ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Poll Results Punjab 2019: ਹੁਸ਼ਿਆਰਪੁਰ 'ਚ ਭਾਜਪਾ ਅੱਗੇ

Lok Sabha Poll Results Punjab 2019: ਹੁਸ਼ਿਆਰਪੁਰ ਹਲਕੇ ਦੀ ਤਾਜ਼ਾ ਜਾਣਕਾਰੀ

ਗਗਨਪ੍ਰੀਤ ਜੱਸੋਵਾਲ ਮੁਤਾਬਕ ਇਹ ਰੁਝਾਨ ਲਿਖੇ ਜਾਣ ਤੱਕ ਹੁਸ਼ਿਆਰਪੁਰ ਸੰਸਦੀ ਹਲਕੇ 'ਚ ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼ ਨੂੰ 290318 ਵੋਟਾਂ ਮਿਲ ਚੁੱਕੀਆਂ ਸਨ ਤੇ ਉਹ ਕਾਂਗਰਸ ਦੇ ਡਾ. ਰਾਜ ਕੁਮਾਰ ਚੱਬੇਵਾਲ ਤੋਂ 21915 ਵੋਟਾਂ ਦੇ ਫ਼ਰਕ ਨਾਲ ਅੱਗੇ ਸਨ। ਸ੍ਰੀ ਚੱਬੇਵਾਲ ਲੂੰ 268403 ਵੋਟਾਂ ਮਿਲੀਆਂ ਸਨ।

 

 

ਇਸ ਤੋਂ ਪਹਿਲਾਂ ਕਾਂਗਰਸ ਨੂੰ 139299 ਵੋਟਾਂ ਮਿਲ ਚੁੱਕੀਆਂ ਸਨ; ਜਦ ਕਿ ਭਾਜਪਾ ਨੂੰ 152779 ਵੋਟਾਂ ਮਿਲੀਆਂ ਸਨ ਤੇ ਇੰਝ ਉਹ ਅਗਾਂਹ ਚੱਲ ਰਹੀ ਸੀ। ਬਹੁਜਨ ਸਮਾਜ ਪਾਰਟੀ ਨੂੰ 52779 ਵੋਟਾਂ ਮਿਲ ਚੁੱਕੀਆਂ ਸਨ। ਆਮ ਆਦਮੀ ਪਾਰਟੀ ਨੂੰ 16473 ਵੋਟਾਂ ਮਿਲ ਗਈਆਂ ਸਨ ਤੇ ਨੋਟਾ ਦਾ ਬਟਨ 4487 ਨੇ ਦਬਾਇਆ ਸੀ।

 

 

ਇਸ ਤੋਂ ਪਹਿਲਾਂ ਹਰਪ੍ਰੀਤ ਕੌਰ ਮੁਤਾਬਕ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਕਾਂਗਰਸ ਨੂੰ 19611 ਵੋਟਾਂ ਮਿਲ ਚੁੱਕੀਆਂ ਸਨ। ਭਾਰਤੀ ਜਨਤਾ ਪਾਰਟੀ ਨੂੰ 23381, ਬਹੁਜਨ ਸਮਾਜ ਪਾਰਟੀ ਨੂੰ 6396 ਅਤੇ ਆਮ ਆਦਮੀ ਪਾਰਟੀ ਨੂੰ 1733 ਵੋਟਾਂ ਮਿਲ ਚੁੱਕੀਆਂ ਸਨ।

 

 

ਇਸ ਤੋਂ ਪਹਿਲਾਂ ਗਗਨਦੀਪ ਜੱਸੋਵਾਲ ਮੁਤਾਬਕ ਵੋਟਾਂ ਦੀ ਪਹਿਲੇ ਗੇੜ ਦੀ ਗਿਣਤੀ ਤੋਂ ਬਾਅਦ ਕਾਂਗਰਸ 8514 ਵੋਟਾਂ ਨਾਲ ਅੱਗੇ ਚੱਲ ਰਹੀ ਸੀ; ਜਦ ਕਿ ਭਾਰਤੀ ਜਨਤਾ ਪਾਰਟ ਨੂੰ 8364, ਬਹੁਜਨ ਸਮਾਜਵਾਦੀ ਪਾਰਟੀ ਨੂੰ 4711 ਤੇ ਆਮ ਆਦਮੀ ਪਾਰਟੀ ਨੂੰ 876 ਵੋਟਾਂ ਮਿਲ ਚੁੱਕੇ ਹਨ।

 

 

ਹੁਸ਼ਿਆਰਪੁਰ ਸੰਸਦੀ ਹਲਕੇ ਤੋਂ ਕਾਂਗਰਸ ਦੇ ਰਾਜਕੁਮਾਰ ਚੱਬੇਵਾਲ, ਭਾਰਤੀ ਜਨਤਾ ਪਾਰਟੀ ਦੇ ਸੋਮ ਪ੍ਰਕਾਸ਼, ਆਮ ਆਦਮੀ ਪਾਰਟੀ ਦੇ ਰਵਜੋਤ ਸਿੰਘ, ਬਹੁਜਨ ਸਮਾਜ ਪਾਰਟੀ ਦੇ ਸ੍ਰੀ ਖ਼ੁਸ਼ੀ ਰਾਮ ਚੋਣ ਮੈਦਾਨ ’ਚ ਸਨ।

 

 

ਪਹਿਲਾਂ ਇਸ ਹਲਕੇ ਤੋਂ ਭਾਜਪਾ ਸ੍ਰੀ ਵਿਜੇ ਸਾਂਪਲਾ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ ਤੇ ਉਹ ਕੇਂਦਰੀ ਮੰਤਰੀ ਵੀ ਸਨ। ਪਰ ਐਤਕੀਂ ਜਦੋਂ ਉਨ੍ਹਾਂ ਨੂੰ ਪਾਰਟੀ ਦੀ ਟਿਕਟ ਨਹੀਂ ਮਿਲੀ ਸੀ, ਤਦ ਉਨ੍ਹਾਂ ਕੁਝ ਬਾਗ਼ੀਆਨਾ ਸੁਰ ਅਪਣਾ ਲਈ ਸੀ। ਆਪਣੇ ਟਵਿਟਰ ਤੇ ਫ਼ੇਸਬੁੱਕ ਖਾਤਿਆਂ ਉੱਤੇ ਆਪਣੇ ਨਾਂਅ ਨਾਲੋਂ ਸ਼ਬਦ ‘ਚੌਕੀਦਾਰ’ ਹਟਾ ਲਿਆ ਸੀ ਤੇ ਉਨ੍ਹਾਂ ਆਖਿਆ ਸੀ ਕਿ ‘ਗਊ ਹੱਤਿਆ ਕਰ ਦਿੱਤੀ ਗਈ ਹੈ।’

 

 

ਪਰ ਬਾਅਦ ’ਚ ਭਾਜਪਾ ਲੀਡਰਸ਼ਿਪ ਨੇ ਸ੍ਰੀ ਸਾਂਪਲਾ ਨੂੰ ਮਨਾ ਲਿਆ ਗਿਆ ਸੀ। ਇਸੇ ਲਈ ਇਸ ਵਾਰ ਕੁਝ ਅੰਦਰੂਨੀ ਵਿਰੋਧ ਦੇ ਡਰ ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ੁਦ ਤੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਹੁਸ਼ਿਆਰਪੁਰ ਸੀਟ ਲਈ ਵੱਖੋ–ਵੱਖਰੀਆਂ ਚੋਣ–ਰੈਲੀਆਂ ਕਰ ਕੇ ਗਏ ਸਨ।

 

 

ਲੋਕ ਸਭਾ ਹਲਕਾ ਨੰਬਰ 5 ਹੁਸ਼ਿਆਰਪੁਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕਾ ਸ੍ਰੀ ਹਰਗੋਬਿੰਦਪੁਰ (ਐਸਸੀ), ਭੁਲੱਥ, ਫਗਵਾੜਾ(ਐਸਸੀ), ਦੀਆਂ ਵੋਟਾਂ ਦੀ ਗਿਣਤੀ ਸਕਰਕਾਰੀ ਉਦਯੋਗਿਕ ਸਿਖਲਾਈ ਸੰਸਥਾ, ਹੁਸ਼ਿਆਰਪੁਰ ਵਿੱਚ, ਹਲਕਾ ਮੁਕੇਰੀਆਂ, ਦਸੂਹਾ, ਉਰਮਰ, ਸ਼ਾਮ ਚੁਰਾਸੀ(ਐਸਸੀ), ਹੁਸ਼ਿਆਰਪੁਰ ਅਤੇ ਚੱਬੇਵਾਲ (ਐਸਸੀ), ਦੀਆਂ ਵੋਟਾਂ ਦੀ ਗਿਣਤੀ ਰਿਆਤ ਐਂਡ ਬਾਹਰਾ ਗਰੁੱਪ ਆਫ ਇੰਸਟੀਚਿਊਟ, ਹੁਸ਼ਿਆਰਪੁਰ ਦੀਆਂ ਵੱਖ ਵੱਖ ਥਾਵਾਂ 'ਤੇ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Poll Results Punjab 2019 Know latest updates about Hoshiarpur Constituency