ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੀਂਹ ਕਾਰਨ ਬਠਿੰਡਾ `ਚ ਚੱਲ ਗਈਆਂ ਕਿਸ਼ਤੀਆਂ

ਮੀਂਹ ਕਾਰਨ ਬਠਿੰਡਾ `ਚ ਚੱਲ ਗਈਆਂ ਕਿਸ਼ਤੀਆਂ

ਭਾਰੀ ਮੀਂਹ ਕਾਰਨ ਜਿੱਥੇ ਇਸ ਇਲਾਕੇ `ਚ ਤਿੱਖੜ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਬਠਿੰਡਾ ਸ਼ਹਿਰ ਦੇ ਜਿ਼ਆਦਾਤਰ ਨੀਂਵੇਂ ਇਲਾਕਿਆਂ `ਚ ਪਾਣੀ ਭਰ ਗਿਆ ਹੈ। ਲੋਕਾਂ ਦੇ ਘਰਾਂ ਅੰਦਰ ਪਾਣੀ ਵੜ ਜਾਣ ਕਾਰਨ ਬਹੁਤ ਔਖਿਆਈ ਪੇਸ਼ ਆ ਰਹੀ ਹੈ। ਰਾਹਤ ਕਾਰਜਾਂ ਲਈ ਕਿਸ਼ਤੀਆਂ ਤੱਕ ਚਲਾਉਣੀਆਂ ਪੈ ਰਹੀਆਂ ਹਨ।


ਇੱਥੇ ਉੱਪਰ ਦਿੱਤੀ ਤਸਵੀਰ ਵਿੱਚ ਬਠਿੰਡਾ ਦੇ ਸਾਬਕਾ ਕੌਂਸਲਰ ਇੱਕ ਕਿਸ਼ਤੀ ਵਿੱਚ ਬੈਠ ਕੇ ਸਾਰੇ ਹਾਲਾਤ ਦਾ ਜਾਇਜ਼ਾ ਲੈਂਦੇ ਵੀ ਵਿਖਾਈ ਦੇ ਰਹੇ ਹਨ। ਇਹ ਤਸਵੀਰ ਪਾਰਸ ਰਾਮ ਨਗਰ ਇਲਾਕੇ `ਚ ਮੰਗਲਵਾਰ ਨੂੰ ‘ਹਿੰਦੁਸਤਾਨ ਟਾਈਮਜ਼` ਦੇ ਸੰਜੀਵ ਕੁਮਾਰ ਵੱਲੋਂ ਖਿੱਚੀ ਗਈ ਸੀ।

 

ਆਮ ਲੋਕਾਂ ਦਾ ਕਹਿਣਾ ਹੈ ਕਿ ਬਠਿੰਡਾ `ਚ ਜਦ ਵੀ ਮੀਂਹ ਪੈਂਦਾ ਹੈ, ਤਾਂ ਨੀਂਵੇਂ ਇਲਾਕਿਆਂ `ਚ ਪਾਣੀ ਖੜ੍ਹਾ ਹੋਣ ਦੀ ਸਮੱਸਿਆ ਦਾ ਸਾਹਮਣਾ ਆਮ ਲੋਕਾਂ ਨੂੰ ਜ਼ਰੂਰ ਕਰਨਾ ਪੈਂਦਾ ਹੈ। ਇਸ ਨਾਲ ਆਮ ਜਨਤਾ ਦੇ ਸਾਮਾਨ ਦੀ ਜੋ ਬਰਬਾਦੀ ਹੁੰਦੀ ਹੈ, ਉਸ ਦਾ ਕਿਤੇ ਕੋਈ ਹਿਸਾਬ ਨਹੀਂ ਕੀਤਾ ਜਾ ਸਕਦਾ। ਗੰਦਗੀ ਵੱਖਰੀ ਫੈਲ ਜਾਂਦੀ ਹੈ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Life boats in Bathinda due to heavy rain