ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Poll Results Punjab 2019: ਜਲੰਧਰ ਤੋਂ ਕਾਂਗਰਸ ਦੇ ਸੰਤੋਖ ਚੌਧਰੀ ਜੇਤੂ

Lok Sabha Poll Results Punjab 2019: ਜਲੰਧਰ ਤੋਂ ਕਾਂਗਰਸ ਦੇ ਸੰਤੋਖ ਚੌਧਰੀ ਜੇਤੂ

ਗਗਨਦੀਪ ਜੱਸੋਵਾਲ ਮੁਤਾਬਕ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ ਜਲੰਧਰ (ਰਿਜ਼ਰਵ) ਹਲਕੇ ਤੋਂ 20 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਜਿੱਤ ਗਏ ਹਨ।

 

 

ਇਸ ਤੋਂ ਪਹਿਲਾਂ ਸ੍ਰੀ ਚੌਧਰੀ ਨੂੰ ਦੁਪਹਿਰ 1:00 ਵਜੇ ਤੱਕ 230465 ਵੋਟਾਂ ਮਿਲ ਚੁੱਕੀਆਂ ਸਨ ਤੇ ਉਹ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚਰਨਜੀਤ ਸਿੰਘ ਅਟਵਾਲ ਤੋਂ 13982 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ। ਸ੍ਰੀ ਅਟਵਾਲ ਨੂੰ 216483 ਵੋਟਾਂ ਮਿਲੀਆਂ ਸਨ।

 

 

ਇਸ ਤੋਂ ਪਹਿਲਾਂ ਵੀ ਸ੍ਰੀ ਚੌਧਰੀ 28213 ਵੋਟਾਂ ਲੈ ਕੇ ਪਹਿਲੇ ਨੰਬਰ ਉੱਤੇ ਚੱਲ ਰਹੇ ਹਨ। ਅਕਾਲੀ ਦਲ ਦੇ 27019 ਵੋਟਾਂ ਲੈ ਕੇ ਦੂਜੇ ਨੰਬਰ ਉੱਤੇ ਹਨ। ਆਮ ਆਦਮੀ ਪਾਰਟੀ ਦੇ ਜਸਟਿਸ (ਸੇਵਾ–ਮੁਕਤ) ਜ਼ੋਰਾ ਸਿੰਘ 1693 ਵੋਟਾਂ ਲੈ ਚੁੱਕੇ ਸਨ। ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ 9179 ਵੋਟਾਂ ਲੈ ਚੁੱਕੇ ਸਨ।

 

 

ਜਤਿੰਦਰ ਮਾਹਲੁ ਮੁਤਾਬਕ ਵੋਟਾਂ ਦੀ ਪਹਿਲੇ ਗੇੜ ਦੀ ਗਿਣਤੀ ਦੌਰਾਨ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ 18120 ਵੋਟਾਂ ਲੈ ਕੇ ਅੱਗੇ ਚੱਲ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ 16,079 ਵੋਟਾਂ ਲੈ ਕੇ ਦੂਜੇ ਨੰਬਰ ਉੱਤੇ ਸਨ। ਬਹੁਜਨ ਸਮਾਜ ਪਾਰਟੀ 7858 ਵੋਟਾਂ ਲਿਜਾ ਚੁੱਕੀ ਹੈ ਤੇ ਆਮ ਆਦਮੀ ਪਾਰਟੀ ਨੂੰ 1229 ਵੋਟਾਂ ਮਿਲ ਚੁੱਕੀਆਂ ਹਨ।

 

 

ਜਲੰਧਰ (ਐੱਸਸੀ) ਹਲਕੇ ਤੋਂ ਕਾਂਗਰਸ ਦੇ ਸੰਤੋਖ ਸਿੰਘ ਚੌਧਰੀ, ਸ਼੍ਰੋਮਣੀ ਅਕਾਲੀ ਦਲ ਦੇ ਚਰਨਜੀਤ ਸਿੰਘ ਅਟਵਾਲ (ਜੋ ਪੰਜਾਬ ਵਿਧਾਨ ਸਭਾ ਦੇ ਪਹਿਲਾਂ ਸਪੀਕਰ ਵੀ ਰਹਿ ਚੁੱਕੇ ਹਨ), ਆਮ ਆਦਮੀ ਪਾਰਟੀ ਦੇ ਜਸਟਿਸ (ਸੇਵਾ–ਮੁਕਤ) ਜ਼ੋਰਾ ਸਿੰਘ ਤੇ ਬਹੁਜਨ ਸਮਾਜ ਪਾਰਟੀ ਦੇ ਬਲਵਿੰਦਰ ਕੁਮਾਰ ਚੋਣ ਮੈਦਾਨ ਵਿੱਚ ਸਨ।

 

 

ਇਸ ਹਲਕੇ ਦੇ ਚੋਣ ਮੁਕਾਬਲੇ ’ਤੇ ਵੀ ਸਭ ਦੀਆਂ ਉਤਸੁਕ ਨਜ਼ਰਾਂ ਲੱਗੀਆਂ ਰਹਿਣਗੀਆਂ। ਇਸ ਹਲਕੇ ਤੋਂ ਸੰਤੋਖ ਸਿੰਘ ਚੌਧਰੀ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ।

 

 

ਜਲੰਧਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਹਲਕਾ ਫਿਲੌਰ (ਐਸਸੀ), ਨਕੋਦਰ , ਸ਼ਾਹਕੋਟ, ਕਰਤਾਰਪੁਰ(ਐਸਸੀ),ਜਲੰਧਰ ਪੱਛਮੀ(ਐਸਸੀ), ਜਲੰਧਰ ਕੇਂਦਰੀ, ਜਲੰਧਰ ਛਾਵਨੀ ਅਤੇ ਆਦਮਪੁਰ ਦੀਆਂ ਵੋਟਾਂ ਦੀ ਗਿਣਤੀ ਦਫਤਰ, ਡਾਇਰੈਕਟਰ ਲੈਂਡ ਰਿਕਾਰਡ, ਕਪੂਰਥਲਾ ਰੋਡ, ਜਲੰਧਰ ਵਿੱਚ ਅਤੇ ਜਲੰਧਰ ਉੱਤਰੀ ਦੀ ਵੋਟਾਂ ਦੀ ਗਿਣਤੀ ਕਪੂਰਥਲਾ ਰੋਡ ਜਲੰਧਰ ਵਿੱਚ ਸਥਿਤ ਦਫਤਰ, ਡਾਇਰੈਕਟਰ ਲੈਂਡ ਰਿਕਾਰਡ, ਦੇ ਨਾਲ ਲਗਦੇ ਸਪੋਰਟਸ ਸਕੂਲ ਦੇ ਹੋਸਟਲ ਦੇ ਡਾਇਨਿੰਗ ਹਾਲ ਵਿੱਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Poll Results Punjab 2019 Know latest updates about Jalandhar Constituency