ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅੰਮ੍ਰਿਤਸਰ ਰੇਲ ਹਾਦਸਾ : ਦੋ ਦਿਨ ਬਾਅਦ ਵੀ ਧਰਨੇ `ਤੇ ਬੈਠੇ ਲੋਕ

ਅੰਮ੍ਰਿਤਸਰ ਰੇਲ ਹਾਦਸਾ : ਦੋ ਦਿਨ ਬਾਅਦ ਵੀ ਧਰਨੇ `ਤੇ ਬੈਠੇ ਲੋਕ

ਅੰਮ੍ਰਿਤਸਰ ਦੇ ਜੋੜਾ ਫਾਟਕ `ਤੇ ਹੋਏ ਰੇਲ ਹਾਦਸੇ ਬਾਅਦ ਸਥਾਨਕ ਲੋਕਾਂ ਦਾ ਗੁੱਸਾ ਸ਼ਾਂਤ ਨਹੀਂ ਹੋ ਰਿਹਾ। ਜਿੱਥੇ ਇਕ ਪਾਸੇ ਹਾਦਸੇ ਦੇ ਬਾਅਦ ਪ੍ਰਸ਼ਾਸਨ ਅਤੇ ਰੇਲਵੇ ਆਪਣਾ ਪੱਲਾ ਝਾੜਨ `ਚ ਲਗੇ ਹੋਏ ਹਨ ਤਾਂ ਉਥੇ ਦੂਜੇ ਪਾਸੇ ਸਥਾਨਕ ਲੋਕ ਧਰਨੇ `ਤੇ ਬੈਠ ਗਏ ਹਨ। ਲੋਕ ਉਸੇ ਜੋੜੇ ਫਾਟਕ `ਤੇ ਧਰਨਾ ਕਰ ਰਹੇ ਹਨ ਜਿੱਥੇ ਰੇਲ ਗੱਡੀ ਨੇ 61 ਲੋਕਾਂ ਨੂੰ ਕੁਚਲ ਦਿੱਤਾ ਸੀ। ਇਸ ਹਾਦਸੇ `ਚ 72 ਲੋਕ ਜ਼ਖਮੀ ਹੋਏ ਹਨ। ਧਰਨਾ ਕਰ ਰਹੇ ਲੋਕ ਸੂਬਾ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰ ਰਹੇ ਹਨ। ਪ੍ਰਦਰਸ਼ਨਕਾਰੀ ਮੰਗ ਰਹੇ ਹਨ ਕਿ ਸਰਕਾਰ ਗੱਡੀ ਦੇ ਡਰਾਈਵਰ ਦੇ ਖਿਲਾਫ ਕਾਰਵਾਈ ਕੀਤੀ ਜਾਵੇ।


ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀ ਰੇਲਵੇ ਟ੍ਰੈਕ `ਤੇ ਬੈਠ ਗਏ ਹਨ ਅਤੇ ਉਥੋਂ ਉਹ ਹਟਣਾ ਨਹੀਂ ਚਾਹੁੰਦੇ। ਪੰਜਾਬ ਪੁਲਿਸ ਦੇ ਸੀਨੀਅਰ ਪੁਲਿਸ ਅਫਸਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਐਤਵਾਰ ਰਾਤ ਤੱਕ ਸਥਿਤੀ ਆਮ ਹੋ ਜਾਵੇਗੀ, ਕਿਉਂਕਿ ਸ਼ਨੀਵਾਰ ਦੇ ਮੁਕਾਬਲੇ ਐਤਵਾਰ ਨੂੰ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਘੱਟ ਹੋ ਗਈ ਹੈ। ਅਫਸਰਾਂ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਨੂੰ ਕਾਬੂ ਕਰਨ ਲਈ ਮੌਕੇ `ਤੇ ਸੁਰੱਖਿਆ, ਕਮਾਂਡੋ ਅਤੇ ਰੇਪਿਡ ਐਕਸ਼ਨ ਫੋਰਸ ਤੈਨਾਤ ਹੈ।


ਜਿ਼ਕਰਯੋਗ ਹੈ ਕਿ ਅੰਮ੍ਰਿਤਸਰ ਦੇ ਜੋੜਾ ਫਾਟਕ `ਤੇ ਇਕ ਵੱਡਾ ਹਾਦਸਾ ਹੋ ਗਿਆ ਸੀ। ਰੇਲ ਦੀ ਪਟਰੀ `ਤੇ ਖੜ੍ਹੇ ਹੋਕੇ ਦੁਸ਼ਹਿਰਾ ਦੇਖ ਰਹੇ ਲੋਕਾਂ ਦੇ ਉਪਰ ਗੱਡੀ ਚੜ੍ਹ ਗਈ। ਜਿਸ `ਚ 61 ਲੋਕਾਂ ਦੀ ਮੌਤ ਹੋ ਗਈ ਅਤੇ 71 ਲੋਕ ਜ਼ਖਮੀ ਹੋ ਗਏ। ਮ੍ਰਿਤਕਾਂ `ਚੋਂ 40 ਲੋਕਾਂ ਦੀ ਪਹਿਚਾਣ ਹੋ ਚੁੱਕੀ ਹੈ ਅਤੇ 36 ਲੋਕਾਂ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ ਹੈ। ਰਾਜ ਸਰਕਾਰ ਦੇ ਅਧਿਕਾਰੀਆਂ ਅਤੇ ਮ੍ਰਿਤਕਾਂ ਦੇ ਪਰਿਵਾਰ ਦੇ ਮੈਂਬਰਾਂ ਦੀ ਮੌਜੂਦਗੀ `ਚ ਜਿੱਥੇ ਸ਼ੀਤਲਾ ਮਾਤਾ ਮੰਦਰ ਕੋਲ ਇਕ ਮੈਦਾਨ `ਚ 36 ਲੋਕਾਂ ਦਾ ਅੰਤਿਮ ਸਸਕਾਰ ਕੀਤਾ ਗਿਆ ਹੈ।
  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Locals continue sit in protest at Amritsar train accident site