ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Poll Results Punjab 2019: ਬਠਿੰਡਾ ਹਲਕੇ 'ਚ ਬੀਬੀ ਹਰਸਿਮਰਤ ਕੌਰ ਬਾਦਲ ਅੱਗੇ

Lok Sabha Poll Results Punjab 2019: ਬਠਿੰਡਾ ਹਲਕੇ ਦੀ ਤਾਜ਼ਾ ਜਾਣਕਾਰੀ

ਵੋਟਾਂ ਦੀ ਗਿਣਤੀ ਹਾਲੇ ਸਮੁੱਚੇ ਦੇਸ਼ ਵਿੱਚ ਹੀ ਚੱਲ ਰਹੀ ਹੈ। ਬਠਿੰਡਾ ਹਲਕੇ ਵਿੱਚ ਦੁਪਹਿਰ 1:45 ਵਜੇ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਹਰਸਿਮਰਤ ਕੌਰ ਬਾਦਲ ਨੂੰ 191407 ਵੋਟਾਂ ਮਿਲ ਚੁੱਕੀਆਂ ਸਨ ਤੇ ਉਹ ਆਪਣੇ ਵਿਰੋਧੀ ਤੇ ਕਾਂਗਰਸੀ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਤੋਂ 19602 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ। ਸ੍ਰੀ ਵੜਿੰਗ ਨੂੰ 171805 ਵੋਟਾਂ ਮਿਲੀਆਂ ਸਨ।

 


ਪਿਛਲੇ ਕੁਝ ਸਮੇਂ ਤੋਂ ਬਠਿੰਡਾ ਹਲਕਾ ਚਰਚਾ ਦਾ ਕੇਂਦਰ ਬਣਿਆ ਰਿਹਾ ਹੈ ਕਿਉਂਕਿ ਇੱਥੋਂ ਕੇਂਦਰੀ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਹਰਸਿਮਰਤ ਕੌਰ ਬਾਦਲ ਚੋਣ ਮੈਦਾਨ ਵਿੱਚ ਸਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਲ ਸੀ।

 

 

ਸ੍ਰੀ ਵੜਿੰਗ ਦੀ ਪਤਨੀ ਅੰਮ੍ਰਿਤਾ ਵਿਨਾਇਕ ਵੜਿੰਗ ਨੇ ਬਹੁਤ ਵਧੀਆ ਢੰਗ ਨਾਲ ਚੋਣ–ਪ੍ਰਚਾਰ ਦੀਆਂ ਮੁਹਿੰਮਾਂ ਸੰਭਾਲ ਕੇ ਰੱਖੀਆਂ ਸਨ। ਇਸ ਹਲਕੇ ਵਿੱਚ ਸ੍ਰੀ ਵੜਿੰਗ ਨਾਲੋਂ ਵੱਧ ਚਰਚਾ ਸ੍ਰੀਮਤੀ ਅੰਮ੍ਰਿਤਾ ਦੀ ਹੁੰਦੀ ਰਹੀ ਹੈ ਕਿਉਂਕਿ ਉਹ ਮੀਡੀਆ ਸਾਹਵੇਂ ਕਦੇ ਝਿਜਕੇ ਨਹੀਂ ਤੇ ਉਨ੍ਹਾਂ ਦਾ ਹਰ ਜਵਾਬ ਨਪਿਆ–ਤੁਲਿਆ ਰਿਹਾ ਹੈ।

 

 

ਇਨ੍ਹਾਂ ਦੋਵੇਂ ਪ੍ਰਮੁੱਖ ਉਮੀਦਵਾਰਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਬਲਜਿੰਦਰ ਕੌਰ ਤੇ ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਚੋਣ ਮੈਦਾਨ ਵਿੱਚ ਸਨ। ਇੰਝ ਬਠਿੰਡਾ ਸੀਟ ਉੱਤੇ ਮੁਕਾਬਲਾ ਚੌਕੋਣਾ ਬਣਿਆ ਰਿਹਾ ਸੀ। ਸਾਰੇ ਹੀ ਉਮੀਦਵਾਰ ਆਪੋ–ਆਪਣੀ ਜਗ੍ਹਾ ਬੇਹੱਦ ਮਜ਼ਬੂਤ ਸਥਿਤੀ ਵਿੱਚ ਸਨ ਤੇ ਸਭ ਦਾ ਹੀ ਵੱਕਾਰ ਦਾਅ ਉੱਤੇ ਲੱਗਾ ਹੋਇਆ ਸੀ।

 

 

ਲੋਕ ਸਭਾ ਹਲਕਾ ਨੰਬਰ 11 ਬਠਿੰਡਾ ਨਾਲ ਸਬੰਧਤ ਵੋਟਾਂ ਦੀ ਗਿਣਤੀ ਵਿਧਾਨ ਸਭਾ ਹਲਕਾ ਲੰਬੀ, ਬਠਿੰਡਾ ਸ਼ਹਿਰੀ ਅਤੇ ਤਲਵੰਡੀ ਸਾਬੋ ਦੀਆਂ ਵੋਟਾਂ ਦੀ ਗਿਣਤੀ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ,ਬਠਿੰਡਾ ਵਿੱਚ, ਭੁੱਚੋ ਮੰਡੀ (ਐਸਸੀ), ਬਠਿੰਡਾ ਦਿਹਾਤੀ(ਐਸਸੀ) ਅਤੇ ਮੌੜ ਦੀਆਂ ਵੋਟਾਂ ਦੀ ਗਿਣਤੀ ਪੈਸਕੋ ਵੋਕੇਸ਼ਨਲ ਟਰੇਨਿੰਗ ਇੰਸਟੀਚਿਊਟ, ਬਠਿੰਡਾ ਦੇ ਵੱਖ ਵੱਖ ਸਥਾਨਾਂ 'ਤੇ ਕੀਤੀ ਜਾ ਰਹੀ ਹੈ।

 

 

ਹਲਕਾ ਮਾਨਸਾ, ਸਰਦੂਲਗੜ ਅਤੇ ਬੁਢਲਾਢਾ (ਐਸਸੀ) ਦੀਆਂ ਵੋਟਾਂ ਦੀ ਗਿਣਤੀ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿੱਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Poll Results Punjab 2019 Know latest updates about Bathinda Constituency