ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਨਸਾ ਦੇ ਨਸ਼ਾ-ਛੁਡਾਊ ਕੇਂਦਰ `ਚ ਇੱਕੋ ਡਾਕਟਰ, ਬਿਨਾ ਗਾਰਡਾਂ ਦੇ ਨਰਸਾਂ ਔਖੀਆਂ

ਮਾਨਸਾ ਦੇ ਨਸ਼ਾ-ਛੁਡਾਊ ਕੇਂਦਰ `ਚ ਇੱਕੋ ਡਾਕਟਰ, ਬਿਨਾ ਗਾਰਡਾਂ ਦੇ ਨਰਸਾਂ ਔਖੀਆਂ

ਬੀਤੇ ਜੂਨ ਮਹੀਨੇ ਮਾਨਸਾ ਦੇ ਨਸ਼ਾ-ਛੁਡਾਊ ਕੇਂਦਰ ਦੀ ਮਨੋਰੋਗ ਮਾਹਿਰ ਸਿਰਫ਼ ਇਸ ਲਈ ਛੁੱਟੀ `ਤੇ ਚਲੀ ਗਈ ਸੀ ਕਿਉਂਕਿ ਉਹ ਇੱਕੋ ਵਾਰੀ ਤਿੰਨ ਕੇਂਦਰਾਂ `ਤੇ ਜਾ ਕੇ ਕੰਮ ਕਰਨ ਦਾ ਦਬਾਅ ਨਹੀਂ ਸੀ ਝੱਲ ਸਕਦੀ। ਉਨ੍ਹਾਂ ਦੀ ਡਿਊਟੀ ਉਂਝ ਤਾਂ ਸੰਗਰੂਰ ਦੇ ਸਿਵਲ ਹਸਪਤਾਲ ਦੀ ਲੱਗੀ ਹੋਈ ਸੀ ਪਰ ਨਾਲ ਉਨ੍ਹਾਂ ਨੂੰ ਮਾਨਸਾ ਦੇ ਸਿਵਲ ਹਸਪਤਾਲ ਤੇ ਇਸੇ ਜਿ਼ਲ੍ਹੇ ਦੇ ਨਸ਼ਾ-ਛੁਡਾਊ ਕੇਂਦਰ ਦਾ ਵਾਧੂ ਚਾਰਜ ਵੀ ਦਿੱਤਾ ਗਿਆ ਸੀ।


ਹੁਣ ਇੱਕ ਮਹੀਨਾ ਹੋ ਗਿਆ ਹੈ, ਇੱਕੋ-ਇੱਕ ਮੈਡੀਕਲ ਅਫ਼ਸਰ ਮੁੜ-ਵਸੇਬਾ ਤੇ ਨਸ਼ਾ-ਛੁਡਾਊ ਕੇਂਦਰਾਂ ਦਾ ਕੰਮਕਾਜ ਵੇਖਦਾ ਹੈ। ਡਾ. ਫ਼ਾਜ਼ਲ ਸਿੰਘ ਸੰਘਾ ਨੇ 50 ਬਿਸਤਰਿਆਂ ਵਾਲੇ ਮੁੜ-ਵਸੇਬਾ ਕੇਂਦਰ `ਚ ਨਸ਼ਾ-ਪੀੜਤਾਂ ਨੂੰ ਚੈੱਕ ਕਰਦਿਆਂ ਇੱਕ ਪੈਰਾਮੈਡਿਕ ਨੂੰ ਕਿਹਾ,‘‘ਹਾਂ, ਮੈਂ ਆ ਰਿਹਾ ਹਾਂ, ਕ੍ਰਿਪਾ ਕਰ ਕੇ ਉਸ ਨੂੰ ਡੋਜ਼ ਦੇ ਦੇਵੋ।`` ਡਾ. ਸੰਘਾ ਨੇ ਇੱਥੇ ਬੀਤੀ 6 ਜੂਨ ਤੋਂ ਡਿਊਟੀ ਜੁਆਇਨ ਕੀਤੀ ਸੀ। ਉਹ ਸ਼ਹਿਰ ਦੇ ਬਾਹਰਵਾਰ ਬਣੇ ਇਸ ਨਸ਼ਾ-ਛੁਡਾਊ ਕੇਂਦਰ ਵਿੱਚ ਹਰ ਸਵੇਰ ਨੂੰ ਪੁੱਜ ਜਾਂਦੇ ਹਨ। ਓਪੀਡੀ `ਚ ਉਹ ਰੋਜ਼ਾਨਾ ਔਸਤਨ 30 ਨਸ਼ਾ-ਪੀੜਤਾਂ ਨੂੰ ਵੇਖਦੇ ਹਨ ਅਤੇ ਫਿਰ ਮੁੜ-ਵਸੇਬਾ ਕੇਂਦਰ `ਚ ਚਲੇ ਜਾਂਦੇ ਹਨ। ਫਿਰ ਉੱਥੇ ਉਹ ਸ਼ਾਮ ਤੱਕ ਕੰਮ ਕਰਦੇ ਹਨ।


ਖਿਆਲਾ ਪਿੰਡ ਸਥਿਤ ਨਸ਼ਾ-ਛੁਡਾਊ ਕੇਂਦਰ ਦੀ ਇੱਕ ਨਰਸ ਨੇ ਕਿਹਾ ਕਿ ਸੁਰੱਖਿਆ ਗਾਰਡ ਤੋਂ ਬਿਨਾ ਇੱਥੇ ਰਹਿ ਰਹੇ ਮਰੀਜ਼ਾਂ ਨੂੰ ਸੰਭਾਲਣਾ ਬਹੁਤ ਔਖਾ ਕੰਮ ਹੈ। ‘‘ਮਰੀਜ਼ ਗਾਲ਼ਾਂ ਕੱਢਦੇ ਹਨ ਤੇ ਆਪਣੇ ਕੱਪੜੇ ਤੱਕ ਲਾਹੁਣ ਲੱਗ ਪੈਂਦੇ ਹਨ। ਸੁਰੱਖਿਆ ਗਾਰਡਾਂ ਦੀ ਗ਼ੈਰ-ਮੌਜੂਦਗੀ ਵਿੱਚ ਉਨ੍ਹਾਂ ਨੂੰ ਸੰਭਾਲਣਾ ਔਖਾ ਹੈ। ਗਾਰਡਾਂ ਦੀਆਂ ਸਾਰੀਆਂ ਚਾਰ ਆਸਾਮੀਆਂ ਖ਼ਾਲੀ ਪਈਆਂ ਹਨ।``


ਇੱਕ ਅਟੈਂਡੈਂਟ ਨੇ ਆਪਣਾ ਨਾਂਅ ਗੁਪਤ ਰੱਖੇ ਜਾਣ ਦੀ ਸ਼ਰਤ `ਤੇ ਦੱਸਿਆ ਕਿ ਇੱਥੇ ਸਿਰਫ਼ 10 ਬਿਸਤਰੇ ਹਨ, ਜਿਸ ਕਰਕੇ ਮਰੀਜ਼ਾਂ ਨੂੰ ਦਾਖ਼ਲ ਕਰਦੇ ਸਮੇਂ ਬਹੁਤ ਔਖ ਹੁੰਦੀ ਹੈ। ਇਹ 10 ਬਿਸਤਰੇ ਕਦੇ ਖ਼ਾਲੀ ਨਹੀਂ ਮਿਲਦੇ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Lone Doctor at Mansa Centre Nurses without Security