ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

Lok Sabha Poll Results Punjab 2019: ਖਡੂਰ ਸਾਹਿਬ ਹਲਕੇ 'ਚ ਡਿੰਪਾ ਅੱਗੇ

Lok Sabha Poll Results Punjab 2019: ਖਡੂਰ ਸਾਹਿਬ ਹਲਕੇ ਦੀ ਤਾਜ਼ਾ ਜਾਣਕਾਰੀ

ਅੰਮ੍ਰਿਤਸਰ ਤੋਂ ਅਨਿਲ ਸ਼ਰਮਾ ਦੀ ਰਿਪੋਰਟ ਮੁਤਾਬਕ ਦੁਪਹਿਰ 2:00 ਵਜੇ ਤੱਕ ਖਡੂਰ ਸਾਹਿਬ ਲੋਕ ਸਭਾ ਹਲਕੇ 'ਚ ਕਾਂਗਰਸ ਦੇ ਜਸਬੀਰ ਸਿੰਘ ਡਿੰਪਾ ਨੂੰ 382409 ਵੋਟਾਂ ਮਿਲ ਚੁੱਕੀਆਂ ਸਨ ਤੇ ਉਹ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਤੋਂ 123443 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ। ਬੀਬੀ ਜਗੀਰ ਕੌਰ ਨੂੰ 258966 ਵੋਟਾਂ ਮਿਲ ਚੁੱਕੀਆਂ ਸਨ। ਪੰਜਾਬ ਏਕਤਾ ਪਾਰਟੀ ਦੇ ਬੀਬੀ ਪਰਮਜੀਤ ਕੌਰ ਖਾਲੜਾ ਨੂੰ 173734 ਵੋਟਾਂ ਮਿਲੀਆਂ ਸਨ; ਜਦ ਕਿ ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਸਿੱਧੂ ਨੁੰ 11165 ਵੋਟਾਂ ਮਿਲੀਆਂ ਸਨ।

 

 

ਸ੍ਰੀ ਡਿੰਪਾ ਨੂੰ ਦੁਪਹਿਰ 1:00 ਵਜੇ ਤੱਕ 285704 ਵੋਟਾਂ ਮਿਲ ਚੁੱਕੀਆਂ ਸਨ ਤੇ ਉਹ ਆਪਣੇ ਵਿਰੋਧੀ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਬੀਬੀ ਜਗੀਰ ਕੌਰ ਤੋਂ 89867 ਵੋਟਾਂ ਦੇ ਵੱਡੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ। ਬੀਬੀ ਜਗੀਰ ਕੌਰ ਨੂੰ 195837 ਵੋਟਾਂ ਮਿਲ ਚੁੱਕੀਆਂ ਸਨ।

 

 

 

ਇਸ ਤੋਂ ਪਹਿਲਾਂ ਸ੍ਰੀ ਡਿੰਪਾ 31809 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਹਨ।

 

 

ਇਸ ਤੋਂ ਪਹਿਲਾਂ ਉਹ 12,579 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ। ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਜਗੀਰ ਕੌਰ ਨੂੰ ਹੁਣ ਤੱਕ 8278 ਵੋਟਾਂ ਮਿਲ ਚੁੱਕੀਆਂ ਹਨ। ਬੀਬੀ ਪਰਮਜੀਤ ਕੌਰ ਖਾਲੜਾ 4945 ਵੋਟਾਂ ਲੈ ਕੇ ਤੀਜੇ ਨੰਬਰ ਉੱਤੇ ਚੱਲ ਰਹੇ ਹਨ। ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਸਿੱਧੂ 295 ਵੋਟਾਂ ਲੈ ਚੁੱਕੇ ਹਨ।

 

Khadoor Sahib
Congress’s Jasbir Singh Dimpa leading by 31809 votes

 

ਖਡੂਰ ਸਾਹਿਬ ਹਲਕੇ ਤੋਂ ਪੰਜਾਬ ਏਕਤਾ ਪਾਰਟੀ ਦੇ ਉਮੀਦਵਾਰ ਬੀਬੀ ਪਰਮਜੀਤ ਕੌਰ ਖਾਲੜਾ, ਸ਼੍ਰੋਮਣੀ ਅਕਾਲੀ ਦਲ ਦੇ ਬੀਬੀ ਜਗੀਰ ਕੌਰ, ਆਮ ਆਦਮੀ ਪਾਰਟੀ ਦੇ ਮਨਜਿੰਦਰ ਸਿੰਘ ਸਿੱਧੂ ਤੇ ਕਾਂਗਰਸ ਪਾਰਟੀ ਦੇ ਜਸਬੀਰ ਸਿੰਘ ਡਿੰਪਾ ਚੋਣ–ਮੈਦਾਨ ’ਚ ਸਨ। ਇਸ ਹਲਕੇ ਤੋਂ ਸ੍ਰੀ ਰਣਜੀਤ ਸਿੰਘ ਬ੍ਰਹਮਪੁਰਾ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ, ਜੋ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਹਨ। ਉਹ ਬਾਦਲਾਂ ਦੀ ਅਗਵਾਈ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਨਾਰਾਜ਼ ਹੋ ਕੇ ਵੱਖ ਹੋ ਗਏ ਸਨ ਤੇ ਉਨ੍ਹਾਂ ਨੇ ਆਪਣੇ ਹਮਖਿ਼ਆਲ ਤੇ ਦੋ ਹੋਰ ਸੀਨੀਅਰ ਅਕਾਲੀ ਆਗੂਆਂ ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਦੇ ਨਾਲ–ਨਾਲ ਹੋਰ ਬਹੁਤ ਸਾਰੇ ਸਮਰਥਕਾਂ ਨਾਲ ਮਿਲ ਕੇ ਆਪਣੀ ਇਹ ਪਾਰਟੀ ਬਣਾਈ ਸੀ।

 

 

ਇਸ ਸੀਟ ਉੱਤੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਜਨਰਲ (ਸੇਵਾ–ਮੁਕਤ) ਜੇ.ਜੇ. ਸਿੰਘ ਵੀ ਚੋਣ ਮੈਦਾਨ ਵਿੱਚ ਸਨ ਪਰ ਉਹ ਬੀਬੀ ਖਾਲੜਾ ਦੇ ਹੱਕ ਵਿੱਚ ਚੋਣ–ਮੈਦਾਨ ਤੋਂ ਲਾਂਭੇ ਹੋ ਗਏ ਸਨ।

 

 

ਲੋਕ ਸਭਾ ਹਲਕਾ ਨੰਬਰ 3 ਖਡੂਰ ਸਾਹਿਬ ਨਾਲ ਸਬੰਧਤ ਵੋਟਾਂ ਦੀ ਗਿਣਤੀ ਜੰਡਿਆਲਾ ਅਤੇ ਬਾਬਾ ਬਕਾਲਾ(ਐਸ.ਸੀ) ਹਲਕਿਆਂ ਦੀਆਂ ਵੋਟਾਂ ਦੀ ਗਿਣਤੀ ਖਾਲਸਾ. ਕਾਲਜ ਫਾਰ ਇੰਜਨੀਅਰਿੰਗ ਐਂਡ ਤਕਨਾਲੋਜੀ, ਰਣਜੀਤ ਐਵਨਿਊ, ਅੰਮ੍ਰਿਤਸਰ, ਤਰਨ ਤਾਰਨ ਅਤੇ ਖਡੂਰ ਸਾਹਿਬ ਦੀ ਗਿਣਤੀ ਇੰਟਰਨੈਸ਼ਨ ਕਾਲਜ ਆਫ ਨਰਸਿੰਗ, ਐਨਐਚ-54 ਪਿੰਡ ਪਿੱਡੀ ਵਿੱਚ , ਤਰਨ ਤਾਰਨ ਤੇ ਖੇਮਕਰਨ ਦੀ ਗਿਣਤੀ ਐਨਐਚ-54 'ਤੇ ਸਥਿਤ ਪਿੰਡ ਪਿੱਡੀ ਦੇ ਮਾਈ ਭਾਗੋ ਕਾਲਜ ਦੇ ਆਡੀਟੋਰੀਅਮ ਨਾਲ ਲਗਦੇ ਲੈਕਚਰ ਹਾਲ ਵਿੱਚ , ਤਰਨ ਤਾਰਨ ਅਤੇ ਪੱਟੀ ਦੀ ਗਿਣਤੀ ਐਨਐਚ-54 'ਤੇ ਸਥਿਤ ਪਿੰਡ ਪਿੱਡੀ ਦੇ ਮਾਈ ਭਾਗੋ ਕਾਲਜ ਦੇ ਆਡੀਟੋਰੀਅਮ ਨਾਲ ਲਗਦੇ ਮਲਟੀ ਪਰਪਜ਼ ਹਾਲ ਵਿੱਚ , ਤਰਨ ਤਾਰਨ ਤੇ ਕਪੂਰਥਲਾ ਦੀ ਵਿਰਸ਼ਾ ਵਿਹਾਰ, ਕਾਨਫਰੰਸ ਹਾਲ, (ਗਰਾਊਂਡ ਫਲੋਰ), ਕਪੂਰਥਲਾ, ਸੁਲਤਾਨਪੁਰ ਲੋਧੀ, ਵਿਰਸ਼ਾ ਵਿਹਾਰ, ਪਹਿਲੀ ਮੰਜਲ ਕਪੂਰਥਲਾ ਅਤੇ ਜੀਰਾ ਦੀ ਗਿਣਤੀ ਕਾਊਂਟਿੰਗ ਹਾਲ-1, ਦੇਵ ਰਾਜ ਗਰੁੱਪਸ ਤਕਨੀਕੀ ਕੈਂਪਸ , ਜੀਰਾ ਰੋਡ ਫਿਰੋਜਪੁਰ ਵਿੱਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Poll Results Punjab 2019 Know latest updates about Khadoor Sahib Constituency