ਅਗਲੀ ਕਹਾਣੀ

ਆਓ ਜਾਣੀਏ ਨਵੇਂ ਡੀਜੀਪੀ ਦਿਨਕਰ ਗੁਪਤਾ ਬਾਰੇ

ਆਓ ਜਾਣੀਏ ਨਵੇਂ ਡੀਜੀਪੀ ਦਿਨਕਰ ਗੁਪਤਾ ਬਾਰੇ

1987 ਬੈਚ ਦੇ ਆਈ ਪੀ ਐਸ ਅਧਿਕਾਰੀ ਦਿਨਕਰ ਗੁਪਤਾ ਨੂੰ ਪੰਜਾਬ ਪੁਲਿਸ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ

 

ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀ ਦਿਨਕਰ ਗੁਪਤਾ ਆਪਣੇ ਬੈਚ ਦੇ ਤਿੰਨਾਂ ਅਧਿਕਾਰੀਆਂ ਤੋਂ ਸਭ ਤੋਂ ਸੀਨੀਅਰ ਸਨ ਜਿਨ੍ਹਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਯੂ.ਪੀ.ਐਸ.ਸੀ. ਨੇ ਇਸ ਉੱਚ ਅਹੁਦੇ ਦੀ ਨਿਯੁਕਤੀ ਲਈ ਸੂਚੀ ਵਿੱਚ ਸ਼ਾਮਲ ਕੀਤਾ ਸੀ

 

ਇਸ ਤੋਂ ਪਹਿਲਾਂ ਦਿਨਕਰ ਗੁਪਤਾ ਡੀ ਜੀ ਪੀ ਇੰਟੈਲੀਜੈਂਸ ਪੰਜਾਬ ਤਾਇਨਾਤ ਸਨ ਜੋ ਪੰਜਾਬ ਸਟੇਟ ਇੰਟੈਲੀਜੈਂਸ ਵਿੰਗ, ਸਟੇਟ ਐਂਟੀ ਟੈਰੋਰਿਸਟ ਸਕਵਾਇਡ (ਏ.ਟੀ.ਐਸ.) ਅਤੇ ਆਰਗੇਨਾਇਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓ.ਸੀ.ਸੀ.ਯੂ.) ਦੀ ਸਿੱਧੀ ਨਿਗਰਾਨੀ ਕਰਦਾ ਹੈ

 

ਦਿਨਕਰ ਗੁਪਤਾ ਨੂੰ ਕੇਂਦਰ ਵਿੱਚ ਐਡੀਸ਼ਨਲ ਡਾਇਰੈਕਟਰ ਜਨਰਲ ਪੱਧਰ ਦੀ ਅਸਾਮੀ ਲਈ ਨਿਯੁਕਤੀ ਵਾਸਤੇ 26.04.2018 ਨੂੰ ਸੂਚੀ ਦਰਜ ਕੀਤਾ ਗਿਆ ਸੀ ਉਹ 1987 ਬੈਚ ਦੇ 20 ਆਈ.ਪੀ.ਐਸ. ਅਧਿਕਾਰੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ

 

ਦਿਨਕਰ ਗੁਪਤਾ ਜੂਨ, 2004 ਤੋਂ ਜੁਲਾਈ, 2012 ਤੱਕ  ਅੱਠ ਸਾਲ ਐਮ ਐਚ ਏ ਕੋਲ ਕੇਂਦਰੀ ਡੈਪੂਟੇਸ਼ਨ ’ਤੇ ਰਹੇ ਜਿੱਥੇ ਉਨ੍ਹਾਂ ਨੇ ਬਹੁਤ ਨਾਜੁਕ ਥਾਵਾਂ ’ਤੇ ਜ਼ਿੰਮੇਵਾਰੀ ਨਿਭਾਈ ਜਿਨ੍ਹਾਂ ਵਿੱਚ ਐਮ ਐਚ ਏ ਦੇ ਡਿਗਨਟਰੀ ਪ੍ਰੋਟੈਕਸ਼ਨ ਡਵੀਜ਼ਨ ਦੇ ਮੁਖੀ ਦਾ ਅਹੁਦਾ ਵੀ ਸ਼ਾਮਲ ਸੀ

 

ਦਿਨਕਰ ਗੁਪਤਾ ਨੇ ਅੱਤਵਾਦ ਦੇ ਸਮੇਂ ਦੌਰਾਨ ਲੁਧਿਆਣਾ ਜਲੰਧਰ ਅਤੇ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਪੁਲਿਸ ਮੁਖੀ (ਐਸ ਐਸ ਪੀ ) ਵਜੋਂ ਸੱਤ ਸਾਲ ਤੋਂ ਵੱਧ ਸੇਵਾ ਨਿਭਾਈ ਉਨ੍ਹਾਂ ਨੇ ਡੀ ਆਈ ਜੀ (ਜਲੰਧਰ ਰੇਂਜ), ਡੀ ਆਈ ਜੀ (ਲੁਧਿਆਣਾ ਰੇਂਜ), ਡੀ ਆਈ ਜੀ (ਕਾਊਂਟਰ ਇੰਟੈਲੀਜੈਂਸ), ਪੰਜਾਬ ਅਤੇ ਡੀ.ਆਈ.ਜੀ.(ਇੰਟੈਲੀਜੈਂਸ) ਪੰਜਾਬ ਵਜੋਂ 2004 ਤੱਕ ਸੇਵਾ ਨਿਭਾਈ ਹੈ

 

ਦਿਨਕਰ ਗੁਪਤਾ ਨੇ ਏ ਡੀ ਜੀ ਪੀ ਐਡਮਨਿਸਟ੍ਰੇਸ਼ਨ ਐਂਡ ਕਮਿਊਨਿਟੀ ਪੁਲਿਸਿੰਗ (2015-17), ਏ ਡੀ ਜੀ ਪੀ ਪ੍ਰੋਵਿਜ਼ਨਿੰਗ ਐਂਡ ਮਾਡਰਨਾਇਜੇਸ਼ਨ (2014-15), ਏ ਡੀ ਜੀ ਪੀ ਕਾਨੂੰਨ ਵਿਵਸਥਾ (2012-15), ਏ ਡੀ ਜੀ ਪੀ ਸੁਰੱਖਿਆ (2012-15), ਏ ਡੀ ਜੀ ਪੀ ਟ੍ਰੈਫਿਕ (2013-14), ਡੀ ਆਈ ਜੀ ਰੇਂਜ (2002 ’ਚ ਇਕ ਸਾਲ ਤੋਂ ਵੱਧ ਅਤੇ 2003-04), ਐਸ ਐਸ ਪੀ (ਜਨਵਰੀ 1992 ਤੋਂ ਜਨਵਰੀ 1999 ਤੱਕ ਸੱਤ ਸਾਲ) ਸੇਵਾ ਨਿਭਾਈ

 

ਦਿਨਕਰ ਗੁਪਤਾ ਨੂੰ ਬਹਾਦਰੀ ਲਈ 1992 ਵਿੱਚ ਪੁਲਿਸ ਮੈਡਲ ਨਾਲ ਸਨਮਾਨਿਤ ਕੀਤਾ ਗਿਆ ਉਨ੍ਹਾਂ ਨੂੰ ਆਪਣੀ ਡਿਊਟੀ ਦੌਰਾਨ ਵਿਲੱਖਣ ਹੌਸਲਾ, ਬਹਾਦਰੀ ਅਤੇ ਸਮਰਪਣ ਵਿਖਾਉਣ ਲਈ 1994 ਵਿੱਚ ਬਾਰ ਟੂ ਪੁਲਿਸ ਮੈਡਲ ਨਾਲ ਸਨਮਾਨਿਆ ਗਿਆ ਉਨ੍ਹਾਂ ਨੂੰ ਰਾਸ਼ਟਰਪਤੀ ਵੱਲੋਂ ਸ਼ਾਨਦਾਰ ਸੇਵਾਵਾਂ ਲਈ ਪੁਲਿਸ ਮੈਡਲ ਪ੍ਰਾਪਤ ਹੋਇਆ ਉਨ੍ਹਾਂ ਨੂੰ 2010 ਵਿੱਚ ਸ਼ਾਨਦਾਰ ਸੇਵਾਵਾਂ ਲਈ ਰਾਸ਼ਟਰਪਤੀ ਪੁਲਿਸ ਮੈਡਲ ਮਿਲਿਆ

 

        ਦਿਨਕਰ ਗੁਪਤਾ ਜਾਰਜ ਵਾਸ਼ਿੰਗਟਨ ਯੂਨੀਵਰਸਿਟੀ, ਵਾਸ਼ਿੰਗਟਨ ਡੀ.ਸੀ.(ਯੂ.ਐਸ.ਏ.) ਵਿਖੇ 2000-01 ਦੌਰਾਨ ਵਿਜ਼ਟਿੰਗ ਪ੍ਰੋਫੈਸਰ ਰਹੇ ਜਿੱਥੇ ਉਨ੍ਹਾਂ ਨੇ ਜਨਵਰੀ-ਮਈ, 2001 ’ਚ ‘ਗੋਰਮਿੰਟਸ ਅੰਡਰ ਸੀਜ਼: ਅੰਡਰਸਟੈਂਡਿੰਗ ਟੈਰੋਰਿਜ਼ਮ ਐਂਡ ਟੈਰੋਰਿਸਟਸ’ ਦੇ ਕੋਰਸ ਨੂੰ ਤਿਆਰ ਕੀਤਾ ਅਤੇ ਪੜ੍ਹਾਇਆ

 

ਸਾਲ 1999 ’ਚ ਗੁਪਤਾ ਨੂੰ ਬਿ੍ਰਟਿਸ਼ ਕਾਊਂਸਲ ਵੱਲੋਂ ਬਿ੍ਰਟਿਸ਼ ਚੇਵੇਨਿੰਗ ਗੁਰੂਕੁਲ ਸਕਾਲਰਸ਼ਿਪ ਪ੍ਰਦਾਨ ਕੀਤਾ ਗਿਆ ਜਿਸ ਦੇ ਹੇਠ ਉਨ੍ਹਾਂ ਨੇ ਲੰਡਨ ਸਕੂਲ ਆਫ ਇਕੋਨਾਮਿਕ, ਲੰਡਨ ਵਿਖੇ 10 ਹਫ਼ਤੇ ਦਾ ਗੁਰੂਕੁਲ ਪ੍ਰੋਗਰਾਮ ਵਿੱਚ ਹਿੱਸਾ ਲਿਆ

 

        ਉਨ੍ਹਾਂ ਨੇ ਸਕਾਟਲੈਂਡ ਯਾਰਡ, ਲੰਡਨ ਅਤੇ ਨਿਊ ਯਾਰਕ ਪੁਲਿਸ ਡਿਪਾਰਟਮੈਂਟ ਸਣੇ ਬਹੁਤ ਸਾਰੀਆਂ ਅੰਤਰਰਾਸ਼ਟਰੀ ਪੁਲਿਸ ਫੋਰਸਾਂ ਨੂੰ ਸਿਖਿਅਤ ਕੀਤਾ ਉਨ੍ਹਾਂ ਨੇ ਯੂਨੀਵਰਸਿਟੀਆਂ ਅਤੇ ਅਮਰੀਕਾ ਦੇ ਪ੍ਰਮੁੱਖ ਬੁੱਧੀਜੀਵੀਆਂ ਵਿੱਚ ਆਪਣੇ ਭਾਸ਼ਣ ਦਿੱਤੇ ਉਨ੍ਹਾਂ ਨੇ 1996 ਵਿੱਚ ਇੰਟਰਪੋਲ ਵੱਲੋਂ ਆਯੋਜਿਤ ਅੰਤਰਰਾਸ਼ਟਰੀ ਅੱਤਵਾਦ ਬਾਰੇ ਇਕ ਸਿੰਪੋਜ਼ਿਅਮ ਵਿੱਚ ਭਾਰਤੀ ਨੁਮਾਇੰਦਗੀ ਕੀਤੀ

 

ਸਾਲ 1997 ਵਿੱਚ ਉਨ੍ਹਾਂ ਨੂੰ ਸੁਪਰਕਾਪ ’ਤੇ ਭਾਰਤ ਦੀ ਡੀ.ਜੀ.ਪੀ./ਆਈ.ਜੀ.ਪੀ. ਕਾਨਫਰੈਂਸ ਵਿੱਚ ਪੇਸ਼ਕਾਰੀ ਕਰਨ ਲਈ ਸੱਦਾ ਦਿੱਤਾ ਗਿਆ ਉਨ੍ਹਾਂ ਨੇ ਅਪਰਾਧ, ਡਾਟਾਬੇਸ, ਪ੍ਰਬੰਧਨ ਅਤੇ ਦਿਹਾਤ ਸੂਚਨਾ ਸਿਸਟਮ ਦਾ ਸਾਫਟਵੇਅਰ ਤਿਆਰ ਕੀਤਾ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Let know about the new DGP Dinkar Gupta