ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਸਿਟੀ ਸੈਂਟਰ – ਕੌਣ ਜ਼ਿੰਮੇਵਾਰ ਹੈ ਇਸ ਕੇਸ ’ਚ ਹੋਏ ਕਰੋੜਾਂ ਦੇ ਨੁਕਸਾਨ ਦਾ?

ਲੁਧਿਆਣਾ ਸਿਟੀ ਸੈਂਟਰ – ਕੌਣ ਜ਼ਿੰਮੇਵਾਰ ਹੈ ਇਸ ਕੇਸ ’ਚ ਹੋਏ ਕਰੋੜਾਂ ਦੇ ਨੁਕਸਾਨ ਦਾ?

ਹੁਣ ਜਦੋਂ ਲੁਧਿਆਣਾ ਦੀ ਇੱਕ ਅਦਾਲਤ ਨੇ ਵਿਜੀਲੈਂਸ ਰਿਪੋਰਟ ਦੇ ਆਧਾਰ ’ਤੇ ਸਿਟੀ ਸੈਂਟਰ ਮਾਮਲਾ ਬੰਦ ਕਰ ਦਿੱਤਾ ਹੈ। ਇਸ ਮਾਮਲੇ ’ਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ 35 ਹੋਰਨਾਂ ਵਿਰੁੱਧ ਕੇਸ ਦਰਜ ਕੀਤੇ ਗਏ ਸਨ ਪਰ ਹੁਣ ਉਹ ਸਾਰੇ ਮਾਮਲੇ ਬੰਦ ਕਰ ਦਿੱਤੇ ਗਏ ਹਨ। ਇਸੇ ਲਈ ਹੁਣ ਇੰਪਰੂਵਮੈਂਟ ਟਰੱਸਟ ਦਾ ਧਿਆਨ ਸ਼ਹੀਦ ਭਗਤ ਸਿੰਘ ਨਗਰ ਇਲਾਕੇ ’ਚ ਸਥਿਤ ਇਸ ਬਹੁ–ਕਰੋੜੀ ਪ੍ਰੋਜੈਕਟ ਦੀ ਉਸਾਰੀ ਉੱਤੇ ਕੇਂਦ੍ਰਿਤ ਹੋ ਗਿਆ ਹੈ।

 

 

ਲੁਧਿਆਣਾ ਇੰਪਰੂਵਮੈਂਟ ਟਰੱਸਟ ਇਸ 25.5 ਏਕੜ ਪ੍ਰਾਈਮ ਲੈਂਡ ਜ਼ਮੀਨ ਦਾ ਮਾਲਕ ਹੈ ਤੇ ਉਹ ਹੁਣ ਇਸ ਦੀ ਉਸਾਰੀ ਬਾਰੇ ‘ਟੂਡੇ ਹੋਮਜ਼ ਐਂਡ ਇਨਫ਼੍ਰਾਸਟਰੱਕਚਰ ਪ੍ਰਾਈਵੇਟ ਲਿਮਿਟੇਡ’ ਨਾਲ ਗੱਲਬਾਤ ਸ਼ੁਰੂ ਕਰਨ ਜਾ ਰਿਹਾ ਹੈ। ਟਰੱਸਟ ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਨ ਨੇ ਦੱਸਿਆ ਕਿ ਹਾਲੇ ਦਿੱਲੀ ਹਾਈ ਕੋਰਟ ’ਚ ਵੀ ਸਾਲਸੀ ਦਾ ਇੱਕ ਮਾਮਲਾ ਮੁਲਤਵੀ ਪਿਆ ਹੈ। ਹੁਣ ਕੰਪਨੀ ਨਾਲ ਗੱਲਬਾਤ ਸ਼ੁਰੂ ਕੀਤੀ ਜਾਵੇਗਾ ਕਿ ਇਸ ਪ੍ਰੋਜੈਕਟ–ਸਾਈਟ ’ਤੇ ਕੀ ਕੀਤਾ ਜਾ ਸਕਦਾ ਹੈ।

 

 

ਸ੍ਰੀ ਬਾਲਾਸੁਬਰਾਮਨੀਅਨ ਨੇ ਦੱਸਿਆ ਕਿ ਇਹ ਪ੍ਰੋਜੈਕਟ ਅਤਿ–ਆਧੁਨਿਕ ਯੋਜਨਾ ਨਾਲ ਲੈਸ ਹੈ। ਇਸ ਦੀ ਛੱਤ ’ਤੇ ਇੱਕ ਹੈਲੀਪੈਡ ਦਾ ਨਿਰਮਾਣ ਵੀ ਹੋਣਾ ਹੈ। ਇਸ ਤੋਂ ਇਲਾਵਾ ਗੌਲਫ਼ ਸ਼ੂਟਿੰਗ ਰੇਂਜ ਵੀ ਇੱਥੇ ਬਣਨੀ ਹੈ, ਲੋਕਾਂ ਦੇ ਸੈਰ ਕਰਨ ਲਈ ਇੱਥੇ ਅਨੇਕ ਨਿੱਕੇ–ਨਿੱਕੇ ਰਸਤੇ ਬਣਨੇ ਹਨ, ਮਲਟੀਪਲੈਕਸ ਸਮੇਤ ਸ਼ਾਪਿੰਗ ਕੰਪਲੈਕਸ ਤਾਂ ਹੋਵੇਗਾ ਹੀ। ਇਸ ਦੇ ਨਾਲ ਹੀ ਇੱਥੇ ਹੋਟਲ, ਸੁਪਰ–ਮਾਰਕਿਟ ਤੇ ਦਫ਼ਤਰ, ਟ੍ਰੇਡ ਸੈਂਟਰ, ਫ਼ੂਡ ਪਲਾਜ਼ਾ, ਨਗਰ ਅਜਾਇਬਘਰ, ਮਨੋਰੰਜਨ ਕੇਂਦਰ, ਆਈਟੀ ਸੈਂਟਰ, ਹੈਲਥ–ਕੇਅਰ ਸੈਂਟਰ ਆਦਿ ਹੋਰ ਬਹੁਤ ਕੁਝ ਬਣਨਾ ਹੈ।

 

 

ਇੱਕ ਦਹਾਕਾ ਪਹਿਲਾਂ ਇਸ ਪ੍ਰੋਜੈਕਟ ਦੀ ਉਸਾਰੀ 400 ਕਰੋੜ ਰੁਪਏ ਦੀ ਲਾਗਤ ਨਾਲ ਹੋਣੀ ਸੀ ਤੇ ਇਸ ਨਾਲ ਲੁਧਿਆਣਾ ਇੰਪਰੂਵਮੈਂਟ ਟਰੱਸਟ ਨੂੰ 2,000 ਕਰੋੜ ਰੁਪਏ ਦੀ ਮਿਲਣ ਦਾ ਅਨੁਮਾਨ ਹੈ; ਜਿਸ ਵਿੱਚੋਂ ਟਰੱਸਟ ਨੂੰ 600 ਕਰੋੜ ਰੁਪਏ ਬਚਣੇ ਸਨ।

 

[ ਇਸ ਤੋਂ ਅਗਲਾ ਹਿੱਸਾ ਪੜ੍ਹਨ ਲਈ ਇਸੇ ਸਤਰ ’ਤੇ ਕਲਿੱਕ ਕਰੋ ]

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana City Centre who is responsible for loss of crores in this case