ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਬਣਿਆ ਸੜਕ ਹਾਦਸਿਆਂ ਦਾ ਗੜ੍ਹ

ਲੁਧਿਆਣਾ ਬਣਿਆ ਸੜਕ ਹਾਦਸਿਆਂ ਦਾ ਗੜ੍ਹ

ਪੰਜਾਬ ਦਾ ਮਾਨਚੈਸਟਰ ਸਮਝਿਆ ਜਾਣ ਵਾਲਾ ਮਹਾਂਨਗਰ ਲੁਧਿਆਣਾ ਹੁਣ ਹਾਦਸਿਆਂ ਦਾ ਗੜ੍ਹ ਬਣਦਾ ਜਾ ਰਿਹਾ ਹੈ। ਪਿਛਲੇ 12 ਦਿਨਾਂ ਦੌਰਾਨ ਹਾਦਸਿਆਂ `ਚ 9 ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ। ਚਾਰ ਵੱਖੋ-ਵੱਖਰੇ ਹਾਦਸਿਆਂ `ਚ ਸੱਤ ਮੋਟਰਸਾਇਕਲ ਸਵਾਰਾਂ ਦੀ ਮੌਤ ਹੋ ਚੁੰਕੀ ਹੈ।


ਪੰਜਾਬ ਦੇ ਆਵਾਜਾਈ ਸਲਾਹਕਾਰ ਨਵਦੀਪ ਅਸੀਜਾ ਨੇ ਦੱਸਿਆ ਕਿ 75 ਫ਼ੀ ਸਦੀ ਹਾਦਸੇ ਦੋ-ਪਹੀਆ ਵਾਹਨਾਂ ਤੇ ਉਨ੍ਹਾਂ ਦੇ ਚਾਲਕਾਂ ਨਾਲ ਹੀ ਵਾਪਰਦੇ ਹਨ। ਜਿ਼ਆਦਾਤਰ ਚਾਲਕਾਂ ਨੇ ਹੈਲਮੈਟ ਨਹੀਂ ਪਹਿਨੀ ਹੁੰਦੀ; ਜੋ ਘਾਤਕ ਸਿੱਧ ਹੁੰਦੀ ਹੈ।


ਲੁਧਿਆਣਾ ਪੁਲਿਸ ਕਮਿਸ਼ਨਰੇਟ ਦੇ ਟ੍ਰੈਫਿ਼ਕ ਵਿੰਗ ਅਨੁਸਾਰ ਸਾਲ 2018 ਦੇ ਪਹਿਲੇ ਅੱਠ ਮਹੀਨਿਆਂ ਦੌਰਾਨ 158 ਵਿਅਕਤੀ ਆਪਣੀਆਂ ਜਾਨਾਂ ਗੁਆ ਚੁੱਕੇ ਸਨ। ਪਿਛਲੇ ਵਰ੍ਹੇ ਇਹ ਗਿਣਤੀ 266 ਸੀ। ਜੇ ਸਾਲ 2016 ਦੇ ਅੰਕੜਿਆਂ `ਤੇ ਰਤਾ ਨਜ਼ਰ ਮਾਰੀ ਜਾਵੇ, ਤਾਂ ਉਹ ਬਹੁਤ ਭਿਆਨਕ ਸੀ। ਉਸ ਵਰ੍ਹੇ 549 ਸੜਕ ਹਾਦਸੇ ਵਾਪਰੇ ਸਨ; ਜਿਨ੍ਹਾਂ ਵਿੱਚ 384 ਵਿਅਕਤੀਆਂ ਦੀ ਜਾਨ ਗਈ ਸੀ।


ਬੀਤੀ 13, 14, 22 ਤੇ 24 ਸਤੰਬਰ ਨੂੰ ਹੋਏ ਵੱਖੋ-ਵੱਖਰੇ ਹਾਦਸਿਆਂ `ਚ ਸੱਤ ਵਿਅਕਤੀਆਂ ਦੀਆਂ ਜਾਨਾਂ ਜਾ ਚੁੱਕੀਆਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana became road mishaps centre