ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ’ਚ ਪਤੀ ਨੇ ਸਾਇਕਲ 'ਤੇ 12 ਕਿਲੋਮੀਟਰ ਸਾਇਕਲ ਚਲਾ ਕੇ ਜ਼ਖ਼ਮੀ ਪਤਨੀ ਨੂੰ ਪਹੁੰਚਾਇਆ ਹਸਪਤਾਲ

ਲੁਧਿਆਣਾ ’ਚ ਪਤੀ ਨੇ 12 ਕਿਲੋਮੀਟਰ ਸਾਇਕਲ ਚਲਾ ਕੇ ਜ਼ਖ਼ਮੀ ਪਤਨੀ ਨੂੰ ਪਹੁੰਚਾਇਆ ਹਸਪਤਾਲ

ਬੀਤੇ ਦਿਨੀਂ ਲੁਧਿਆਣਾ ’ਚ ਇੱਕ ਵਿਅਕਤੀ ਨੂੰ ਆਪਣੀ ਜ਼ਖ਼ਮੀ ਪਤਨੀ ਨੂੰ ਕੋਰੋਨਾ–ਲੌਕਡਾਊਨ ਕਾਰਨ ਸਾਇਕਲ ’ਤੇ 12 ਕਿਲੋਮੀਟਰ (KM) ਦਾ ਸਫ਼ਰ ਕਰ ਕੇ ਹਸਪਤਾਲ ਜਾਣਾ ਪਿਆ। ਖ਼ਬਰ ਏਜੰਸੀ ਅਨੁਸਾਰ ਦੇਵਦੱਤ ਰਾਮ ਨਾਂਅ ਦੇ ਵਿਅਕਤੀ ਨੂੰ ਲੁਧਿਆਣਾ ਦੇ ਭਾਰਤ ਨਗਰ ਚੌਕ ਤੋਂ ਕੰਗਣਵਾਲ ਤੱਕ ਆਪਣੀ ਪਤਨੀ ਨੂੰ ਸਾਇਕਲ ਉੱਤੇ ਹਸਪਤਾਲ ਲਿਜਾਣਾ ਪਿਆ।

 

 

ਖ਼ਬਰ ਏਜੰਸੀ ANI ਅਨੁਸਾਰ ਸ੍ਰੀ ਦੇਵਦੱਤ ਦੀ ਪਤਨੀ ਫ਼ੈਕਟਰੀ ’ਚ ਕੰਮ ਕਰਦੇ ਸਮੇਂ ਜ਼ਖ਼ਮੀ ਹੋ ਗਈ ਸੀ। ਇਹ ਘਟਨਾ ਬੀਤੀ 20 ਮਾਰਚ ਦੀ ਹੈ। ਲੌਕਡਾਊਨ ਕਾਰਨ ਕੋਈ ਵੀ ਉਨ੍ਹਾਂ ਨੂੰ ਹਸਪਤਾਲ ਲਿਜਾਣ ਲਈ ਤਿਆਰ ਨਾ ਹੋਇਆ। ਇਸੇ ਲਈ ਉਨ੍ਹਾਂ ਨੂੰ ਮਜਬੂਰਨ 12 ਕਿਲੋਮੀਟਰ ਸਾਇਕਲ ਚਲਾ ਕੇ ਆਪਣਾ ਪਤਨੀ ਨੂੰ ਹਸਪਤਾਲ ਲਿਜਾਣਾ ਪਿਆ।

 

 

ਇਸ ਤੋਂ ਪਹਿਲਾਂ ਸ੍ਰੀ ਦੇਵਦੱਤ ਨੇ ਐਂਬੂਲੈਂਸ ਸੱਦਣ ਦੀ ਵੀ ਕੋਸ਼ਿਸ਼ ਕੀਤੀ ਸੀ ਪਰ ਡਰਾਇਵਰ ਨੇ ਉਨ੍ਹਾਂ ਤੋਂ 2,000 ਰੁਪਏ ਮੰਗੇ। ਪੈਸੇ ਨਾ ਹੋਣ ਕਾਰਨ ਉਹ ਐਂਬੂਲੈਂਸ ਵੀ ਨਾ ਮੰਗਵਾ ਸਕੇ।

ਲੁਧਿਆਣਾ ’ਚ ਪਤੀ ਨੇ 12 ਕਿਲੋਮੀਟਰ ਸਾਇਕਲ ਚਲਾ ਕੇ ਜ਼ਖ਼ਮੀ ਪਤਨੀ ਨੂੰ ਪਹੁੰਚਾਇਆ ਹਸਪਤਾਲ

 

ਇੱਥੇ ਵਰਨਣਯੋਗ ਹੈ ਕਿ ਪੰਜਾਬ ’ਚ ਹੁਣ ਤੱਕ ਕੋਰੋਨਾ ਵਾਇਰਸ ਦੇ 33 ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸੇ ਲਈ ਪੰਜਾਬ ’ਚ ਕਰਫ਼ਿਊ ਲਾਗੂ ਤੇ ਪੂਰਾ ਦੇਸ਼ ਮੁਕੰਮਲ ਲੌਕਡਾਊਨ ਦਾ ਸਾਹਮਣਾ ਕਰ ਰਿਹਾ ਹੈ।

 

 

ਪੂਰੇ ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ 724 ਪਾਜ਼ਿਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ; ਜਿਨ੍ਹਾਂ ਵਿੱਚੋਂ 47 ਵਿਦੇਸ਼ੀ ਹਨ। ਇਸ ਤੋਂ ਇਲਾਵਾ 20 ਵਿਅਕਤੀਆਂ ਦੀ ਇਸ ਮਾਰੂ ਵਾਇਰਸ ਕਾਰਨ ਮੌਤ ਹੋ ਚੁੱਕੀ ਹੈ।

 

 

ਇਸ ਦੇ ਨਾਲ ਕੁਝ ਚੰਗੀ ਖ਼ਬਰ ਇਹ ਵੀ ਹੈ ਕਿ ਕੋਰੋਨਾ ਵਾਇਰਸ ਦੀ ਲਾਗ ਤੋਂ ਪੀੜਤ ਹੋਣ ਤੋਂ ਬਾਅਦ ਹੁਣ ਤੱਕ 45 ਮਰੀਜ਼ ਠੀਕ ਵੀ ਹੋ ਚੁੱਕੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana Husband takes injured wife Hospital 12 km away on Cycle