ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਐਤਕੀਂ ਘੱਟ ਵਾਪਰ ਰਹੀਆਂ ਪਰਾਲ਼ੀ ਸਾੜਨ ਦੀਆਂ ਘਟਨਾਵਾਂ

ਐਤਕੀਂ ਘੱਟ ਵਾਪਰ ਰਹੀਆਂ ਪਰਾਲ਼ੀ ਸਾੜਨ ਦੀਆਂ ਘਟਨਾਵਾਂ

ਪਿਛਲੇ ਸਾਲ ਦੇ ਮੁਕਾਬਲੇ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਬਹੁਤ ਜਿ਼ਆਦਾ ਘਟੀਆਂ ਹਨ। ਇਸੇ ਲਈ ਪੰਜਾਬ `ਚ ਇਸ ਵੇਲੇ ਹਵਾ ਦਾ ਮਿਆਰ ਵੀ ਦਰਮਿਆਨੇ ਪੱਧਰਾਂ `ਤੇ ਹੈ।


ਸਮੁੱਚੇ ਸੂਬੇ `ਚ ਵੱਖੋ-ਵੱਖਰੀਆਂ ਥਾਵਾਂ `ਤੇ ਹਵਾ ਦੇ ਮਿਆਰ ਦੇ ਅੰਕੜਿਆਂ ਦੀ ਤੁਲਨਾ ਕੀਤੀ ਗਈ। ਅੱਜ ਮੰਗਲਵਾਰ ਨੂੰ ਅੰਮ੍ਰਿਮਤਸਰ `ਚ ਹਵਾ ਦਾ ਏਕਿਯੂਆਈ ਪੱਧਰ 129 ਸੀ; ਜਦ ਕਿ ਜਲੰਧਰ `ਚ ਇਹ 132, ਲੁਧਿਆਣਾ `ਚ 143, ਮੰਡੀ ਗੋਬਿੰਦਗੜ੍ਹ `ਚ ਇਹ 199, ਪਟਿਆਲਾ `ਚ 160 ਤੇ ਖੰਨਾ `ਚ ਇਹ 121 ਮਾਈਕ੍ਰੋਗ੍ਰਾਮ/ਐਮ3 ਸੀ। ਇਹ ਸਭ ਦਰਮਿਆਨੇ ਪੱਧਰ ਹਨ।


ਬਠਿੰਡਾ ਤੇ ਰੋਪੜ `ਚ ਇਹ ਪੱਧਰ ਕਾਫ਼ੀ ਤਸੱਲੀਬਖ਼ਸ਼ ਕ੍ਰਮਵਾਰ 94 ਅਤੇ 73 ਸਨ। 


ਪਿਛਲੇ ਵਰ੍ਹੇ ਝੋਨੇ ਦੀ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਕਾਫ਼ੀ ਵੱਡੀ ਗਿਣਤੀ `ਚ ਵਾਪਰੀਆਂ ਸਨ; ਤਦ ਅੰਮ੍ਰਿਤਸਰ `ਚ ਏਕਿਯੂਆਈ ਪੱਧਰ 235, ਲੁਧਿਆਣਾ `ਚ 251 ਅਤੇ ਮੰਡੀ ਗੋਬਿੰਦਗੜ੍ਹ `ਚ 205 ਸੀ; ਜੋ ਕਿ ਪ੍ਰਦੂਸ਼ਣ ਦੀ ਕਾਫ਼ੀ ਮਾੜੀ ਹਾਲਤ ਮੰਨੀ ਜਾਂਦੀ ਹੈ। ਤਦ ਮਾਨੀਟਰਿੰਗ ਸਟੇਸ਼ਨ ਹੋਰਨਾਂ ਸ਼ਹਿਰਾਂ ਵਿੱਚ ਸਥਾਪਤ ਨਹੀਂ ਹੋਏ ਸਨ।


ਸੁਰੱਖਿਅਤ ਸੀਮਾ 100 ਮਾਈਕ੍ਰੋਗ੍ਰਾਮ/ਐੱਮ3 ਹੰੁਦੀ ਹੈ; ਫਿਰ ਵੀ ਦਰਮਿਆਨੇ ਪੱਧਰ `ਤੇ ਹਵਾ ਦਾ ਇਹ ਪ੍ਰਦੂਸ਼ਣ ਫੇਫੜਿਆਂ ਤੇ ਦਿਲ ਦੇ ਰੋਗ ਪੈਦਾ ਕਰਨ ਲੱਗਦਾ ਹੈ।


ਅੱਜ ਤੱਕ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਪਰਾਲ਼ੀ ਸਾੜਨ ਦੇ 894 ਮਾਮਲੇ ਦਰਜ ਕੀਤੇ ਹਨ, ਜਦ ਕਿ ਪਿਛਲੇ ਵਰ੍ਹੇ ਇਸੇ ਤਰੀਕ ਤੱਕ 2,200 ਮਾਮਲੇ ਦਰਜ ਹੋ ਚੁੱਕੇ ਸਨ।


ਖੇਤੀਬਾੜੀ ਵਿਭਾਗ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਹਾਲੇ ਖ਼ੁਸ਼ ਹੋਣ ਵਾਲੀ ਕੋਈ ਬਹੁਤੀ ਗੱਲ ਨਹੀਂ ਹੈ ਕਿਉਂਕਿ ਹਾਲੇ ਝੋਨੇ ਦੀ ਵਾਢੀ ਦਾ ਸੀਜ਼ਨ ਭਖਣਾ ਹੈ ਤੇ ਉਸ ਤੋਂ ਬਾਅਦ ਹੀ ਪਰਾਲ਼ੀ ਸਾੜਨ ਦੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਇਸ ਵਾਰ ਬੇਮੌਸਮੀ ਵਰਖਾ ਕਾਰਨ ਵਾਢੀ ਕੁਝ ਪਿੱਛੇ ਪੈ ਗਈ ਸੀ।


ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਨੇ ਸੂਬੇ `ਚ 340 ਕਿਸਾਨਾਂ ਨੂੰ ਜੁਰਮਾਨੇ ਕੀਤੇ ਹਨ ਤੇ 9.9 ਲੱਖ ਰੁਪਏ ਦੇ ਜੁਰਮਾਨੇ ਲਾਏ ਗਏ ਹਨ; ਜਿਨ੍ਹਾਂ ਵਿੱਚੋਂ 3.27 ਲੱਖ ਰੁਪਏ ਵਾਤਾਵਰਣਕ ਮੁਆਵਜ਼ੇ ਵਜੋਂ ਵਸੂਲ ਪਾਏ ਗਏ ਹਨ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Less stubble burning this year