ਅਗਲੀ ਕਹਾਣੀ

ਪੰਜਾਬ ’ਚ ਕੰਧਾਂ ’ਤੇ ਵੋਟਾਂ ਪਾਉਣ ਦੀ ਅਪੀਲ ਦੇ ਰੰਗ–ਬਿਰੰਗੇ ਸਰਕਾਰੀ ਇਸ਼ਤਿਹਾਰ

ਪੰਜਾਬ ’ਚ ਕੰਧਾਂ ’ਤੇ ਵੋਟਾਂ ਪਾਉਣ ਦੀ ਅਪੀਲ ਦੇ ਰੰਗ–ਬਿਰੰਗੇ ਸਰਕਾਰੀ ਇਸ਼ਤਿਹਾਰ

ਭਾਰਤ ’ਚ ਆਮ ਸੰਸਦੀ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਤੇ ਇਸੇ ਲਈ ਸਰਕਾਰੀ ਚੋਣ–ਇਸ਼ਤਿਹਾਰ ਹੁਣ ਸੰਗਰੂਰ ਦੀਆਂ ਕੰਧਾਂ ਉੱਤੇ ਪੇਂਟ ਦੇ ਰੂਪ ਵਿੱਚ ਵਿਖਾਈ ਦੇਣ ਲੱਗ ਪਏ ਹਨ। ਇਨ੍ਹਾਂ ਰੰਗ–ਬਿਰੰਗੇ ਇਸ਼ਤਿਹਾਰਾਂ ਵਿੱਚ ਸਰਕਾਰ ਨੇ ਲੋਕਾਂ ਨੂੰ ਵੋਟ ਜ਼ਰੂਰ ਪਾਉਣ ਦੀ ਅਪੀਲ ਕੀਤੀ ਹੋਈ ਹੈ।

 

 

ਇਨ੍ਹਾਂ ਪੇਂਟਿੰਗਜ਼ ਵਿੱਚ ਆਉਂਦੀ 19 ਮਈ ਨੂੰ ਵੋਟਾਂ ਪਾਉਣ ਦੀ ਗੱਲ ਆਖੀ ਗਈ ਹੈ। ਇਨ੍ਹਾਂ ਪੇਂਟਿੰਗ–ਰੂਪੀ ਇਸ਼ਤਿਹਾਰਾਂ ਵਿੱਚ ਕਈ ਤਰ੍ਹਾਂ ਦੇ ਨਾਅਰੇ ਵੀ ਲਿਖੇ ਗਏ ਹਨ; ਜਿਨ੍ਹਾਂ ਵਿੱਚੋਂ ਇੱਕ ਨਾਅਰਾ ਕੁਝ ਦਿਲਚਸਪ ਹੈ – ‘ਹਰੇਕ ਵੋਟ ਜ਼ਰੂਰੀ ਹੈ ਤੇ ਵੋਟ ਸਾਡਾ ਅਧਿਕਾਰ ਹੈ, ਨਹੀਂ ਕਰਾਂਗੇ ਇਸ ਨੂੰ ਬੇਕਾਰ’।

ਪੰਜਾਬ ’ਚ ਕੰਧਾਂ ’ਤੇ ਵੋਟਾਂ ਪਾਉਣ ਦੀ ਅਪੀਲ ਦੇ ਰੰਗ–ਬਿਰੰਗੇ ਸਰਕਾਰੀ ਇਸ਼ਤਿਹਾਰ

 

ਸੰਗਰੂਰ ਦੇ ਜ਼ਿਲ੍ਹਾ ਚੋਣ ਅਧਿਕਾਰੀ (ਅਤੇ ਡਿਪਟੀ ਕਮਿਸ਼ਨਰ) ਘਣਸ਼ਿਆਮ ਥੋਰੀ ਨੇ ਦੱਸਿਆ ਕਿ ਉਨ੍ਹਾਂ ਨੇ ਇਨ੍ਹਾਂ ਪੇਂਟਿੰਗਜ਼ ਰਾਹੀਂ ਇਹ ਸੁਨੇਹਾ ਦੇਣ ਦਾ ਜਤਨ ਕੀਤਾ ਹੈ ਕਿ ਲੋਕਤੰਤਰ ਵਿੱਚ ਇੱਕ–ਇੱਕ ਵੋਟ ਦੀ ਅਹਿਮੀਅਤ ਹੁੰਦੀ ਹੈ।

 

 

ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਮਨੁੱਖੀ ਜੀਵਨ ਵਿੱਚ ਰੰਗਾਂ ਦੀ ਬਹੁਤ ਮਹੱਤਤਾ ਹੁੰਦੀ ਹੈ ਤੇ ਇਸੇ ਲਈ ਆਮ ਨਾਗਰਿਕਾਂ ਨੂੰ ਖਿੱਚਣ ਲਈ ਵੱਖੋ–ਵੱਖਰੇ ਰੰਗਾਂ ਦੀ ਵਰਤੋਂ ਕੀਤੀ ਹੈ। ਸਾਰੇ ਨਾਗਰਿਕਾਂ ਨੂੰ ਵੋਟਾਂ ਪਾਉਣ ਦੀ ਅਪੀਲ ਕੀਤੀ ਗਈ ਹੈ ਕਿਉ਼ਕਿ ਇਨ੍ਹਾਂ ਵੋਟਾਂ ਰਾਹੀਂ ਦੇਸ਼ ਦਾ ਭਵਿੱਖ ਤੈਅ ਹੁੰਦਾ ਹੈ।

 

 

ਉਨ੍ਹਾਂ ਆਸ ਪ੍ਰਗਟਾਈ ਕਿ ਇਨ੍ਹਾਂ ਪੇਂਟਿੰਗਜ਼ ਨਾਲ ਜਮਹੂਰੀ ਕਦਰਾਂ–ਕੀਮਤਾਂ ਦਾ ਇੱਕ ਮਾਹੌਲ ਉੱਸਰੇਗਾ, ਵੋਟਾਂ ਵਾਲੇ ਦਿਨ ਸਭ ਵੋਟ ਪਾਉਣ ਦੇ ਆਪੋ–ਆਪਣੇ ਜਮਹੂਰੀ ਅਧਿਕਾਰ ਦੀ ਵਰਤੋਂ ਕਰਨ ਲਈ ਜ਼ਰੂਰ ਪੁੱਜਣਗੇ।

ਪੰਜਾਬ ’ਚ ਕੰਧਾਂ ’ਤੇ ਵੋਟਾਂ ਪਾਉਣ ਦੀ ਅਪੀਲ ਦੇ ਰੰਗ–ਬਿਰੰਗੇ ਸਰਕਾਰੀ ਇਸ਼ਤਿਹਾਰ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:LS Polls Colourful Govt Advertisement in Punjab walls