ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਦੇ ACP ਅਨਿਲ ਕੋਹਲੀ ਕੋਰੋਨਾ ਨਾਲ ਜੂਝਦਿਆਂ ਜ਼ਿੰਦਗੀ ਦੀ ਜੰਗ ਹਾਰੇ

ਲੁਧਿਆਣਾ ਦੇ ACP ਅਨਿਲ ਕੋਹਲੀ ਕੋਰੋਨਾ ਨਾਲ ਜੂਝਦਿਆਂ ਜ਼ਿੰਦਗੀ ਦੀ ਜੰਗ ਹਾਰੇ

ਪੰਜਾਬ ’ਚ ਅੱਜ ਕੋਰੋਨਾ ਵਾਇਰਸ ਨੇ 16ਵੀਂ ਮਨੁੱਖੀ ਜਾਨ ਲੈ ਲਈ ਹੈ। ਲੁਧਿਆਣਾ – ਉੱਤਰੀ ਦੇ ਅਸਿਸਟੈਂਟ ਪੁਲਿਸ ਕਮਿਸ਼ਨਰ (ACP) ਅਨਿਲ ਕੋਹਲੀ ਇਸ ਘਾਤਕ ਵਾਇਰਸ ਨਾਲ ਜੂਝਦੇ ਹੋਏ ਜ਼ਿੰਦਗੀ ਦੀ ਜੰਗ ਹਾਰ ਗਏ। ਉਹ 52 ਸਾਲਾਂ ਦੇ ਸਨ।

 

 

ਉਨ੍ਹਾਂ ਨੂੰ ਸ਼ੇਰਪੁਰ ਚੌਕ ਦੇ ਸਤਿਗੁਰੂ ਪ੍ਰਤਾਪ ਸਿੰਘ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਸੀ। ਹਾਲੇ ਕੱਲ੍ਹ ਹੀ ਕਾਨੂੰਨਗੋ ਗੁਰਮੇਲ ਸਿੰਘ ਦੀ ਵੀ ਇਸੇ ਵਾਇਰਸ ਕਾਰਨ ਮੌਤ ਹੋ ਗਈ ਸੀ।

 

 

ਡਾਕਟਰਾਂ ਮੁਤਾਬਕ ਸ੍ਰੀ ਕੋਹਲੀ ਦੀ ਮੌਤ ਸਰੀਰ ਦੇ ਕਈ ਮੁੱਖ ਅੰਗ ਫ਼ੇਲ੍ਹ ਹੋਣ ਕਾਰਨ ਹੋਈ ਹੈ। ਸ੍ਰੀ ਕੋਹਲੀ ਦੇ ਸੰਪਰਕ ਵਿੱਚ ਰਹਿੰਦਿਆਂ ਉਨ੍ਹਾਂ ਦੀ ਪਤਨੀ, ਸਬ–ਇੰਸਪੈਕਟਰ ਅਰਸ਼ਪ੍ਰੀਤ ਕੌਰ, ਡਰਾਇਵਰ ਪ੍ਰਭਜੋਤ ਸਿੰਘ, ਏਐੱਸਆਈ ਸੁਖਦੇਵ ਸਿੰਘ ਤੇ ਜ਼ਿਲ੍ਹਾ ਮੰਡੀ ਅਧਿਕਾਰੀ ਜਸਬੀਰ ਕੌਰ ਵੀ ਪਾਜ਼ਿਟਿਵ ਪਾਏ ਗਏ ਸਨ।

 

 

ਸ੍ਰੀ ਕੋਹਲੀ ਨੇ ਲਗਭਗ 30 ਵਰ੍ਹੇ ਪੰਜਾਬ ਪੁਲਿਸ ਦੀ ਸੇਵਾ ਨਿਭਾਈ। ਲੁਧਿਆਣਾ ’ਚ ਕੋਰੋਨਾ ਵਾਇਰਸ ਕਾਰਨ ਹੋਈ ਇਹ ਪੰਜਵੀਂ ਮੌਤ ਹੈ।

 

 

ਇਸ ਤੋਂ ਪਹਿਲਾਂ ਅੱਜ ਸਨਿੱਚਰਵਾਰ ਨੂੰ ਪੀਜੀਆਈ ਦੇ ਦੋ ਵਰਕਰ ਕੋਰੋਨਾ–ਪਾਜ਼ਿਟਿਵ ਪਾਏ ਗਏ ਹਨ। ਇਨ੍ਹਾਂ ’ਚੋਂ ਇੱਕ ਧਨਾਸ ਦਾ ਵਸਨੀਕ ਹੈ ਤੇ ਦੂਜਾ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਨਯਾ ਗਾਓਂ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਚੰਡੀਗੜ੍ਹ ’ਚ ਅੱਜ ਹੀ ਇੱਕ ਹੋਰ ਪਾਜ਼ਿਟਿਵ ਮਰੀਜ਼ ਪਾਇਆ ਗਿਆ ਹੈ। ਉੱਧਰ ਪੰਚਕੂਲਾ ’ਚ ਤਬਲੀਗ਼ੀ ਜਮਾਤ ਦੇ 3 ਮੈਂਬਰ ਪਾਜ਼ਿਟਿਵ ਪਾਏ ਗਏ ਹਨ।

 

 

ਇੰਝ ਅੱਜ ਪੰਜਾਬ ’ਚ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ 216 ਹੋ ਗਈ ਹੈ; ਜਿਨ੍ਹਾਂ ਵਿੱਚੋਂ 58 ਇਕੱਲੇ ਮੋਹਾਲੀ ਜ਼ਿਲ੍ਹੇ ਤੋਂ ਹਨ।

 

 

ਇੰਝ ਹੀ ਅੱਜ ਚੰਡੀਗੜ੍ਹ ਦੇ ਹੋਰ ਮਰੀਜ਼ਾਂ ਨਾਲ ਇਸ ਕੇਂਦਰ ਸ਼ਾਸਤ ਪ੍ਰਦੇਸ਼ ’ਚ ਮਰੀਜ਼ਾਂ ਦੀ ਗਿਣਤੀ ਵਧ ਕੇ 23 ਹੋ ਗਈ ਹੈ ਤੇ ਉੰਧਰ ਪੰਚਕੂਲਾ ’ਚ ਕੁੱਲ ਗਿਣਤੀ ਹੁਣ 17 ਹੈ।

 

 

ਇਸ ਤ਼ ਪਹਿਲਾਂ ਕੱਲ੍ਹ ਪੰਜਾਬ ’ਚ 16 ਨਵੇਂ ਕੇਸ ਆਏ ਸਨ ਤੇ ਕੋਰੋਨਾ ਦੇ ਕੁੱਲ ਮਰੀਜ਼ਾਂ ਦੀ ਗਿਣਤੀ ਵਧ ਕੇ 215 ਹੋ ਗਈ ਸੀ।

 

 

ਕੱਲ੍ਹ ਸੱਤ ਨਵੇਂ ਕੇਸ ਇਕੱਲੇ ਜਲੰਧਰ ਜ਼ਿਲ੍ਹੇ ’ਚੋਂ ਸਾਹਮਣੇ ਆਏ ਸਨ; ਜਿਨ੍ਹਾਂ ਵਿੱਚੋਂ 8 ਸਾਲਾਂ ਦੀ ਇੱਕ ਲੜਕੀ ਤੇ ਇੱਕ ਸਾਲਾ ਦਾ ਲੜਕਾ ਵੀ ਸ਼ਾਮਲ ਹਨ। ਜਲੰਧਰ ’ਚ ਹੁਣ ਤੱਕ 38 ਕੋਰੋਨਾ–ਮਰੀਜ਼ ਸਾਹਮਣੇ ਆ ਚੁੱਕੇ ਹਨ।

 

 

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੱਲ੍ਹ ਜਲੰਧਰ ’ਚ ਇੱਕ ਮਾਂ ਤੇ ਉਸ ਦੀ 8 ਸਾਲਾ ਧੀ ਪਾਜ਼ਿਟਿਵ ਪਾਏ ਗਏ ਤੇ ਰਾਜਾ ਗਾਰਡਨ ਇਲਾਕੇ ਦੇ 40 ਸਾਲਾ ਪਾਜ਼ਿਟਿਵ ਵਿਅਕਤੀ ਦਾ ਇੱਕ ਸਾਲਾ ਭਤੀਜਾ ਵੀ ਇਸ ਘਾਤਕ ਵਾਇਰਸ ਤੋਂ ਗ੍ਰਸਤ ਪਾਇਆ ਗਿਆ।

 

 

ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਕੁੱਲ 779 ਸੈਂਪਲ ਇਕੱਠੇ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 573 ਨੈਗੇਟਿਵ ਪਾਏ ਗਏ ਅਤੇ 153 ਦੇ ਨਤੀਜਿਆਂ ਦੀ ਹਾਲੇ ਉਡੀਕ ਕੀਤੀ ਜਾ ਰਹੀ ਹੈ।

 

 

ਬੀਤੀ 11 ਅਪ੍ਰੈਲ ਤੱਕ ਜਲੰਧਰ ਜ਼ਿਲ੍ਹੇ ’ਚ ਸਿਰਫ਼ 23 ਕੇਸ ਸਾਹਮਣੇ ਆਏ ਸਨ ਪਰ ਪਿਛਲੇ ਕੁਝ ਦਿਨਾਂ ਤੋਂ ਇਸ ਜ਼ਿਲ੍ਹੇ ’ਚ ਪਾਜ਼ਿਟਿਵ ਮਰੀਜ਼ਾਂ ਦੀ ਗਿਣਤੀ ’ਚ ਕੁਝ ਵਾਧਾ ਦਰਜ ਕੀਤਾ ਗਿਆ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana ACP Anil Kohli dies of Corona