ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ 'ਚ ਘੁੰਮਦਾ ਵੇਖਿਆ ਚੀਤਾ, ਲੋਕਾਂ 'ਚ ਦਹਿਸ਼ਤ

ਜਾਨਲੇਵਾ ਕੋਰੋਨਾ ਵਾਇਰਸ ਕਾਰਨ ਪੂਰੇ ਭਾਰਤ ਨੂੰ 21 ਦਿਨਾਂ ਲਈ ਲੌਕਡਾਊਨ ਕੀਤਾ ਹੋਇਆ ਹੈ। ਸਕੂਲ, ਕਾਲਜ, ਫ਼ੈਕਟਰੀਆਂ, ਦਫ਼ਤਰ ਸਮੇਤ ਸੱਭ ਕੁਝ ਬੰਦ ਪਿਆ ਹੈ। ਸੜਕਾਂ 'ਤੇ ਇੱਕਾ-ਦੁੱਕਾ ਗੱਡੀਆਂ ਘੁੰਮ ਰਹੀਆਂ ਹਨ। ਇਸ ਵਿਚਕਾਰ ਸ਼ਹਿਰਾਂ 'ਚ ਜੰਗਲੀ-ਜਾਨਵਰਾਂ ਨੇ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਹੈ। 

 


 

ਅੱਜ ਸੋਮਵਾਰ ਸਵੇਰੇ ਚੰਡੀਗੜ੍ਹ ਦੇ ਸੈਕਟਰ-5 'ਚ ਇਕ ਘਰ 'ਚ ਚੀਤਾ ਨਜ਼ਰ ਆਇਆ। ਪੁਲਿਸ ਵੱਲੋਂ ਕਿਹਾ ਜਾ ਰਿਹਾ ਹੈ ਕਿ ਇਹ ਚੀਤਾ ਸੁਖਨਾ ਝੀਲ ਦੇ ਨੇੜਲੇ ਜੰਗਲਾਂ ਵਿੱਚੋਂ ਆਇਆ ਹੈ। ਪੁਲਿਸ ਨੇ ਲੋਕਾਂ ਨੂੰ ਘਰਾਂ 'ਚ ਰਹਿਣ ਲਈ ਕਿਹਾ। ਲਗਭਗ 4 ਘੰਟੇ ਦੀ ਮਿਹਨਤ ਮਗਰੋਂ ਚੀਤੇ ਨੂੰ ਜੰਗਲਾਤ ਵਿਭਾਗ ਦੀ ਟੀਮ ਨੇ ਕਾਬੂ ਕਰ ਲਿਆ।

 


 

ਸੈਕਟਰ-5 'ਚ ਚੀਤਾ ਨਜ਼ਰ ਆਉਣ ਤੋਂ ਬਾਅਦ ਪੂਰੇ ਸ਼ਹਿਰ 'ਚ ਸਹਿਮ ਦਾ ਮਾਹੌਲ ਹੈ। ਲੋਕ ਪਹਿਲਾਂ ਹੀ ਕੋਰੋਨਾ ਵਾਇਰਸ ਨਾਲ ਡਰੇ ਹੋਏ ਹਨ, ਉੱਤੋਂ ਚੀਤੇ ਨੇ ਸ਼ਹਿਰ 'ਚ ਦਸਤਕ ਦੇ ਕੇ ਲੋਕਾਂ ਨੂੰ ਹੋਰ ਦਹਿਸ਼ਤ 'ਚ ਪਾ ਦਿੱਤਾ ਹੈ। ਜੰਗਲਾਤ ਵਿਭਾਗ ਤੇ ਪੁਲਿਸ ਦੀਆਂ ਟੀਮਾਂ ਚੀਤੇ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

 

ਤਸਵੀਰਾਂ : ਰਵੀ ਕੁਮਾਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Leopard spotted in sector 5 chandigarh