ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਤੋਂ ਵਿਆਹ ਲਈ ਸਾਇਕਲ ’ਤੇ ਗਿਆ 1,025 KM, UP ਪੁਲਿਸ ਵੱਲੋਂ ਕੁਆਰੰਟੀਨ

ਲੁਧਿਆਣਾ ਤੋਂ ਵਿਆਹ ਲਈ ਸਾਇਕਲ ’ਤੇ ਗਿਆ 1,025 KM, UP ਪੁਲਿਸ ਵੱਲੋਂ ਕੁਆਰੰਟੀਨ

ਕੋਰੋਨਾ ਵਾਇਰਸ ਨੇ ਇਸ ਵੇਲੇ ਪੂਰੀ ਦੁਨੀਆ ’ਚ ਕਹਿਰ ਮਚਾਇਆ ਹੋਇਆ ਹੈ। ਇਸ ਜਾਨਲੇਵਾ ਵਾਇਰਸ ਕਾਰਨ ਭਾਰਤ ’ਚ ਲੌਕਡਾਊਨ ਹੈ। ਇਸ ਕਾਰਨ ਲੋਕਾਂ ਦੇ ਕੰਮਕਾਜ ਠੱਪ ਹੋ ਗਏ ਹਨ ਤੇ ਲੋਕ ਘਰਾਂ ’ਚ ਕੈਦ ਹੋ ਗਏ ਹਨ।

 

 

ਪਰ ਇਸ ਦੇਸ਼ਬੰਦੀ ਵਿੱਚ ਵੀ ਲੁਧਿਆਣਾ ’ਚ ਰਹਿੰਦੇ ਇੱਕ ਨੌਜਵਾਨ ਨੇ ਵਿਆਹ ਕਰਵਾਉਣ ਲਈ 1,025 ਕਿਲੋਮੀਟਰ (KM) ਦਾ ਲੰਮਾ ਸਫ਼ਰ ਸਾਇਕਲ ਨਾਲ ਪੂਰਾ ਕਰਨ ਦਾ ਦ੍ਰਿੜ੍ਹ ਇਰਾਦਾ ਕਰ ਲਿਆ।

 

 

ਇਹ ਵੱਖਰੀ ਗੱਲ ਹੈ ਕਿ ਆਪਣੇ ਟੀਚੇ ਤੱਕ ਪੁੱਜਣ ਤੋਂ ਪਹਿਲਾਂ ਹੀ ਬਲਰਾਮਪੁਰ ਪੁਲਿਸ ਨੇ ਨੌਜਵਾਨ ਨੂੰ ਫੜ ਕੇ ਕੁਆਰੰਟੀਨ ਕਰ ਦਿੱਤਾ ਗਿਆ। ਉੱਤਰ ਪ੍ਰਦੇਸ਼ (UP) ਦੇ ਬਲਰਾਮਪੁਰ ਸਥਿਤ ਕੁਆਰੰਟੀਨ ਸੈਂਟਰ ’ਚ ਪੁੱਜ ਚੁੱਕੇ ਸੋਨੂ ਕੁਮਾਰ ਚੌਹਾਨ ਦਾ ਵਿਆਹ ਵੀ ਨਹੀਂ ਹੋ ਸਕਿਆ। ਸੋਨੂੰ ਕੁਮਾਰ ਚੌਹਾਨ ਮਹਿਰਾਜਗੰਜ ਜ਼ਿਲ੍ਹੇ ਦੇ ਪਿਪਰਾ ਰਸੂਲਪੁਰ ਪਿੰਡ ਦਾ ਰਹਿਣ ਵਾਲਾ ਹੈ।

 

 

ਸੋਨੂ ਕੁਮਾਰ ਪੰਜਾਬ ਦੇ ਲੁਧਿਆਣਾ ’ਚ ਟਾਈਲਾਂ ਦਾ ਕੰਮ ਕਰਦਾ ਰਿਹਾ ਹੈ। ਪਰ ਲੌਕਡਾਊਨ ਕਾਰਨ ਜਦੋਂ ਕੰਮ ਬੰਦ ਹੋ ਗਿਆ, ਤਾਂ ਸੋਨੂੰ ਕੁਮਾਰ ਚੌਹਾਨ ਨੂੰ ਆਪਣੇ ਘਰ ਦੀ ਚਿੰਤਾ ਸਤਾਉਣ ਲੱਗੀ। ਸੋਨੂ ਕੁਮਾਰ ਦਾ 15 ਅਪ੍ਰੈਲ ਨੂੰ ਵਿਆਹ ਵੀ ਤੈਅ ਸੀ। ਉਸੇ ਦੇ ਪਿੰਡ ਵਿੱਚ ਲਗਭਗ 25 ਕਿਲੋਮੀਟਰ ਦੀ ਦੂਰੀ ’ਤੇ ਵਿਆਹ ਹੋਣਾ ਸੀ।

 

 

‘ਇੰਡੀਆ ਟੂਡੇ’ ਅਤੇ ਟੀਵੀ ਚੈਨਲ ‘ਆਜ ਤੱਕ’ ਦੀ ਰਿਪੋਰਟ ਮੁਤਾਬਕ ਸੋਨੂ ਆਪਣੇ ਤਿੰਨ ਸਾਥੀਆਂ ਨਾਲ ਸਾਇਕਲ ਤੋਂ ਹੀ ਲੁਧਿਆਣਾ ਤੋਂ ਚੱਲ ਪਿਆ। ਛੇ ਦਿਨਾਂ ’ਚ 850 ਕਿਲੋਮੀਟਰ ਦੀ ਦੂਰੀ ਤਹਿ ਕਰ ਕੇ ਸੋਨੂੰ ਆਪਣੇ ਸਾਥੀਆਂ ਨਾਲ ਬਲਰਾਮਪੁਰ ਪੁੱਜਾ, ਜਿੱਥੇ ਪੁਲਿਸ ਨੇ ਉਸ ਨੂੰ ਤੇ ਉਸ ਦੇ ਸਾਥੀਆਂ ਨੂੰ ਰੋਕ ਲਿਆ।

 

 

ਪੁਲਿਸ ਨੇ ਉਨ੍ਹਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ। ਸੋਨੂੰ ਤੇ ਉਸ ਦੇ ਚਾਰ ਸਾਥੀਆਂ ਨੂੰ ਬਲਰਾਮਪੁਰ ’ਚ ਕੁਆਰੰਟੀਨ ਕਰ ਦਿੱਤਾ ਗਿਆ ਹੈ। ਇਸ ਵੇਲੇ ਸੋਨੂੰ ਬਲਰਾਮਪੁਰ ਦੇ ਕੁਆਰੰਟੀਨ ਸੈਂਟਰ ’ਚ ਹੈ। ਸੋਨੂ ਨੇ ਵਿਆਹ ਦਾ ਹਵਾਲਾ ਦਿੰਦਿਆਂ ਘਰ ਜਾਣ ਦੀ ਇਜਾਜ਼ਤ ਮੰਗੀ ਪਰ ਪੁਲਿਸ ਪ੍ਰਸ਼ਾਸਨ ਨੇ ਉਸ ਦੀ ਇੱਕ ਨਹੀਂ ਸੁਣੀ।

 

 

ਸੋਨੂ ਦਾ ਕਹਿਣਾ ਹੈ ਕਿ ਜੇ ਅਸੀਂ ਘਰ ਪੁੱਜ ਗਏ ਹੁੰਦੇ, ਤਾਂ ਬਿਨਾ ਕਿਸੇ ਬਰਾਤ ਤੇ ਦਿਖਾਵੇ ਦੇ ਵਿਆਹ ਦੀ ਸੰਭਾਵਨਾ ਬਣ ਸਕਦੀ ਸੀ ਪਰ ਹੁਣ ਤਾਂ ਵਿਆਹ ਦੀ ਤਰੀਕ ਵੀ ਨਿੱਕਲ ਚੁੱਕੀ ਹੈ। ਉਂਝ ਭਾਵੇਂ ਸੋਨੂ ਦਾ ਮੰਨਣਾ ਹੈ ਕਿ ਜਿਊਂਦੇ ਰਹਿਣਾ ਜ਼ਰੂਰੀ ਹੈ, ਵਿਆਹ ਤਾਂ ਫਿਰ ਵੀ ਹੋ ਜਾਵੇਗਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Left from Ludhiana on Cycle for wedding 1025 KM away UP Police arrested and quarantined