ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੁਰਾਤਤਵ ਵਿਭਾਗ ਦੀ ਚਿੱਠੀ ਨੇ ਸ਼੍ਰੋਮਣੀ ਕਮੇਟੀ ਦਾ ਉਸਾਰੀ ਕੰਮ ਰੋਕਿਆ

ਪੁਰਾਤਤਵ ਵਿਭਾਗ ਦੀ ਚਿੱਠੀ ਨੇ ਸ਼੍ਰੋਮਣੀ ਕਮੇਟੀ ਦਾ ਉਸਾਰੀ ਕੰਮ ਰੋਕਿਆ

ਪੁਰਾਤਤਵ ਵਿਭਾਗ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਭੇਜੇ ਇਕ ਚਿੱਠੀ ਇਸ ਵੇਲੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਹ ਚਿੱਠੀ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਨੂੰ ਸੰਬੋਧਤ ਹੈ।

 

ਇਹ ਚਿੱਠੀ ਵਿਚ ਪੁਰਾਤਤਵ ਵਿਭਾਗ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਨੂੰ ਦੀਵਾਨ ਟੋਡਰ ਮੱਲ ਦੀ ਫ਼ਤਹਿਗੜ੍ਹ ਸਾਹਿਬ ਸਥਿਤ ਇਤਿਹਾਸਿਕ ਜਹਾਜ਼ ਹਵੇਲੀ ਨਾਲ ਕਥਿਤ ਤੌਰਤੇ ਛੇੜਛਾੜ ਕਰਨ ਨੂੰ ਲੈ ਕੇ ਲਿਖੀ ਗਈ ਹੈ। ਇਸ ਹਵੇਲੀ ਦੀ ਸਿੱਖ ਧਰਮ ਦੇ ਇਤਿਹਾਸ ਵਿਚ ਇਤਿਹਾਸਕ ਮਹੱਤਤਾ ਹੈ।

 

ਮੀਡੀਆ ਵਿਚ ਆਈਆਂ ਰਿਪੋਰਟਾਂ ਮੁਤਾਬਕ ਐੱਸਜੀਪੀਸੀ ਨੇ ਹਵੇਲੀ ਦੇ ਵਿਹੜੇ ਵਿੱਚ ਇੱਕ ਕਮਰਾ ਬਣਾ ਦਿੱਤਾ ਅਤੇ ਤਿੰਨ ਹੋਰ ਕਮਰਿਆਂ ਦੀ ਨੀਂਹ ਰੱਖ ਦਿੱਤੀ

 

ਇਸ ਸਬੰਧੀ ਪੁਰਾਤਤਵ ਵਿਭਾਗ ਵੱਲੋਂ ਐੱਸਜੀਪੀਸੀ ਦੇ ਮੈਨੇਜਰ ਨੂੰ ਪੱਤਰ ਭੇਜਿਆ ਗਿਆ ਹੈ। ਇਸ ਪੱਤਰ ਵਿਚ ਤੁਰੰਤ ਉਸਾਰੀ ਦਾ ਕੰਮ ਬੰਦ ਕਰਨ ਲਈ ਆਖਿਆ। ਇਹ ਵੀ ਕਿਹਾ ਗਿਆ ਕਿ ਇਸ ਉਸਾਰੀ ਨਾਲ ਸੁਰੱਖਿਅਤ ਇਮਾਰਤ ਨਾਲ ਛੇੜਛਾੜ ਹੋ ਰਹੀ ਸੀ ਜ਼ਿਕਰਯੋਗ ਹੈ ਕਿ ਇਤਿਹਾਸਿਕ ਇਮਾਰਤਾਂ ਸਬੰਧੀ ਐਕਟ ਅਨੁਸਾਰ ਸੁਰੱਖਿਅਤ ਇਮਾਰਤਾਂ ਦੇ 100 ਮੀਟਰ ਘੇਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਉਸਾਰੀਤੇ ਪਾਬੰਦੀ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Letter to the Shiromani Committee by the Archaeological Department