ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਮੋਹਾਲੀ ’ਚ ਵਿਗਿਆਨੀ ਦੇ ਘਰ ’ਚ ਦਿਨ–ਦਿਹਾੜੇ ਹੋਈ ਲੁੱਟ

​​​​​​​ਮੋਹਾਲੀ ’ਚ ਵਿਗਿਆਨੀ ਦੇ ਘਰ ’ਚ ਦਿਨ–ਦਿਹਾੜੇ ਹੋਈ ਲੁੱਟ

ਅੱਜ ਮੋਹਾਲੀ ’ਚ ਇਮਟੈੱਕ ਦੇ ਇੱਕ ਵਿਗਿਆਨੀ ਦੇ ਘਰ ਅੰਦਰ ਦਾਖ਼ਲ ਹੋ ਕੇ ਤਿੰਨ ਲੁਟੇਰੇ ਨਕਦੀ, ਗਹਿਣੇ ਤੇ ਹੋਰ ਕੀਮਤੀ ਸਾਮਾਨ ਲੁੱਟ ਕੇ ਲੈ ਗਏ। ਇਹ ਘਟਨਾ ਅੱਜ ਬੁੱਧਵਾਰ ਨੂੰ ਮੋਹਾਲੀ ਦੇ ਫ਼ੇਜ਼–1 ਵਿੱਚ ਵਾਪਰੀ।

 

 

ਘਰ ਅੰਦਰ ਦਾਖ਼ਲ ਹੋਣ ਲਈ ਲੁਟੇਰਿਆਂ ਨੇ ਖ਼ੁਦ ਨੂੰ ਨਗਰ ਨਿਗਮ ਦੇ ਸਫ਼ਾਈ ਮੁਲਾਜ਼ਮ ਦੱਸਿਆ। ਘਰ ਵਿੱਚ ਸਿਰਫ਼ ਇੱਕ ਬਜ਼ੁਰਗ ਔਰਤ ਸੀ ਕਿਉਂਕਿ ਉਨ੍ਹਾਂ ਦੀ ਨੂੰਹ ਵੀ ਮੁਲਾਜ਼ਮ ਹੈ।

 

 

ਸਵੇਰੇ ਜਦੋਂ ਪਤੀ–ਪਤਨੀ ਆਪੋ–ਆਪਣੇ ਕੰਮਾਂ ਤੇ ਡਿਊਟੀਆਂ ਲਈ ਨਿੱਕਲ ਗਏ, ਤਾਂ ਸ਼ਾਇਦ ਲੁਟੇਰਿਆਂ ਨੇ ਪਹਿਲਾਂ ਤੋਂ ਹੀ ਉਨ੍ਹਾਂ ਉੱਤੇ ਨਜ਼ਰ ਰੱਖੀ ਹੋਈ ਸੀ। ਇਸੇ ਲਈ ਉਹ 10 ਕੁ ਮਿੰਟਾਂ ’ਚ ਉਸ ਵਿਗਿਆਨੀ ਦੇ ਘਰ ਅੰਦਰ ਦਾਖ਼ਲ ਹੋ ਗਏ।

 

 

ਉਨ੍ਹਾਂ ਸਭ ਤੋਂ ਪਹਿਲਾਂ ਬਜ਼ੁਰਗ ਔਰਤ ਦਾ ਮੂੰਹ ਬੰਨ੍ਹਿਆ ਕਿ ਤਾਂ ਜੋ ਉਹ ਰੌਲ਼ਾ ਪਾ ਕੇ ਗੁਆਂਢੀਆਂ ਨੂੰ ਨਾ ਸੱਦ ਲੈਣ। ਉਨ੍ਹਾਂ ਨੇ ਇੰਜੀਨੀਅਰ ਦੀ ਮਾਂ ਦੇ ਹੱਥ ਤੇ ਪੈਰ ਵੀ ਬੰਨ੍ਹ ਦਿੱਤੇ।

 

 

ਫਿਰ ਤਿੰਨੇ ਲੁਟੇਰਿਆਂ ਨੇ ਸਾਰੇ ਘਰ ਦੀ ਬਾਕਾਇਦਾ ਤਲਾਸ਼ੀ ਲਈ। ਉਹ ਜਾਂਦੇ ਹੋਏ ਆਪਣੇ ਨਾਲ ਇੱਕ ਲੱਖ ਰੁਪਏ ਦੀ ਨਕਦੀ, ਕੁਝ ਸੋਨਾ ਤੇ ਹੋਰ ਕੀਮਤੀ ਸਾਮਾਨ ਲੈ ਗਏ। ਬਜ਼ੁਰਗ ਨੇ ਕਿਸੇ ਤਰ੍ਹਾਂ ਖ਼ੁਦ ਨੂੰ ਰੱਸੀਆਂ ’ਚੋਂ ਆਜ਼ਾਦ ਕੀਤਾ ਤੇ ਪੁੱਤਰ ਤੇ ਪੁਲਿਸ ਨੂੰ ਫ਼ੋਨ ਕੀਤਾ।

 

 

ਪੁਲਿਸ ਇਸ ਮਾਮਲੇ ਦੀ ਤਹਿਕੀਕਾਤ ਕੀਤੀ ਜਾ ਰਹੀ ਹੈ ਤੇ ਲੁਟੇਰਿਆਂ ਦੀ ਸ਼ਨਾਖ਼ਤ ਲਈ ਆਲੇ–ਦੁਆਲੇ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਫ਼ੁਟੇਜ ਗਹੁ ਨਾਲ ਵੇਖੀ ਜਾ ਰਹੀ ਹੈ।

 

 

ਇਸ ਵਾਰਦਾਤ ਤੋਂ ਬਾਅਦ ਇਲਾਕੇ ਵਿੱਚ ਕੁਝ ਦਹਿਸ਼ਤ ਵਾਲਾ ਮਾਹੌਲ ਬਣ ਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Loot during daylight at scientist s house in Mohali