ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਸਿੰਘ ਗਿੱਲ (ਡਿੰਪਾ) ਨੇ ਵੱਡੀ ਜਿੱਤ ਪ੍ਰਾਪਤ ਕੀਤੀ ਹੈ। ਉਨ੍ਹਾਂ ਨੇ ਅਕਾਲੀ ਦਲ-ਭਾਜਪਾ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਹਰਾ ਦਿੱਤਾ ਹੈ। ਡਿੰਪਾ ਦੀ ਜਿੱਤ ਦੀ ਖੁਸ਼ੀ ਚ ਵੀਰਵਾਰ ਨੂੰ ਕਾਂਗਰਸੀਆਂ ਨੇ ਜਸ਼ਨ ਮਨਾਇਆ।
ਹਿੰਦੁਸਤਾਨ ਟਾਈਮਜ਼ ਪੰਜਾਬੀ ਨੂੰ ਮਿਲੀ ਜਾਣਕਾਰੀ ਮੁਤਾਬਕ ਜਸਬੀਰ ਸਿੰਘ ਗਿੱਲ (ਡਿੰਪਾ) ਨੇ 4,59,710 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ-ਭਾਜਪਾ ਦੀ ਉਮੀਦਵਾਰ ਬੀਬੀ ਜਗੀਰ ਕੌਰ ਨੂੰ ਡਿੰਪਾ ਨੇ 1,40,573 ਵੋਟਾਂ ਨਾਲ ਹਰਾਇਆ। ਬੀਬੀ ਜਗੀਰ ਕੌਰ ਨੂੰ 3,19,137 ਵੋਟਾਂ ਮਿਲੀਆਂ।
ਇਸ ਤੋਂ ਇਲਾਵਾ ਤੀਜੇ ਨੰਬਰ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨੇ ਆਪਣੀ ਜ਼ਮਾਨਤ ਜ਼ਬਤ ਹੋਣ ਤੋਂ ਬਚਾਉਂਦਿਆਂ ਸਿਰਫ 13656 ਵੋਟਾਂ ਹੀ ਪ੍ਰਾਪਤ ਕੀਤੀਆਂ।
.