ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਚੰਡੀਗੜ੍ਹ ਤੇ ਪੰਜਾਬ ’ਚ ਕਿਉਂ ਵਧਣ ਲੱਗੇ ਕੁਸ਼ਟ ਰੋਗੀ?

ਚੰਡੀਗੜ੍ਹ ਤੇ ਪੰਜਾਬ  ’ਚ ਕਿਉਂ ਵਧਣ  ਲੱਗੇ ਕੁਸ਼ਟ ਰੋਗੀ?

ਪਿਛਲੇ ਕਈ ਸਾਲਾਂ ਤੋਂ ਇਹ ਸਮਝਿਆ ਜਾ ਰਿਹਾ ਸੀ ਕਿ ਕੁਸ਼ਟ (ਕੋਹੜ) ਰੋਗ ਦਾ ਭਾਰਤ ਵਿੱਚੋਂ ਖ਼ਾਤਮਾ ਹੋ ਗਿਆ ਹੈ ਪਰ ਪਿਛਲੇ ਕੁਝ ਸਮੇਂ ਤੋਂ ਚੰਡੀਗੜ੍ਹ ਵਿੱਚ ਇਸ ਰੋਗ ਦੇ ਮਾਮਲੇ ਤੇਜ਼ੀ ਨਾਲ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ। ਪਿਛਲੇ 9 ਮਹੀਨਿਆਂ ਦੌਰਾਨ ਕੁਸ਼ਟ ਰੋਗ ਦੇ 116 ਮਾਮਲੇ ਸਾਹਮਣੇ ਆਏ ਹਨ ਤੇ ਇਹ ਗਿਣਤੀ ਰਾਸ਼ਟਰੀ ਔਸਤ ਤੋਂ ਵੱਧ ਹੈ। ਪੰਜਾਬ ਦੇ ਅੰਕੜੇ ਵੀ ਥੋੜ੍ਹੇ ਚਿੰਤਾਜਨਕ ਹਨ। ਇਕੱਲੇ ਪਟਿਆਲਾ ਜ਼ਿਲ੍ਹੇ ਵਿੱਚ ਹੀ ਪਿਛਲੇ ਦੋ ਸਾਲਾਂ 61 ਨਵੇਂ ਕੁਸ਼ਟ ਰੋਗੀ ਸਾਹਮਣੇ ਆ ਚੁੱਕੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਕੁਸ਼ਟ–ਰੋਗ ਖ਼ਾਤਮੇ ਬਾਰੇ ਕੌਮੀ ਪ੍ਰੋਗਰਾਮ ਦੇ ਚੰਡੀਗੜ੍ਹ ਜ਼ਿਲ੍ਹਾ ਲੈਪਰੋਸੀ ਅਫ਼ਸਰ ਡਾ. ਸਿਮਰਤ ਕੌਰ ਨੇ ਦੱਸਿਆ ਕਿ ਸਾਲ 2013–14 ਦੌਰਾਨ ਸਰਕਾਰ ਨੇ ਇੱਕ ਸੰਯੁਕਤ ਅੰਕੜਾ ਤਿਆਰ ਕਰਨ ਲਈ ਆਖਿਆ ਸੀ। ਇਸ ਦਾ ਮਤਲਬ ਹੈ ਕਿ ਜਿਹੜੇ ਵੀ ਰੋਗੀ ਦੀ ਸ਼ਨਾਖ਼ਤ ਚੰਡੀਗੜ੍ਹ ਦੇ ਕਿਸੇ ਕੇਂਦਰ ਵਿੱਚ ਹੁੰਦੀ ਹੈ, ਉਸ ਨੂੰ ਸ਼ਹਿਰ ਦਾ ਹੀ ਰੋਗੀ ਮੰਨਿਆ ਜਾਵੇਗਾ।

 

 

ਬਹੁਤੇ ਕੁਸ਼ਟ–ਰੋਗੀ ਗ਼ਰੀਬ ਹਨ ਤੇ ਉਹ ਤਦ ਤੱਕ ਹਸਪਤਾਲ ਜਾ ਕੇ ਆਪਣਾ ਇਲਾਜ ਨਹੀਂ ਕਰਵਾਉਂਦੇ, ਜਦੋਂ ਤੱਕ ਕਿ ਉਨ੍ਹਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਨਹੀਂ ਹੋ ਜਾਂਦੀ। ਸਾਡੇ ਸਮਾਜ ਵਿੱਚ ਇਸ ਰੋਗ ਨਾਲ ਕਈ ਤਰ੍ਹਾਂ ਦੇ ਕਲੰਕ ਵੀ ਜੁੜ ਜਾਂਦੇ ਹਨ। ਇਸ ਰੋਗ ਤੋਂ ਪੀੜਤ ਨੂੰ ਆਮ ਤੌਰ ’ਤੇ ‘ਕੋਹੜੀ’ ਕਿਹਾ ਜਾਂਦਾ ਹੈ। ਅਜਿਹੇ ਹਾਲਾਤ ਵਿੱਚ ਮਰੀਜ਼ਾਂ ਨੂੰ ਹੋਰ ਵੀ ਵੱਧ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕੁਝ ਮਾਮਲਿਆਂ ਵਿੱਚ ਤਾਂ ਮਰੀਜ਼ ਦੇ ਆਪਣੇ ਪਰਿਵਾਰਕ ਮੈਂਬਰ ਤੱਕ ਉਸ ਨੂੰ ਛੱਡ ਕੇ ਚਲੇ ਜਾਂਦੇ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

ਪਟਿਆਲਾ ਜ਼ਿਲ੍ਹੇ ਵਿੱਚ ਸਾਲ 2018 ਦੌਰਾਨ 29 ਨਵੇਂ ਮਾਮਲੇ ਸਾਹਮਣੇ ਆਏ ਸਨ; ਜਦ ਕਿ 2ੑ017 ’ਚ 32 ਅਜਿਹੇ ਕੇਸ ਦਰਜ ਹੋਏ ਸਨ। ਇਹ ਰੋਗ ਬੈਕਟੀਰੀਆ ਰਾਹੀਂ ਫੈਲਣ ਵਾਲਾ ਛੂਤ ਦਾ ਰੋਗ ਹੈ। ਇਸ ਨਾਲ ਚਮੜੀ ਤੇ ਨਸਾਂ ਪ੍ਰਭਾਵਿਤ ਹੁੰਦੇ ਹਨ। ਸਾਲ 20ੑ04 ਦੌਰਾਨ ਭਾਰਤ ਨੂੰ ਕੁਸ਼ਟ ਰੋਗ ਤੋਂ ਮੁਕਤ ਐਲਾਨਿਆ ਗਿਆ ਸੀ।

 

ਚੰਡੀਗੜ੍ਹ ਵਿੱਚ ਇਹ ਰੋਗ ਪ੍ਰਵਾਸੀਆਂ ਦੀ ਆਮਦ ਕਾਰਨ ਵਧ ਰਿਹਾ ਹੈ। ਸਾਲ 2008–09 ਦੌਰਾਨ ਪ੍ਰਤੀ 10,000 ਦੀ ਆਬਾਦੀ ਪਿੱਛੇ ਇਸ ਰੋਗ ਦੀ ਸੰਭਾਵਨਾ 0.28 ਸੀ; ਜੋ ਨਾਮਾਤਰ ਮੰਨੀ ਜਾਂਦੀ ਹੈ। ਚੰਡੀਗੜ੍ਹ ਵਿੱਚ ਕੁਸ਼ਟ ਰੋਗ ਦੇ ਇਲਾਜ ਲਈ ਪੰਜ ਕਲੀਨਿਕ ਹਨ। ਸਰਕਾਰੀ ਮਲਟੀ–ਸਪੈਸ਼ਿਐਲਿਟੀ ਹਸਪਤਾਲ ਸੈਕਟਰ 16; ਸਿਵਲ ਹਸਪਤਾਲ, ਮਨੀਮਾਜਰਾ; ਸਿਵਲ ਹਸਪਤਾਲ ਸੈਕਟਰ 45; ਪੀਜੀਆਈ ਅਤੇ ਸਰਕਾਰੀ ਮੈਡੀਕਲ ਕਾਲਜ ਤੇ ਹਸਪਤਾਲ ਸੇਕਟਰ 32 ਵਿੱਚ ਇੱਕ–ਇੱਕ ਕੁਸ਼ਟ ਰੋਗ ਇਲਾਜ ਕੇਂਦਰ ਮੌਜੂਦ ਹਨ।

 

HT Punjabi ਦੇ Facebook ਪੇਜ ਨੂੰ ਹੁਣੇ ਹੀ Like ਕਰੋ ਤੇ ਜੁੜੋ ਤਾਜ਼ੀਆਂ ਖ਼ਬਰਾਂ ਨਾਲ।

https://www.facebook.com/hindustantimespunjabi/

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Leprosy cases are increasing in Chandigarh and Punjab