ਅਗਲੀ ਕਹਾਣੀ

Lok Sabha Poll Results Punjab 2019: ਸੰਗਰੂਰ ਹਲਕੇ 'ਚ ਭਗਵੰਤ ਮਾਨ ਅੱਗੇ

Lok Sabha Poll Results Punjab 2019: ਸੰਗਰੂਰ ਹਲਕੇ ਦੀ ਤਾਜ਼ਾ ਜਾਣਕਾਰੀ

ਵੋਟਾਂ ਦੀ ਗਿਣਤੀ ਹਾਲੇ ਪੰਜਾਬ ਸਮੇਤ ਸਮੁੱਚੇ ਭਾਰਤ ਵਿੱਚ ਚੱਲ ਰਹੀ ਹੈ। ਦੁਪਹਿਰ 1:50 ਵਜੇ ਤੱਕ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਨੂੰ 242723 ਵੋਟਾਂ ਮਿਲ ਚੁੱਕੀਆਂ ਸਨ ਤੇ ਉਹ ਆਪਣੇ ਵਿਰੋਧੀ ਕਾਂਗਰਸ ਪਾਰਟੀ ਦੇ ਉਮੀਦਵਾਰ ਸ੍ਰੀ ਕੇਵਲ ਸਿੰਘ ਢਿਲੋਂ ਤੋਂ 69043 ਵੋਟਾਂ ਦੇ ਫ਼ਰਕ ਨਾਲ ਅੱਗੇ ਚੱਲ ਰਹੇ ਸਨ। ਸ੍ਰੀ ਢਿਲੋਂ ਨੂੰ 173680 ਵੋਟਾਂ ਮਿਲ ਚੁੱਕੀਆਂ ਸਨ।

 


ਸੰਗਰੂਰ ਹਲਕੇ ’ਚ ਕਾਂਗਰਸ ਦੇ ਕੇਵਲ ਸਿੰਘ ਢਿਲੋਂ, ਸ਼੍ਰੋਮਣੀ ਅਕਾਲੀ ਦਲ ਦੇ ਪਰਮਿੰਦਰ ਸਿੰਘ ਢੀਂਡਸਾ, ਆਮ ਆਦਮੀ ਪਾਰਟੀ ਦੇ ਭਗਵੰਤ ਮਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਤੇ ਲੋਕ ਇਨਸਾਫ਼ ਪਾਰਟੀ ਦੇ ਜਸਰਾਜ ਸਿੰਘ ਲੌਂਗੀਆ (ਗਾਇਕ ਜੱਸੀ ਜਸਰਾਜ) ਚੋਣ–ਮੈਦਾਨ ਵਿੱਚ ਸਨ। ਇੰਝ ਬਠਿੰਡਾ ਹਲਕੇ ਵਾਂਗ ਸੰਗਰੂਰ ਹਲਕੇ ਵਿੱਚ ਵੀ ਮੁਕਾਬਲਾ ਪੰਜ–ਕੋਣਾ ਬਣਿਆ ਰਿਹਾ ਸੀ। ਇਸ ਹਲਕੇ ਤੋਂ ਭਗਵੰਤ ਮਾਨ 16ਵੀਂ ਲੋਕ ਸਭਾ ਦੇ ਮੈਂਬਰ ਰਹੇ ਹਨ।

 

 

ਕੇਵਲ ਸਿੰਘ ਢਿਲੋਂ, ਭਗਵੰਤ ਮਾਨ ਤੇ ਸ੍ਰੀ ਪਰਮਿੰਦਰ ਸਿੰਘ ਢੀਂਡਸਾ ਲਈ ਇਹ ਸੀਟ ਖ਼ਾਸ ਤੌਰ ’ਤੇ ਵੱਕਾਰ ਦਾ ਸੁਆਲ ਬਣੀ ਹੋਈ ਸੀ।

 

 

ਲੋਕ ਸਭਾ ਹਲਕਾ ਨੰਬਰ 12 ਸੰਗਰੂਰ ਨਾਲ ਸਬੰਧਤ ਵੋਟਾਂ ਦੀ ਗਿਣਤੀ ਵਿਧਾਨ ਸਭਾ ਹਲਕਾ ਲਹਿਰਾ, ਦਿੜਬਾ (ਐਸਸੀ), ਸੁਨਾਮ, ਭਦੌੜ(ਐਸਸੀ), ਬਰਨਾਲਾ, ਮਹਿਲ ਕਲਾਂ(ਐਸਸੀ), ਮਾਲੇਰ ਕੋਟਲਾ, ਧੂਰੀ ਅਤੇ ਸੰਗਰੂਰ ਦੀਆ ਵੋਟਾਂ ਦੀ ਗਿਣਤੀ ਦੇਸ਼ ਭਗਤ ਪੌਲੀਟੈਕਨਿਕ ਕਾਲਜ, ਧੂਰੀ ਵਿੱਚ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lok Sabha Poll Results Punjab 2019 Know latest updates about Sangrur Constituency