ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਉਦਯੋਗ, ਵਿਦਿਅਕ ਅਦਾਰੇ ਨਵੀਂਆਂ ਖੋਜਾਂ ਵੱਲ ਧਿਆਨ ਦੇਣ: ਨਰਿੰਦਰ ਮੋਦੀ

1 / 2ਉਦਯੋਗ, ਵਿਦਿਅਕ ਅਦਾਰੇ ਨਵੀਂਆਂ ਖੋਜਾਂ ਵੱਲ ਧਿਆਨ ਦੇਣ: ਨਰਿੰਦਰ ਮੋਦੀ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਤੇ ਫ਼ਗਵਾੜਾ ਵਿਚਾਲੇ ਸਥਿਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਪੁੱਜਣ ਸਮੇਂ

2 / 2ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਲੰਧਰ ਤੇ ਫ਼ਗਵਾੜਾ ਵਿਚਾਲੇ ਸਥਿਤ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਪੁੱਜਣ ਸਮੇਂ

PreviousNext

ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਅੱਜ ਜਲੰਧਰ ਤੇ ਫ਼ਗਵਾੜਾ ਦੇ ਵਿਚਕਾਰ ਸਥਿਤ ਲਵਲੀ ਯੂਨੀਵਰਸਿਟੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ:


1:31 PM
ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਮਹਾਨਤਾ ਨਵੀਨਤਾ ਤੇ ਨਵੀਂਆਂ ਖੋਜਾਂ ਕਰਨ ਵਿੱਚ ਹੈ।


ਉਨ੍ਹਾਂ ‘ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ, ਜੈ ਅਨੁਸੰਧਾਨ` ਦਾ ਨਾਅਰਾ ਦਿੱਤਾ। ਉਨ੍ਹਾਂ ਕਿਹਾ - ਸਾਡੀ ਸਰਕਾਰ ਨੇ ਅਟਲ ਇਨੋਵੇਸ਼ਨ ਮਿਸ਼ਨ ਲਾਂਚ ਕੀਤੀ ਸੀ। ਉਦਯੋਗ ਨੂੰ ਹੁਣ ਨਵੀਂਆਂ ਕੰਪਨੀਆਂ ਭਾਵ ਸਟਾਰਟ-ਅੱਪਸ ਰਾਹੀਂ ਮਦਦ ਕਰਦਿਆਂ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।


ਸ੍ਰੀ ਮੋਦੀ ਨੇ ਕਿਹਾ ਕਿ ਵਿਗਿਆਨ ਨੂੰ ਆਮ ਨਾਗਰਿਕਾਂ ਨਾਲ ਜੋੜਨ ਦੀ ਜ਼ਰੂਰਤ ਹੈ। ਸਾਲ 2018 ਭਾਰਤੀ ਵਿਗਿਆਨ ਲਈ ਇੱਕ ਵਧੀਆ ਵਰ੍ਹਾ ਸੀ।ਇਸੇ ਵਰ੍ਹੇ ਕਈ ਨਵੀਂਆਂ ਖੋਜਾਂ ਕੀਤੀਆਂ ਗਈਆਂ।


ਉਨ੍ਹਾਂ ਕਿਹਾ ਕਿ ਭਾਰਤ ਨੂੰ ਨਵੀਂਆਂ ਖੋਜਾਂ ਕਰਨ ਲਈ ਆਪਣੀ ਸਮਰੱਥਾ ਵਿੱਚ ਵਾਧਾ ਕਰਨਾ ਹੋਵੇਗਾ। ਸ੍ਰੀ ਮੋਦੀ ਨੇ ਨੈਸ਼ਨਲ ਸਾਇੰਸ ਕੌਂਸਲ ਨੂੰ ਸੱਦਾ ਦਿੱਤਾ ਕਿ ਉਹ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਨਵੀਂਆਂ ਖੋਜਾਂ ਨਾਲ ਸਬੰਧਤ ਖੋਜ-ਕਾਰਜਾਂ ਵਿੱਚ ਤੇਜ਼ੀ ਲਿਆਉਣ।


ਸ੍ਰੀ ਮੋਦੀ ਨੇ ਕਿਹਾ ਕਿ ਤਿੰਨ ਭਾਰਤੀਆਂ ਨੂੰ ਦੇਸ਼ ਵਿੱਚ ਹੀ ਬਣੇ ਪੁਲਾੜ-ਜਹਾਜ਼ ‘ਗਗਨਯਾਨ` ਵਿੱਚ ਭੇਜਿਆ ਜਾਵੇਗਾ। ਭਾਰਤ ਨੂੰ ਵਿਗਿਆਨ ਤੇ ਤਕਨਾਲੋਜੀ ਲਈ ਨਵੇਂ ਭਵਿੱਖਮੁਖੀ ਖ਼ਾਕੇ ਦੀ ਜ਼ਰੂਰਤ ਹੈ।


1:20 PM
ਕੇਂਦਰੀ ਵਿਗਿਆਨ ਤੇ ਤਕਨਾਲੋਜੀ ਮੰਤਰੀ ਡਾ. ਹਰਸ਼ ਵਰਧਨ ਨੇ ਇੰਡੀਅਨ ਸਾਇੰਸ ਕਾਂਗਰਸ ਨੁੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਜੁੱਗ ਦੌਰਾਨ ਜਿਹੜੇ ਵਿਗਿਆਨੀ ਹੁਣ ਤੱਕ ਵਿਦੇਸ਼ਾਂ `ਚ ਸੈਟਲ ਸਨ, ਉਹ ਹੁਣ ਸਾਡੇ ਦੇਸ਼ ਵਿੱਚ ਆ ਕੇ ਕੰਮ ਕਰ ਰਹੇ ਹਨ। ਹੁਣ ਸਾਡੇ ਦੇਸ਼ ਵਿੱਚ ‘ਬ੍ਰੇਨ ਡ੍ਰੇਨ` ਨਹੀਂ, ਸਗੋਂ ‘ਬ੍ਰੇਨ ਗੇਨ` ਹੋ ਰਿਹਾ ਹੈ।   

 

ਮੋਦੀ ਨੇ ਦਿੱਤਾ ਨਾਅਰਾ, ਕਿਹਾ ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ

 

ਸਾਡੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਰ ਸ਼ਾਸਤਰੀ ਜੀ ਨੇ ਸਾਨੂੰ ਨਾਅਰਾ ਦਿੱਤਾ- ਜੈ ਜਵਾਨ, ਜੈ ਕਿਸਾਨ.

20 ਸਾਲ ਪਹਿਲਾਂ ਪੋਖਰਨ ਵਿਖੇ ਆਪਣੇ ਇਤਿਹਾਸਕ ਕਾਰਜ ਵਿੱਚ ਸਾਡੇ ਮਹਾਨ ਪ੍ਰਧਾਨ ਮੰਤਰੀ ਅਟਲ ਜੀ ਨੇ ਗੱਲ ਕੀਤੀ- ਜੈ ਜਵਾਨ, ਜੈ ਕਿਸਾਨ, ਜੈ ਵਿਗਿਆਨ

 

 

 

ਪੀਐਮ ਮੋਦੀ ਨੇ ਕੀਤਾ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ, ਦੁਨੀਆ ਭਰ ਦੇ ਵਿਗਿਆਨਿਕ ਹੋਏ ਸ਼ਾਮਲ

 

12:58 PM : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਦੇ ਜਲੰਧਰ ਦੀ ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਵਿਖੇ 106ਵੇਂ ਇੰਡੀਅਨ ਸਾਇੰਸ ਕਾਂਗਰਸ ਦਾ ਉਦਘਾਟਨ ਕੀਤਾ।

 

ਵਿਗਿਆਨ ਕਾਂਗਰਸ ਚ ਪ੍ਰਤੀਨਿਧੀ ਪਹੁੰਚ ਚੁੱਕੇ ਹਨ।

ਜਲੰਧਰ ਅਤੇ ਗੁਰਦਾਸਪੁਰ ਚ ਲੋਕਾਂ ਦੀ ਬੇਹੱਦ ਭਾਰੀ ਭੀੜ ਦੇਖਣ ਨੂੰ ਮਿਲ ਰਹੀ ਹੈ। ਇਸ ਸਮਾਗਮ ਤੋਂ ਬਾਅਦ ਪੀਐਮ ਮੋਦੀ ਗੁਰਦਾਸਪੁਰ ਦੀ ਰੈਲੀ ਨੂੰ ਸੰਬੋਧਨ ਕਰਨਗੇ। ਜਿਸਨੂੰ ਦੇਖਦਿਆਂ ਪ੍ਰਸ਼ਾਸਨ ਨੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ।

 

ਦੱਸਣਯੋਗ ਹੈ ਕਿ ਇੰਡੀਅਨ ਸਾਇੰਸ ਕਾਂਗਰਸ ਦੀ ਥੀਮ ਫ਼ੀਊਚਰ ਇੰਡੀਆ, ਸਾਇੰਸ ਐਂਡ ਟੈਕਨੋਲਜੀ ਤੇ ਰੱਖੀ ਗਈ ਹੈ। ਇਸੇ ਥੀਮ ਨਾਲ ਯੂਨੀਵਰਸਿਟੀ ਦਾ ਪੂਰਾ ਕੈਂਪਸ ਸਜਾਇਆ ਗਿਆ ਹੈ।    

 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LIVE PM Narendra Modi arrives in Lovely Professional University