ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਰਹਿੰਦ ਲਾਗੇ ਅਸਮਾਨੀ ਬਿਜਲੀ ਨੇ ਲਈ ਇੱਕ ਜਾਨ, 7 ਹੋਏ ਜ਼ਖ਼ਮੀ

ਸਰਹਿੰਦ ਲਾਗੇ ਅਸਮਾਨੀ ਬਿਜਲੀ ਨੇ ਲਈ ਇੱਕ ਜਾਨ, 7 ਹੋਏ ਜ਼ਖ਼ਮੀ

ਫ਼ਤਿਹਗੜ੍ਹ ਸਾਹਿਬ ਜਿ਼ਲ੍ਹੇ ਦੇ ਸ਼ਹਿਰ ਸਰਹਿੰਦ ਲਾਗਲੇ ਪਿੰਡ ਖਾਨਪੁਰ `ਚ ਅੱਜ ਬੁੱਧਵਾਰ ਸਵੇਰੇ 9:30 ਵਜੇ ਅਸਮਾਨੀ ਬਿਜਲੀ ਡਿੱਗਣ ਨਾਲ 64 ਸਾਲਾ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਬੱਚੇ਼ ਸਣੇ ਸੱਤ ਵਿਅਕਤੀ ਜ਼ਖ਼ਮੀ ਹੋ ਗਏ।


ਪ੍ਰਾਪਤ ਜਾਣਕਾਰੀ ਅਨੁਸਾਰ ਮੀਂਹ ਪੈਣ ਕਾਰਨ 8 ਜਣਿਆਂ ਨੇ ਇੱਕ ਰੁੱਖ ਹੇਠਾਂ ਪਨਾਹ ਲਈ ਹੋਈ ਸੀ ਤੇ ਉਨ੍ਹਾਂ ਸਭ ਨੇ ਮੀਂਹ ਥੋੜ੍ਹਾ ਟਿਕਣ `ਤੇ ਆਪੋ-ਆਪਣੇ ਰਾਹਾਂ ਨੂੰ ਤੁਰ ਜਾਣਾ ਸੀ ਪਰ ਇੰਨੇ ਨੂੰ ਉਸੇ ਰੁੱਖ `ਤੇ ਅਸਮਾਨੀ ਬਿਜਲੀ ਦਾ ਕਹਿਰ ਆਣ ਪਿਆ। ਇੱਥੇ ਮਾਰੇ ਗਏ ਵਿਅਕਤੀ ਦੀ ਸ਼ਨਾਖ਼ਤ 64 ਸਾਲਾ ਹਰਵੇਸ਼ ਸਿੰਘ ਵਜੋਂ ਹੋਈ ਹੈ, ਜਦ ਕਿ 6 ਸਾਲਾਂ ਦੇ ਇੱਕ ਬੱਚੇ ਸਮੇਤ ਸੱਤ ਵਿਅਕਤੀ ਜ਼ਖ਼ਮੀ ਹਨ। ਉਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ।


ਸਥਾਨਕ ਵਿਧਾਇਕ ਕੁਲਜੀਤ ਸਿੰਘ ਨਾਗਰਾ ਤੇ ਜਿ਼ਲ੍ਹਾ ਪ੍ਰਸ਼ਾਸਨ ਦੇ ਹੋਰ ਅਧਿਕਾਰੀ ਤੁਰੰਤ ਜ਼ਖ਼ਮੀਆਂ ਦਾ ਹਾਲਚਾਲ ਜਾਣਨ ਲਈ ਹਸਪਤਾਲ ਪੁੱਜੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lightning kills a person near Sirhind