ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIP Seat: ਚੰਡੀਗੜ੍ਹ ਦੀ ਲੋਕ ਸਭਾ ਸੀਟ ’ਤੇ ਕਈ ਵੱਡੇ ਆਗੂ ਦਾਅਵੇਦਾਰ

VIP Seat: ਚੰਡੀਗੜ੍ਹ ਦੀ ਲੋਕ ਸਭਾ ਸੀਟ ’ਤੇ ਕਈ ਵੱਡੇ ਆਗੂ ਦਾਅਵੇਦਾਰ

ਚੰਡੀਗੜ੍ਹ ਲੋਕ ਸਭਾ ਸੀਟ ਉਤੇ ਕਾਂਗਰਸ ਅਤੇ ਭਾਜਪਾ ਦੋਵਾਂ ਪ੍ਰਭਾਵ ਰਿਹਾ ਹੈ। ਇਸ ਵਾਰ ਦੋਵੇਂ ਪਾਰਟੀਆਂ ਦੇ ਵੱਡੇ ਆਗੂ ਇਸ ਕੇਂਦਰ ਸ਼ਾਸਿਤ ਪ੍ਰਦੇਸ਼ ਦੀ ਇਕੋ ਇਕ ਸੀਟ ਉਤੇ ਦਾਅਵੇਦਾਰੀ ਲਈ ਤਿਆਰ ਹਨ। ਇਸ ਸੀਟ ਤੋਂ ਭਾਜਪਾ ਦੀ ਮੌਜੂਦਾ ਐਮਪੀ ਕਿਰਨ ਖੇਰ ਤਾਂ ਦਾਅਵੇਦਾਰ ਹੈ ਹੀ, ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਸੰਜੇ ਟੰਡਨ ਦੇ ਦਾਅਵੇਦਾਰੀ ਵੀ ਚਰਚਾ ਵਿਚ ਹੈ।

 

ਕਾਂਗਰਸ ਵੱਲੋਂ ਸਾਬਕਾ ਕੇਂਦਰੀ ਮੰਤਰੀ ਪਵਨ ਕੁਮਾਰ ਬਾਂਸਲ, ਸਾਬਕਾ ਕੇਂਦਰੀ ਮੰਤਰੀ ਮਨੀਸ਼ ਤਿਵਾੜੀ ਦੇ ਨਾਮਾਂ ਉਤੇ ਚਰਚਾ ਹੈ। ਪੰਜਾਬ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਅਤੇ ਸਾਬਕਾ ਵਿਧਾਇਕ ਨਵਜੋਤ ਕੌਰ ਸਿੱਧੂ ਨੇ ਵੀ ਇੱਥੋਂ ਚੋਣ ਲੜਨ ਦੀ ਗੱਲ ਕਹਿਕੇ ਆਪਣੀ ਦਾਅਵੇਦਾਰੀ ਪੇਸ਼ ਕੀਤੀ ਹੈ।

 

ਕਿਰਨ ਖੇਰ ਨੇ 2014 ਵਿਚ ਕਾਂਗਰਸ ਦੇ ਕੱਦਵਾਰ ਆਗੂ ਪਵਨ ਬਾਂਸਲ ਨੂੰ ਹਰਾਕੇ ਭਾਜਪਾ ਨੂੰ ਜਿੱਤ ਦਿਵਾਈ ਸੀ। ਇਸ ਵਾਰ ਵੀ ਉਹ ਮਜ਼ਬੂਤ ਦਾਅਵੇਦਾਰ ਹੈ। ਹੁਣ ਇਹ ਦੇਖਣਾ ਹੋਵੇਗਾ ਕਿ ਇਸ ਵਾਰ ਚੰਡੀਗੜ੍ਹ ਦੀ ਜਨਤਾ ਭਾਜਪਾ ਨੂੰ ਜਿਤਾਉਂਦੀ ਹੈ ਜਾਂ ਫਿਰ ਕਾਂਗਰਸ ਨੂੰ।

 

2014 ਦੀਆਂ ਲੋਕ ਸਭਾ ਚੋਣਾਂ ਵਿਚ ਜੇਤੂ ਰਹੇ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਨੂੰ 1,91,362 ਵੋਟਾਂ ਪਈਆਂ ਸਨ, ਜਦੋਂ ਕਿ ਦੂਜੇ ਨੰਬਰ ਉਤੇ ਰਹੇ ਕਾਂਗਰਸੀ ਉਮੀਦਵਾਰ ਪਾਵਨ ਬਾਂਸਲ ਨੂੰ 1,21,720 ਵੋਟਾਂ ਅਤੇ ਆਮ ਆਦਮੀ ਪਾਰਟੀ ਦੀ ਉਮੀਦਵਾਰ ਗੁਲ ਪਨਾਗ ਨੂੰ 1,08,679 ਵੋਟਾਂ ਪਈਆਂ ਸਨ।

 

1967 ’ਚ ਪਹਿਲੀ ਵਾਰ ਹੋਈ ਸੀ ਚੋਣ

 

ਚੰਡੀਗੜ੍ਹ ਦੀ ਸੀਟ ਉਤੇ ਪਹਿਲੀ ਵਾਰ 1967 ਵਿਚ ਲੋਕ ਸਭਾ ਚੋਣ ਹੋਈ ਸੀ। ਉਸ ਸਮੇਂ ਭਾਜਪਾ ਦੇ ਚੰਦ ਗੋਪਾਲ ਨੇ ਜਿੱਤ ਪ੍ਰਾਪਤ ਕੀਤੀ ਸੀ। ਭਾਜਪਾ ਦੀ ਮੌਜੂਦਾ ਲੋਕ ਸਭਾ ਮੈਂਬਰ ਕਿਰਨ ਖੇਰ ਤੋਂ ਪਹਿਲਾਂ ਇਥੋਂ ਪਵਨ ਕੁਮਾਰ ਬਾਂਸਲ ਕਾਂਗਰਸ ਦੇ ਲੋਕ ਸਭਾ ਮੈਂਬਰ ਰਹੇ ਹਨ। ਇਸ ਸੀਟ ਤੋਂ ਬਾਂਸਲ ਚਾਰ ਵਾਰ ਚੋਣ ਜਿੱਤ ਚੁੱਕੇ ਹਨ, ਜਿਸ ’ਚੋਂ ਤਿੰਨ ਵਾਰ ਲਗਾਤਾਰ ਜਿੱਤ ਦਰਜ ਕੀਤੀ ਹੈ। ਬਾਂਸਲ ਤੋਂ ਪਹਿਲਾਂ ਇਥੋਂ ਭਾਜਪਾ ਦੇ ਸਤਪਾਲ ਜੈਨ ਨੇ ਲਗਾਤਾਰ ਦੋ ਵਾਰ ਜਿੱਤ ਪ੍ਰਾਪਤ ਕੀਤੀ ਸੀ। ਫਿਲਹਾਲ ਚੰਡੀਗੜ੍ਹ ਵਿਚ ਭਾਜਪਾ ਦਾ ਦਬਦਬਾ ਹੈ। ਪਿਛਲੀਆਂ ਲੋਕ ਸਭਾ ਚੋਣਾਂ ਤੋਂ ਬਾਅਦ ਹੋਈਆਂ ਨਗਰ ਨਿਗਮ ਚੰਡੀਗੜ੍ਹ ਦੀਆਂ ਚੋਣਾਂ ਵਿਚ ਵੀ ਭਾਜਪਾ ਨੂੰ ਇਥੋਂ ਭਾਰੀ ਜਿੱਤ ਮਿਲੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Elections 2019 many powerful leader will fight election from Chandigarh seat