ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਿਆਲਾ `ਚ ਸ਼ਰਾਬ ਮਾਫ਼ੀਆ ਵੱਲੋਂ ਇੱਕ ਕਤਲ

ਪਟਿਆਲਾ `ਚ ਸ਼ਰਾਬ ਮਾਫ਼ੀਆ ਵੱਲੋਂ ਇੱਕ ਕਤਲ

ਪਟਿਆਲਾ ਜਿ਼ਲ੍ਹੇ `ਚ ਸ਼ਰਾਬ ਮਾਫ਼ੀਆ ਨੇ ਸੁਖਵਿੰਦਰ ਸਿੰਘ (25) ਨਾਂਅ ਦੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਹੈ। ਪਿੰਡ ਸ਼ਾਦੀਪੁਰ ਮੋਮੀਆਂ `ਚ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਲਗਭਗ ਇੱਕ ਹਫ਼ਤਾ ਪਹਿਲਾਂ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲਿਸ ਕੋਲ ਦਰਜ ਕਰਵਾਈ ਸੀ। ਪਰ ਹੁਣ ਉਸ ਦੀ ਲਾਸ਼ ਬੁੱਧਵਾਰ ਨੂੰ ਸੰਗਰੂਰ ਜਿ਼ਲ੍ਹੇ `ਚ ਨਹਿਰ ਦੇ ਖਨੌਰੀ ਹੈੱਡ `ਚੋਂ ਬਰਾਮਦ ਹੋਈ ਹੈ।

ਸੁਖਵਿੰਦਰ ਦੇ ਪਿਤਾ ਪੱਪੂ ਰਾਮ ਨੇ ਦੋਸ਼ ਲਾਇਆ ਕਿ ਸ਼ਰਾਬ ਦੇ ਸਥਾਨਕ ਠੇਕੇਦਾਰ ਦੇ ਕੁਝ ਗੁੰਡਿਆਂ ਨੇ ਉਸ ਨਾਲ ਕੁੱਟਮਾਰ ਕੀਤੀ ਸੀ ਤੇ ਉਸ ਤੋਂ ਬਾਅਦ ਉਸ ਨੂੰ਼ ਨਹਿਰ ਵਿੱਚ ਸੁੱਟ ਦਿੱਤਾ ਹੋਵੇਗਾ। ਉਨ੍ਹਾਂ ਦੋਸ਼ ਲਾਇਆ,‘‘ਸ਼ਰਾਬ ਮਾਫ਼ੀਆ ਨੂੰ ਸ਼ੱਕ ਸੀ ਕਿ ਮੇਰੇ ਪੁੱਤਰ ਸੁਖਵਿੰਦਰ ਤੇ ਗੁਰਪਾਲ ਸਿੰਘ ਹਰਿਆਣਾ ਤੋਂ ਸ਼ਰਾਬ ਲਿਆ ਕੇ ਸਮੱਗਲ ਕਰ ਰਹੇ ਹਨ। ਬੀਤੀ 14 ਜੂਨ ਨੂੰ ਸ਼ਰਾਬ ਦੇ ਸਥਾਨਕ ਠੇਕੇਦਾਰ ਦੇ ਗੁੰਡਿਆਂ ਨੇ ਉਨ੍ਹਾਂ ਨੂੰ ਝਿੱਲ ਪਿੰਡ ਕੋਲ਼ ਰੋਕ ਕੇ ਬੁਰੀ ਤਰ੍ਹਾਂ ਕੁੱਟਿਆ। ਸੁਖਵਿੰਦਰ ਤਦ ਤੋਂ ਹੀ ਗ਼ਾਇਬ ਸੀ ਪਰ ਗੁਰਪਾਲ ਘਰ ਪਰਤਣ ਵਿੱਚ ਸਫ਼ਲ ਹੋ ਗਿਆ ਸੀ। ਉਨ੍ਹਾਂ ਕੋਲੋਂ ਸ਼ਰਾਬ ਦੀ ਕੋਈ ਖੇਪ ਵੀ ਬਰਾਮਦ ਨਹੀਂ ਹੋਈ ਸੀ।``

ਉੱਧਰ ਸ਼ੁਤਰਾਣਾ ਦੇ ਐੱਸਐੱਚਓ ਦਰਸ਼ਨ ਸਿੰਘ ਨੇ ਦੱਸਿਆ ਕਿ ਲਾਸ਼ ਬਰਾਮਦ ਹੋਣ ਤੋਂ ਬਾਅਦ ਪੀੜਤ ਪਰਿਵਾਰ ਵੱਲੋਂ ਦਰਜ ਕਰਵਾਈ ਗਈ ਤਾਜ਼ਾ ਸਿ਼ਕਾਇਤ ਦੇ ਆਧਾਰ `ਤੇ ਅਣਪਛਾਤੇ ਵਿਅਕਤੀਆਂ ਖਿ਼ਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ। ਪੋਸਟਮਾਰਟਮ ਰਿਪੋਰਟ ਅਨੁਸਾਰ ਸੁਖਵਿੰਦਰ ਦੀ ਮੌਤ ਪਾਣੀ `ਚ ਡੁੱਬਣ ਕਾਰਨ ਹੋਈ ਹੈ।

ਇਸ ਦੌਰਾਨ ਪੀੜਤ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲਿਸ ਬਹੁਤ ਢਿੱਲ-ਮੱਠ ਨਾਲ ਕਾਰਵਾਈ ਕਰ ਰਹੀ ਹੈ। ਪਰਿਵਾਰਕ ਮੈਂਬਰਾਂ ਤੇ ਹੋਰ ਰਿਸ਼ਤੇਦਾਰਾਂ ਨੇ ਰੋਸ ਮੁਜ਼ਾਹਰਾ ਵੀ ਕੀਤਾ।

ਇੱਕ ਹਫ਼ਤੇ `ਚ ਚੌਥਾ ਕਤਲ
ਪਿਛਲੇ ਇੱਕ ਹਫ਼ਤੇ ਦੌਰਾਨ ਜਿ਼ਲ੍ਹੇ `ਚ ਚਾਰ ਕਤਲ ਹੋ ਗਏ ਹਲ। ਬੀਤੀ 15 ਜੂਨ ਨੂੰ 12 ਸਾਲਾਂ ਦੇ ਇੱਕ ਲੜਕੇ ਦੀ ਲਾਸ਼ ਘੱਗਾ ਪੁਲਿਸ ਥਾਣੇ ਦੇ ਇੱਕ ਪਿੰਡ ਦੇ ਘਰ ਵਿੱਚ ਹੁੱਕ ਨਾਲ ਲਟਕਦੀ ਮਿਲੀ ਸੀ। ਪੁਲਿਸ ਨੇ ਇਸ ਨੂੰ ਕਤਲ ਕਰਾਰ ਦਿੰਦਿਆਂ ਤਿੰਨ ਜਣਿਆਂ ਨੂੰ ਹਿਰਾਸਤ ਵਿੱਚ ਲਿਆ ਹੈ। ਬੀਤੀ 17 ਜੂਨ ਨੂੰ ਪਟਿਆਲਾ-ਜ਼ੀਰਕਪੁਰ ਹਾਈਵੇਅ `ਤੇ ਹਥਿਆਰਬੰਦ ਲੁਟੇਰਿਆਂ ਨੇ ਪੈਟਰੋਲ ਪੰਪ ਦੇ ਦੋ ਮੁਲਾਜ਼ਮਾਂ ਦੀ ਜਾਨ ਲੈ ਲਈ ਸੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Liquor Mafia murders a youth