ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਜਾਬ ਦੇ ਕਈ ਜ਼ਿਲ੍ਹਿਆਂ 'ਚ ਅੱਜ ਨਹੀਂ ਖੁੱਲ੍ਹੇ ਸ਼ਰਾਬ ਦੇ ਠੇਕੇ, ਜਾਣੋ ਕਿਉਂ?

ਪੰਜਾਬ ਸਰਕਾਰ ਨੇ ਸੂਬੇ 'ਚ ਅੱਜ 7 ਮਈ ਤੋਂ ਸ਼ਰਾਬ ਦੇ ਠੇਕੇ ਖੋਲ੍ਹਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਸਰਕਾਰ ਵੱਲੋਂ ਇਨ੍ਹਾਂ ਠੇਕਿਆਂ ਨੂੰ ਖੋਲ੍ਹੇ ਜਾਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਿਹਰ 1 ਵਜੇ ਤਕ ਤੈਅ ਕੀਤਾ ਹੋਇਆ ਹੈ। ਇਸ ਤੋਂ ਇਲਾਵਾ ਸ਼ਾਮ 6 ਵਜੇ ਤਕ ਸ਼ਰਾਬ ਦੀ ਹੋਮ ਡਿਲੀਵਰੀ ਵੀ ਕੀਤੀ ਜਾਣੀ ਹੈ। ਇਸ ਦੇ ਬਾਵਜੂਦ ਅੱਜ ਵੀਰਵਾਰ ਨੂੰ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ 'ਚ ਠੇਕੇਦਾਰਾਂ ਨੇ ਆਪਣੀਆਂ ਦੁਕਾਨਾਂ ਨਹੀਂ ਖੋਲ੍ਹੀਆਂ।

 


 

ਜ਼ਿਲ੍ਹਾ ਅੰਮ੍ਰਿਤਸਰ, ਮੁਕਤਸਰ, ਪਠਾਨਕੋਟ, ਗੁਰਦਾਸਪੁਰ, ਸੰਗਰੂਰ, ਲੁਧਿਆਣਾ, ਹੁਸ਼ਿਆਰਪੁਰ, ਬਠਿੰਡਾ, ਬਰਨਾਲਾ, ਕਪੂਰਥਲਾ ਅਤੇ ਤਰਨਤਾਰਨ 'ਚ ਠੇਕੇਦਾਰਾਂ ਨੇ ਦੁਕਾਨਾਂ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਮੰਗ ਹੈ ਕਿ ਪਹਿਲਾਂ ਸਰਕਾਰ ਡੇਢ ਮਹੀਨੇ ਦਾ ਟੈਕਸ ਮਾਫ਼ ਕਰੇ। 

 


 

ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਲਾਇਸੈਂਸ ਫੀਸ, ਠੇਕੇ ਖੁੱਲ੍ਹਣ ਦੇ ਘੰਟਿਆਂ 'ਤੇ ਟੈਕਸ ਅਤੇ ਸ਼ਰਾਬ ਦੀ ਹੋਮ ਡਿਲੀਵਰੀ ਜਿਹੇ ਪਹਿਲੂਆਂ ਬਾਰੇ ਸਪੱਸ਼ਟ ਨਿਯਮ ਤੈਅ ਨਹੀਂ ਕੀਤੇ ਹਨ। ਠੇਕੇਦਾਰਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਨ੍ਹਾਂ ਦੇ ਲਾਇਸੈਂਸ 1 ਅਪ੍ਰੈਲ ਜਾਂ 7 ਮਈ ਤੋਂ ਜਾਇਜ਼ ਹਨ ਜਾਂ ਨਹੀਂ। ਇਸ ਤੋਂ ਇਲਾਵਾ ਪਹਿਲਾਂ ਉਨ੍ਹਾਂ ਨੂੰ 14 ਘੰਟੇ ਦੁਕਾਨ ਖੋਲ੍ਹਣ ਦੀ ਮਨਜੂਰੀ ਦਿੱਤੀ ਗਈ ਸੀ ਪਰ ਹੁਣ ਉਨ੍ਹਾਂ ਨੂੰ ਸਿਰਫ਼ 4 ਘੰਟੇ ਦੁਕਾਨਾਂ ਖੋਲ੍ਹਣ ਲਈ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ 4 ਘੰਟੇ ਜਾਂ 14 ਘੰਟਿਆਂ ਦੇ ਟੈਕਸ ਭੁਗਤਾਨ ਬਾਰੇ ਸਪਸ਼ਟੀਕਰਨ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿਰਫ਼ 2 ਬੋਤਲਾਂ ਦੀ ਹੋਮ ਡਿਲੀਵਰੀ ਸੰਭਵ ਨਹੀਂ ਹੈ।

 


 

ਠੇਕੇਦਾਰਾਂ ਦਾ ਕਹਿਣਾ ਹੈ ਕਿ ਸ਼ਰਾਬ ਦਾ ਠੇਕਾ ਔਸਤਨ 14 ਘੰਟੇ ਤਕ ਖੁੱਲ੍ਹਦਾ ਹੈ। ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤਕ ਠੇਕੇ ਦੀ ਸੇਲ 20 ਫ਼ੀਸਦੀ ਹੁੰਦੀ ਹੈ, ਜਦਕਿ ਸ਼ਾਮ 4 ਵਜੇ ਤੋਂ ਰਾਤ 10 ਵਜੇ ਤਕ ਸੇਲ 80 ਫ਼ੀਸਦੀ ਹੁੰਦੀ ਹੈ। ਦੁਕਾਨਾਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤਕ ਹੈ। ਇਸ ਨਾਲ ਉਹ ਸ਼ਸ਼ੋਪੰਜ 'ਚ ਸਨ। ਉਹ ਪ੍ਰਤੀ ਘੰਟੇ ਦੇ ਹਿਸਾਬ ਨਾਲ ਲਾਇਸੈਂਸ ਫੀਸ ਦੀ ਮੰਗ ਕਰੇ ਸਨ।

 


 

ਇਹ ਸ਼ਰਤਾਂ ਪੂਰੀਆਂ ਕਰਨੀਆਂ ਹੋਣਗੀਆਂ
ਇੱਕ ਵੈਂਡਰ ਨੂੰ ਦੋ ਲੋਕਾਂ ਨੂੰ ਹੋਮ ਡਿਲੀਵਰੀ ਕਰਨ ਦਾ ਅਧਿਕਾਰ ਦਿੱਤਾ ਜਾਵੇਗਾ, ਜਿਸ ਕੋਲ ਵਿਭਾਗ ਦਾ ਪਛਾਣ ਪੱਤਰ ਹੋਵੇਗਾ ਅਤੇ ਕਰਫਿਊ ਪਾਸ ਹੋਵੇਗਾ।
ਉਸੇ ਗੱਡੀ 'ਤੇ ਹੋਮ ਡਿਲੀਵਰੀ ਕੀਤੀ ਜਾ ਸਕਦੀ ਹੈ, ਜਿਸ ਨੂੰ ਵਿਭਾਗ ਨੇ ਮਨਜ਼ੂਰੀ ਦਿੱਤੀ ਹੈ। ਵਹੀਕਲ ਦਾ ਕਰਫਿਊ ਪਾਸ ਵੀ ਬਣੇਗਾ।
ਇੱਕ ਘਰ 'ਚ ਦੋ ਬੋਤਲ ਤੋਂ ਜ਼ਿਆਦਾ ਦੀ ਡਿਲੀਵਰੀ ਨਹੀਂ ਹੋ ਸਕੇਗੀ। ਡਿਲੀਵਰੀ ਕਰਨ ਵਾਲੇ ਦੇ ਕੋਲ ਕੈਸ਼ ਮੀਮੋ ਹੋਣਾ ਜ਼ਰੂਰੀ ਹੋਵੇਗਾ।
ਦੇਸੀ ਸ਼ਰਾਬ ਦੀ ਹੋਮ ਡਿਲੀਵਰੀ ਨਹੀਂ ਹੋਵੇਗੀ।

 

ਕਿਨ੍ਹਾਂ ਵੈਂਡਰਾਂ ਨੂੰ ਇਜਾਜ਼ਤ
ਜਿਨ੍ਹਾਂ ਵੈਂਡਰਾਂ ਨੇ 2020-21 ਲਈ ਲਾਇਸੈਂਸ ਰੀਨਿਊ ਕਰਵਾਉਣ ਲਈ 23 ਮਾਰਚ ਤਕ ਬਕਾਇਆ ਰਾਸ਼ੀ ਜਮ੍ਹਾਂ ਕਰਵਾਈ ਹੋਵੇਗੀ।
ਜਿਨ੍ਹਾਂ ਨੂੰ ਲਾਇਸੈਂਸ ਰੀਨਿਊ ਕਰਾਉਣ ਦਾ ਬਦਲ ਦਿੱਤਾ ਗਿਆ ਹੈ ਅਤੇ 23 ਮਾਰਚ ਤਕ ਉਨ੍ਹਾਂ ਦੀ ਦੇਣਦਾਰੀ ਬਕਾਇਆ ਹੈ, ਉਨ੍ਹਾਂ ਨੂੰ ਇਸ ਸ਼ਰਤ 'ਤੇ ਠੇਕਾ ਖੋਲ੍ਹਣ ਦੀ ਇਜਾਜ਼ਤ ਹੋਵੇਗੀ ਕਿ ਉਹ ਦੋ ਦਿਨ ਵਿਚ 23 ਮਾਰਚ ਤਕ ਦਾ ਭੁਗਤਾਨ ਕਰਨਗੇ।
ਨਵੇਂ ਗਰੁੱਪ ਜਿਨ੍ਹਾਂ ਨੇ 50 ਫ਼ੀਸਦੀ ਲਾਇਸੈਂਸ ਫੀਸ ਜਮ੍ਹਾਂ ਨਹੀਂ ਕਰਵਾਈ, ਉਹ ਆਪਣੀ ਫ਼ੀਸ ਜਮ੍ਹਾਂ ਕਰਵਾ ਕੇ ਠੇਕਾ ਖੋਲ੍ਹ ਸਕਦੇ ਹਨ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Liquor contractors did not open shops in many district of Punjab