ। ਪਰ ਉਨ੍ਹਾਂ ਕੋਲ ਨੇਪਾਲੀ ਨਾਗਰਿਕਾਂ ਦੇ ਪਿਛਲੇ ਅਪਰਾਧ ਰਿਕਾਰਡ ਨੂੰ ਚੈੱਕ ਕਰਨ ਲਈ ਕੋਈ ਵਿਧੀ-ਵਿਧਾਨ ਨਹੀਂ ਹੈ; ਜਦ ਕਿ ਉਹ ਪਿਛਲੇ ਦਹਾਕਿਆਂ ਤੋਂ ਇੱਥੇ ਰਹਿ ਅਤੇ ਕੰਮ ਕਰ ਰਹੇ ਹਨ।


ਪੁਲਿਸ ਵਿਭਾਗ ਉਸ ਹਾਲਤ ਵਿੱਚ ਤਾਂ ਬਿਲਕੁਲ ਹੀ ਬੇਵੱਸ ਹੋ ਕੇ ਰਹਿ ਜਾਂਦਾ ਹੈ, ਜਦੋਂ ਕੋਈ ਨੇਪਾਲੀ ਕਿਤੇ ਕੋਈ ਅਪਰਾਧ ਕਰ ਕੇ ਦੇਸ਼ ਛੱਡ ਕੇ ਹੀ ਤਿੱਤਰ ਹੋ ਜਾਂਦਾ ਹੈ।


ਜੇ ਅਜਿਹਾ ਕੋਈ ਮੁਲਜ਼ਮ ਬਾਅਦ `ਚ ਫਿਰ ਇਸ ਸ਼ਹਿਰ ਵਿੱਚ ਕਦੇ ਪਰਤ ਆਵੇ ਤੇ ਕਿਸੇ ਹੋਰ ਨਾਂਅ ਨਾਲ ਕਿਸੇ ਹੋਰ ਥਾਂ `ਤੇ ਰਹਿਣ ਲੱਗ ਪਵੇ, ਤਾਂ ਪੁਲਿਸ ਸ਼ਾਇਦ ਹੀ ਕਦੇ ਉਸ ਨੂੰ ਗ੍ਰਿਫ਼ਤਾਰ ਕਰ ਸਕੇਗੀ ਕਿਉਂਕਿ ਨੇਪਾਲੀਆਂ ਬਾਰੇ ਕੋਈ ਸਹੀ ਜਾਣਕਾਰੀ ਦੇ ਅੰਕੜੇ ਹੀ ਹਾਲੇ ਤੱਕ ਸੰਭਾਲੇ ਨਹੀਂ ਗਏ। ਜੇ ਕਦੇ ਕੋਈ ਅਜਿਹਾ ਵਿਅਕਤੀ ਫੜਿਆ ਵੀ ਜਾਂਦਾ ਹੈ, ਤਾਂ ਉਹ ਬੱਸ ਅਚਾਨਕ ਉਵੇਂ ਹੀ ਹੋ ਜਾਂਦਾ ਹੈ, ਜਿਵੇਂ ਕਦੇ ਕਿਸੇ ਪੈਰ ਹੇਠਾਂ ਉਂਝ ਹੀ ਬਟੇਰਾ ਆ ਜਾਵੇ।


ਨੇਪਾਲੀ ਸਭਾ ‘ਮੂਲ ਪ੍ਰਵਾਹ ਅਖਿਲ ਭਾਰਾਤ ਨੇਪਾਲੀ ਏਕਤਾ ਸਮਾਜ` ਦੇ ਮੀਤ ਪ੍ਰਧਾਨ ਹੀਰਾ ਸਿੰਘ ਚਾਂਦ ਮੁਤਾਬਕ ਇਸ ਵੇਲੇ ਲੁਧਿਆਣਾ `ਚ ਅੱਠ ਤੋਂ 10 ਹਜ਼ਾਰ ਨੇਪਾਲੀ ਨਾਗਰਿਕ ਰਹਿ ਰਹੇ ਹਨ ਤੇ ਵੱਖੋ-ਵੱਖਰੇ ਖੇਤਰਾਂ `ਚ ਕੰਮ ਵੀ ਕਰ ਰਹੇ ਹਨ ਪਰ ਜਿਹੜੀਆਂ ਥਾਵਾਂ `ਤੇ ਉਹ ਲੱਗੇ ਹੋਏ ਹਨ, ਉਹ ਜਿ਼ਆਦਾਤਰ ਗ਼ੈਰ-ਸੰਗਠਤ ਖੇਤਰ ਹੀ ਹਨ।


ਉਨ੍ਹਾਂ ਦਾਅਵਾ ਕੀਤਾ ਕਿ ਭਾਰਤ ਆਉਣ ਵਾਲੇ ਬਹੁਤੇ ਨੇਪਾਲੀਆਂ ਨੂੰ ਨੇਪਾਲ ਸਰਕਾਰ ਉਨ੍ਹਾਂ ਦੀ ਪੁਸ਼ਟੀ ਲਈ ਸ਼ਨਾਖ਼ਤੀ ਕਾਰਡ ਜਾਰੀ ਕਰਦੀ ਹੈ। ਪਰ ਪੁਲਿਸ ਸੂਤਰਾਂ ਅਨੁਸਾਰ ਜਿ਼ਆਦਾਤਰ ਨੇਪਾਲੀ ਨਾਗਰਿਕ ਬਿਨਾ ਕਿਸੇ ਸਬੂਤ ਜਾਂ ਦਸਤਾਵੇਜ਼ ਦੇ ਹੀ ਭਾਰਤ ਦਾਖ਼ਲ ਹੁੰਦੇ ਹਨ ਤੇ ਉਹ ਸਥਾਨਕ ਪੁਲਿਸ ਕੋਲ ਵੀ ਆਪਣਾ ਨਾਂਅ ਰਜਿਸਟਰਡ ਨਹੀਂ ਕਰਵਾਉਂਦੇ।


ਜੇ ਪੁਲਿਸ ਕਦੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਪੁਸ਼ਟੀ ਵੀ ਕਰਨਾ ਚਾਹੇ, ਤਾਂ ਉਨ੍ਹਾਂ ਦੇ ਵੇਰਵੇ ਗ੍ਰਹਿ ਮੰਤਰਾਲੇ ਰਾਹੀਂ ਨੇਪਾਲ ਸਰਕਾਰ ਕੋਲ ਭੇਜਣੇ ਪੈਂਦੇ ਹਨ, ਜੋ ਕਿ ਲੰਮੀ ਪ੍ਰਕਿਰਿਆ ਹੈ।


ਫਿਰ ਸਥਾਨਕ ਪੁਲਿਸ ਸਿੱਧੀ ਨੇਪਾਲ ਵੀ ਨਹੀਂ ਜਾ ਸਕਦੀ ਤੇ ਜੇ ਉਹ ਕਿਤੇ ਭਾਰਤ `ਚ ਕੋਈ ਅਪਰਾਧ ਕਰ ਕੇ ਨੱਸ ਜਾਵੇ ਤੇ ਨੇਪਾਲ `ਚ ਜਾ ਕੇ ਰਹਿਣ ਲੱਗ ਪਵੇ, ਤਾਂ ਉਸ ਦਾ ਖੁਰਾ-ਖੋਜ ਕਦੇ ਮਿਲ ਹੀ ਨਹੀਂ ਸਕਦਾ।


ਕਮਿਊਨਿਟੀ ਪੁਲਿਸ ਰੀਸੋਰਸ ਸੈਂਟਰ ਦੇ ਇੰਚਾਰਜ ਇੰਸਪੈਕਟਰ ਪਰਮਜੀਤ ਸਿੰਘ ਨੇ ਦੱਸਿਆ ਕਿ ਉੱਤਰ ਪ੍ਰਦੇਸ਼, ਬਿਹਾਰ, ਉਤਰਾਖੰਡ ਤੇ ਹੋਰ ਕਿਸੇ ਭਾਰਤੀ ਸੂਬੇ ਤੋਂ ਆਉਣ ਵਾਲੇ ਮਜ਼ਦੂਰਾਂ ਜ਼ਾ ਕਿਰਾਏਦਾਰਾਂ ਦੇ ਰਿਕਾਰਡਾਂ ਦੀ ਪੁਸ਼ਟੀ ਲਈ ਉਨ੍ਹਾਂ ਦੇ ਵੇਰਵੇ ਸਬੰਧਤ ਸੂਬੇ ਦੇ ਪੁਲਿਸ ਵਿਭਾਗ ਨੂੰ ਭੇਜੇ ਜਾਂਦੇ ਹਨ, ਫਿਰ ਉੱਥੋਂ ਉਨ੍ਹਾਂ ਦੇ ਖ਼ਾਸ ਪਿੰਡ ਜਾਂ ਸ਼ਹਿਰ ਦੀ ਪੁਲਿਸ ਤੋਂ ਪੁਸ਼ਟੀ ਆਉਂਦੀ ਹੈ।


ਇੰਸਪੈਕਟਰ ਨੇ ਦੱਸਿਆ ਕਿ ਉਨ੍ਹਾਂ ਕੋਲ ਲੁਧਿਆਣਾ `ਚ ਰਹਿੰਦੇ ਤੇ ਕੰਮ ਕਰਨ ਵਾਲੇ ਨੇਪਾਲੀ ਨਾਗਰਿਕਾਂ ਦੀ ਪੁਸ਼ਟੀ ਲਈ ਕਦੇ ਕੋਈ ਅਰਜ਼ੀ ਨਹੀਂ ਆਏ; ਇਸੇ ਲਈ ਉਨ੍ਹਾਂ ਦੀ ਕਦੇ ਪੁਸ਼ਟੀ ਕੀਤੀ ਹੀ ਨਹੀਂ ਗਈ।


ਸੰਪਰਕ ਕੀਤੇ ਜਾਣ `ਤੇ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਵਿਭਾਗ ਕੋਲ ਸ਼ਹਿਰ `ਚ ਰਹਿੰਦੇ ਨੇਪਾਲੀ ਨਾਗਰਿਕਾਂ ਦੀ ਪੁਸ਼ਟੀ ਲਈ ਕੋਈ ਵਿਧੀ ਨਹੀਂ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ldh Police cant verify Nepalese crime record