ਫ਼ਤਿਹਗੜ੍ਹ ਸਾਹਿਬ ਹਲਕੇ 'ਚ ਦੁਪਹਿਰ 1:30 ਵਜੇ ਤੱਕ ਕਾਂਗਰਸ ਦੇ ਉਮੀਦਵਾਰ 181859 ਵੋਟਾਂ ਮਿਲ ਚੁੱਕੀਆਂ ਸਨ ਤੇ ਉਹ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਤੋਂ 27561 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ। ਸ੍ਰੀ ਦਰਬਾਰਾ ਸਿੰਘ ਗੁਰੂ ਨੂੰ 154298 ਵੋਟਾਂ ਮਿਲੀਆਂ ਸਨ।
ਫ਼ਤਿਹਗੜ੍ਹ ਸਾਹਿਬ (ਰਿਜ਼ਰਵ) ਸੀਟ ਤੋਂ ਕਾਂਗਰਸ ਦੇ ਡਾ. ਅਮਰ ਸਿੰਘ, ਸ਼੍ਰੋਮਣੀ ਅਕਾਲੀ ਦਲ ਦੇ ਦਰਬਾਰਾ ਸਿੰਘ ਗੁਰੂ, ਆਮ ਆਦਮੀ ਪਾਰਟੀ ਦੇ ਬਨਦੀਪ ਸਿੰਘ ਦੂਲੋ ਤੇ ਲੋਕ ਇਨਸਾਫ਼ ਪਾਰਟੀ ਦੇ ਮਨਵਿੰਦਰ ਸਿੰਘ ਗਿਆਸਪੁਰਾ ਚੋਣ ਮੈਦਾਨ ’ਚ ਸਨ।
ਇਸ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਹਰਿੰਦਰ ਸਿੰਘ ਖ਼ਾਲਸਾ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ ਪਰ ਉਹ ਪਾਰਟੀ ਲੀਡਰਸ਼ਿਪ ਤੋਂ ਨਾਰਾਜ਼ ਚੱਲ ਰਹੇ ਸਨ ਤੇ ਚੋਣਾਂ ਤੋਂ ਕੁਝ ਸਮਾਂ ਪਹਿਲਾਂ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਲੋਕ ਸਭਾ ਹਲਕਾ ਨੰਬਰ 8 ਫਤਹਿਗੜ ਸਾਹਿਬ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕਾ ਬਸੀ ਪਠਾਣਾਂ, ਫਤਹਿਗੜ ਸਾਹਿਬ, ਅਮਲੋਹ ਅਤੇ ਅਮਰਗੜ ਦੀਆਂ ਵੋਟਾਂ ਦੀ ਗਿਣਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ ਫਤਹਿਗੜ ਸਾਹਿਬ ਵਿੱਚ, ਹਲਕਾ ਖੰਨਾ ਦੀ ਗਿਣਤੀ ਜੀਐਨਈ ਪੋਲੀਟੈਕਨਿਕ ਕਾਲਜ ਲੁਧਿਆਣਾ ਵਿੱਚ ਕੀਤੀ ਜਾਵੇਗੀ। ਜਦਕਿ ਹਲਕਾ ਸਮਰਾਲਾ ਦੀ ਗਿਣਤੀ ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ, ਲੁਧਿਆਣਾ ਵਿੱਚ ਕੀਤੀ ਜਾਵੇਗੀ। ਹਲਕਾ ਸਾਹਨੇਵਾਲ , ਰਾਏਕੋਟ (ਐਸਸੀ), ਦੀ ਗਿਣਤੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ ਗਿੱਲ ਰੋਡ ਲੁਧਿਆਣਾ ਵਿੱਚ ਹੋਵੇਗੀ । ਇਸੇ ਤਰਾਂ ਪਾਇਲ(ਐਸਸੀ) ਦੀ ਵੋਟਾਂ ਦੀ ਗਿਣਤੀ ਗੁਰੂ ਨਾਨਕ ਦੇਵ ਪੋਲੀਟੈਕਨਿਕ ਕਾਲਜ, ਲੁਧਿਆਣਾ ਵਿਖੇ ਹੋ ਰਹੀ ਹੈ।