ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੌਕਡਾਊਨ 4.0 ’ਚ ਅੰਮ੍ਰਿਤਸਰ ਨੂੰ ਛੱਡ ਕੇ ਬਾਕੀ ਪੰਜਾਬ ’ਚ ਮੁੜ ਦੌੜੇਗੀ ਜ਼ਿੰਦਗੀ

ਅੰਮ੍ਰਿਤਸਰ ਸਥਿਤ ਦੁਰਗਿਆਣਾ ਮੰਦਰ ਸਨਿੱਚਰਵਾਰ ਨੂੰ 55 ਦਿਨਾਂ ਪਿੱਛੋਂ ਸ਼ਰਧਾਲੂਆਂ ਲਈ ਖੁੱਲ੍ਹਿਆ: ਤਸਵੀਰ: ਸਮੀਰ ਸਹਿਗਲ,

ਭਲਕੇ ਤੋਂ ਲੌਕਡਾਊਨ 4:0 ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਕਿਹਾ ਇਹੋ ਜਾ ਰਿਹਾ ਹੈ ਕਿ ਇਸ ਵਾਰ ਲੋਕਾਂ ਨੂੰ ਕਾਫੀ ਛੋਟਾਂ ਮਿਲਣਗੀਆਂ ਤੇ ਆਰਥਿਕ ਗਤੀਵਿਧੀਆਂ ’ਚ ਤੇਜ਼ੀ ਆਵੇਗੀ। ਪਰ ਦੇਸ਼ ਦੇ 30 ਜ਼ਿਲ੍ਹੇ ਅਜਿਹੇ ਹਨ, ਜਿੱਥੇ ਸਖ਼ਤ ਲੌਕਡਾਊਨ ਜਾਰੀ ਰਹਿ ਸਕਦਾ ਹੈ। ਇਹ ਉਹੀ ਇਲਾਕੇ ਹਨ, ਜਿੱਥੇ ਕੋਰੋਨਾ ਨੇ ਸਭ ਤੋਂ ਵੱਧ ਤਬਾਹੀ ਮਚਾਈ ਹੈ। ਇਨ੍ਹਾਂ ਵਿੱਚ ਪੰਜਾਬ ਦਾ ਅੰਮ੍ਰਿਤਸਰ ਜ਼ਿਲ੍ਹਾ ਵੀ ਸ਼ਾਮਲ ਹੈ, ਜਿੱਥੇ ਸਖ਼ਤੀ ਰਹੇਗੀ।

 

 

ਭਾਰਤ ਦੇ ਜਿਹੜੇ 30 ਇਲਾਕਿਆਂ ਵਿੱਚ ਲੌਕਡਾਊਨ 4.0 ਦੌਰਾਨ ਸਖ਼ਤੀ ਰਹੇਗੀ, ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ:

 

ਪੰਜਾਬ: ਅੰਮ੍ਰਿਤਸਰ

ਮਹਾਰਾਸ਼ਟਰ: ਬ੍ਰਿਹਨਮੁੰਬਈ, ਥਾਣੇ, ਪੁਣੇ, ਸੋਲਾਪੁਰ, ਨਾਸ਼ਿਕ, ਔਰੰਗਾਬਾਦ ਤੇ ਪਾਲਘਰ

ਤਾਮਿਲ ਨਾਡੂ: ਗ੍ਰੇਟਰ ਚੇਨਈ, ਤਿਰੂਵੱਲੂਰ, ਕੁੱਡਾਲੋਰ, ਚੇਂਗਲਪੱਟੂ, ਅਰਿਯਾਲੂਰ ਅਤੇ ਵਿੱਲੂਪੁਰਮ

ਗੁਜਰਾਤ: ਅਹਿਮਦਾਬਾਦ, ਸੂਰਤ, ਵੜੋਦਰਾ

ਰਾਜਸਥਾਨ: ਜੈਪੁਰ, ਜੋਧਪੁਰ ਅਤੇ ਉਦੇਪੁਰ

ਪੱਛਮੀ ਬੰਗਾਲ: ਕੋਲਕਾਤਾ ਅਤੇ ਹਾਵੜਾ

ਮੱਧ ਪ੍ਰਦੇਸ਼: ਇੰਦੌਰ ਅਤੇ ਭੋਪਾਲ

ਉੱਤਰ ਪ੍ਰਦੇਸ਼: ਆਗਰਾ ਅਤੇ ਮੇਰਠ

ਤੇਲੰਗਾਨਾ: ਗ੍ਰੇਟਰ ਹੈਦਰਾਬਾਦ

ਆਂਧਰਾ ਪ੍ਰਦੇਸ਼: ਕੁਰਨੂਲ

ਓੜੀਸ਼ਾ: ਬੇਰਹਾਮਪੁਰ

 

 

ਦਰਅਸਲ, ਪਿਛਲੇ ਕੁਝ ਸਮੇਂ ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ’ਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿੱਚ ਚੋਖਾ ਵਾਧਾ ਹੋਇਆ ਹੈ। ਇਸੇ ਲਈ ਹਾਲੇ ਇਸ ਜ਼ਿਲ੍ਹੇ ਵਿੱਚ ਸਖ਼ਤੀ ਬਣੀ ਰਹੇਗੀ।

ਅੰਮ੍ਰਿਤਸਰ ਸਥਿਤ ਦੁਰਗਿਆਣਾ ਮੰਦਰ ਸਨਿੱਚਰਵਾਰ ਨੂੰ 55 ਦਿਨਾਂ ਪਿੱਛੋਂ ਸ਼ਰਧਾਲੂਆਂ ਲਈ ਖੁੱਲ੍ਹਿਆ: ਤਸਵੀਰ: ਸਮੀਰ ਸਹਿਗਲ,

 

ਬਾਕੀ ਦੇ ਜ਼ਿਲ੍ਹਿਆਂ ਵਿੱਚ ਜਿਹੜੇ ਕੰਟੇਨਮੈਂਟ ਜ਼ੋਨ ਹੋਣਗੇ, ਉੱਥੇ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਹੀਂ ਮਿਲੇਗੀ। ਰੈੱਡ ਜ਼ੋਨ ਦੇ ਕੰਟੇਨਮੈਂਟ ਇਲਾਕਿਆਂ ਵਿੱਚ ਢਿੱਲ ਮਿਲਣ ਦੀ ਕੋਈ ਸੰਭਾਵਨਾ ਨਹੀਂ ਹੈ। ਬਾਕੀ ਸਥਾਨਾਂ ’ਤੇ ਜ਼ਿੰਦਗੀ ਮੁੜ ਲੀਹ ਉੱਤੇ ਆਉਣ ਦੀ ਕੋਸ਼ਿਸ਼ ਕਰੇਗੀ।

 

 

ਲੌਕਡਾਊਨ 3.0 ਦੀ ਮਿਆਦ ਅੱਜ ਐਤਵਾਰ 17 ਮਈ ਨੂੰ ਖ਼ਤਮ ਹੋ ਰਹੀ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੀ ਵਾਰ ਜਦੋਂ ਬੀਤੀ 12 ਮਈ ਨੂੰ ਜਦੋਂ ਰਾਸ਼ਟਰ ਨੂੰ ਸੰਬੋਧਨ ਕੀਤਾ ਸੀ, ਤਦ ਉਨ੍ਹਾਂ ਇਹ ਤਾਂ ਆਖਿਆ ਸੀ ਕਿ ਲੌਕਡਾਊਨ ਹਾਲੇ ਦੇਸ਼ ਵਿੱਚ ਲਾਗੂ ਰਹੇਗਾ ਪਰ ਇਹ ਕਦੋਂ ਤੱਕ ਰਹੇਗਾ, ਇਹ ਸਾਫ਼ ਨਹੀਂ ਸੀ। ਦੇਸ਼ ਵਿੱਚ ਲੌਕਡਾਊਨ ਦੋ ਹੋਰ ਹਫ਼ਤੇ ਵਧ ਸਕਦਾ ਹੈ। ਲੌਕਡਾਊਨ ਦੌਰਾਨ ਕੀ ਰਿਆਇਤਾਂ ਮਿਲਣਗੀਆਂ, ਇਹ ਅੱਜ ਸ਼ਾਮ ਤੱਕ ਪਤਾ ਚੱਲ ਜਾਵੇਗਾ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Life in Punjab to resume barring Amritsar during Lockdown 4