ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ : 6 ਸਾਲ ਦੀ ਬੱਚੀ ਨਾਲ ਬਲਾਤਕਾਰ, ਹਾਲਤ ਗੰਭੀਰ

ਲੁਧਿਆਣਾ : 6 ਸਾਲ ਦੀ ਬੱਚੀ ਨਾਲ ਬਲਾਤਕਾਰ, ਹਾਲਤ ਗੰਭੀਰ

ਲੁਧਿਆਣਾ ਦੇ ਭਾਮੀਆ ਖੁਰਦ ਵਿਚ ਇਕ ਛੇ ਸਾਲਾ ਬੱਚੀ ਨਾਲ ਜਬਰਦਸਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਨਾਬਾਲਗ ਬੱਚੀ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸਨੂੰ ਬੇਹੋਸ਼ ਹਾਲਤ ਵਿਚ ਖਾਲੀ ਪਲਾਟ ਵਿਚ ਸੁੱਟ ਦਿੱਤਾ ਗਿਆ। ਗੰਭੀਰ ਹਾਲਤ ਵਿਚ ਉਸ ਨੂੰ ਸਰਕਾਰੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

 

ਮਿਲੀ ਜਾਣਕਾਰੀ ਅਨੁਸਾਰ ਲੜਕੀ ਦੀ ਮਾਂ ਨੇ ਦੱਸਿਆ ਕਿ ਬੀਤੇ ਸ਼ੁੱਕਰਵਾਰ ਦੀ ਰਾਤ ਨੂੰ ਜਦੋਂ ਉਹ ਪਿਸ਼ਾਬ ਕਰਨ ਲਈ ਉਠੀ ਤਾਂ ਦੇਖਿਆ ਕਿ ਲੜਕੀ ਮੰਜੇ ਉਤੇ ਨਹੀਂ ਹੈ। ਉਨ੍ਹਾਂ ਲੋਕਾਂ ਨੂੰ ਨਾਲ ਲੈ ਕੇ ਜਦੋਂ ਉਸਦੀ ਭਾਲ ਕੀਤੀ ਤਾਂ ਉਹ ਘਰ ਤੋਂ ਕੁਝ ਦੂਰੀ ਉਤੇ ਇਕ ਪਲਾਟ ਵਿਚ ਖੂਨ ਨਾਲ ਲਥਪਥ ਬੇਹੋਸ਼ ਪਈ ਮਿਲੀ।

 

ਇਸ ਦੌਰਾਨ ਲੋਕਾਂ ਨੇ ਉਥੋਂ ਇਕ ਨੌਜਵਾਨ ਨੂੰ ਫੜ ਲਿਆ ਅਤੇ ਪੁਲਿਸ ਨੂੰ ਸੂਚਨਾ ਦਿੱਤੀ। ਮੌਕੇ ਉਤੇ ਪੁੱਜੀ ਪੁਲਿਸ ਨੇ ਨੌਜਵਾਨ ਤੋਂ ਪੁੱਛਗਿੱਛ ਸ਼ੁਰੂ ਕੀਤੀ, ਇਸ ਦੌਰਾਨ ਉਹ ਚਕਮਾ ਦੇ ਕੇ ਖਾਲੀ ਥਾਂ ਵਿਚ ਦੀ ਭੱਜ ਗਿਆ।

 

ਡਾਕਟਰਾਂ ਦਾ ਕਹਿਣਾ ਹੈ ਕਿ ਲੜਕੀ ਦੇ ਗੁਪਤ ਅੰਗਾਂ ਨੂੰ ਡੂੰਘੀ ਚੋਟ ਪਹੁੰਚਾਈ ਗਈ ਹੈ। ਸਰਜਰੀ ਦੌਰਾਨ 20 ਟਾਂਕੇ ਲਗਾਏ ਗਏ ਹਨ। ਡਾਕਟਰਾਂ ਨੇ ਕਿਹਾ ਕਿ ਲੜਕੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਥਾਣਾ ਮੁੱਖੀ ਹਰਜਿੰਦਰ ਸਿੰਘ ਨੇ ਕਿਹਾ ਕਿ ਬੱਚੀ ਦੀ ਹਾਲਤ ਦੇਖਣ ਤੋਂ ਲੱਗਦਾ ਹੈ ਕਿ ਇਹ ਕਿਸੇ ਇਕ ਵਿਅਕਤੀ ਦਾ ਕੰਮ ਨਹੀਂ ਹੈ। ਪੀੜਤ ਬੱਚੀ ਦੇ ਗੁਆਂਢੀ ਬਬਲੂ ਖਿਲਾਫ ਕੇਸ ਦਰਜ ਕਰਕੇ ਉਸਦੀਭਾਲ ਸ਼ੁਰੂ ਕਰ ਦਿੱਤੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: Ludhiana 6 year old girl raped critical condition