ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲੁਧਿਆਣਾ ਨਗਰ ਸੁਧਾਰ ਟ੍ਰੱਸਟ ਮੁਖੀ ਆਪਣੇ ਤਰੀਕੇ ਕਰ ਰਹੇ CAA ਵਿਰੋਧੀਆਂ ਦੀ ਹਮਾਇਤ

ਲੁਧਿਆਣਾ ਨਗਰ ਸੁਧਾਰ ਟ੍ਰੱਸਟ ਮੁਖੀ ਆਪਣੇ ਤਰੀਕੇ ਕਰ ਰਹੇ CAA ਵਿਰੋਧੀਆਂ ਦੀ ਹਮਾਇਤ

ਇਸ ਵੇਲੇ ਭਾਰਤ ’ਚ ਕਈ ਥਾਵਾਂ ’ਤੇ ਨਾਗਰਿਕਤਾ ਸੋਧ ਕਾਨੂੰਨ (CAA) ਵਿਰੁੱਧ ਰੋਸ ਪ੍ਰਦਰਸ਼ਨ ਹੋ ਰਹੇ ਹਨ। ਪਿਛਲੇ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਇਹ ਰੋਸ ਮੁਜ਼ਾਹਰੇ ਤੇ ਧਰਨੇ ਚੱਲ ਰਹੇ ਹਨ। ਇਹ ਰੋਸ ਮੁਜ਼ਾਹਰੇ ਸਿਰਫ਼ ਦਿੱਲੀ ਦੇ ਸ਼ਾਹੀਨ ਬਾਗ਼ ’ਚ ਹੀ ਨਹੀਂ, ਸਗੋਂ ਪੰਜਾਬ ਦੇ ਮਾਨਸਾ, ਲੁਧਿਆਣਾ, ਮਾਲੇਰਕੋਟਲਾ, ਚੇਨਈ, ਮੁੰਬਈ ਤੇ ਸਮੁੱਚੇ ਦੇਸ਼ ਵਿੱਚ ਹੀ ਕਿਤੇ ਨਾ ਕਿਤੇ ਚੱਲ ਰਹੇ ਹਨ।

 

 

ਆਮ ਲੋਕ CAA ਵਾਪਸ ਲੈਣ ਦੀ ਮੰਗ ਕਰ ਰਹੇ ਹਨ। ਇਸੇ ਦੌਰਾਨ ਲੁਧਿਆਣਾ ਨਗਰ ਸੁਧਾਰ ਟ੍ਰੱਸਟ (ਇੰਪਰੂਵਮੈਂਟ ਟ੍ਰੱਸਟ) ਦੇ ਚੇਅਰਮੈਨ ਰਮਨ ਬਾਲਾਸੁਬਰਾਮਨੀਅਮ ਆਪਣੇ ਤਰੀਕੇ ਨਾਲ CAA ਵਿਰੋਧੀਆਂ ਦੀ ਹਮਾਇਤ ਕਰ ਰਹੇ ਹਨ।

 

 

ਸ੍ਰੀ ਬਾਲਾਸੁਬਰਾਮਨੀਅਮ ਨੇ ਆਪਣੇ ਦਫ਼ਤਰ ਦੀ ਮੇਜ਼ ’ਤੇ ਸੰਵਿਧਾਨ ਦੀ ਪ੍ਰਸਤਾਵਨਾ ਦੀ ਇੱਕ ਕਾਪੀ ਨੂੰ ਬਾਕਾਇਦਾ ਫ਼ਰੇਮ ਕਰਵਾ ਕੇ ਰੱਖਿਆ ਹੋਇਆ ਹੈ।

ਲੁਧਿਆਣਾ ਨਗਰ ਸੁਧਾਰ ਟ੍ਰੱਸਟ ਮੁਖੀ ਆਪਣੇ ਤਰੀਕੇ ਕਰ ਰਹੇ CAA ਵਿਰੋਧੀਆਂ ਦੀ ਹਮਾਇਤ

 

ਚੇਅਰਮੈਨ ਦੱਸਦੇ ਹਨ – ‘ਪ੍ਰਸਤਾਵਨਾ ’ਚ ਬਹੁਤ ਸਪੱਸ਼ਟ ਲਿਖਿਆ ਹੋਇਆ ਹੈ ਕਿ ਭਾਰਤ ਇੱਕ ਧਰਮ–ਨਿਰਪੇਖ ਤੇ ਜਮਹੂਰੀ ਗਣਰਾਜ ਹੈ। ਮੈਂ ਸੰਵਿਧਾਨ ਬਾਰੇ ਜਾਗਰੂਕਤਾ ਫੈਲਾ ਰਿਹਾ ਹਾਂ ਤੇ ਜੋ ਵੀ ਵਿਅਕਤੀ ਜਾਂ ਮੁਲਾਕਾਤੀ ਮੇਰੇ ਦਫ਼ਤਰ ’ਚ ਆਉਂਦਾ ਹੈ, ਮੈਂ ਵੁਸ ਨੂੰ ਇਸ ਬਾਰੇ ਸਮਝਾਉਂਦਾ ਹਾਂ।’

 

 

ਇਸ ਤੋਂ ਇਲਾਵਾ ਸ੍ਰੀ ਰਮਨ ਬਾਲਾਸੁਬਰਾਮਨੀਅਮ ਅੱਜ–ਕੱਲ੍ਹ ‘ਸੰਵਿਧਾਨ ਕਿਵੇਂ ਲਿਖਿਆ ਗਿਆ’, ਬਾਰੇ ਇੱਕ ਕਿਤਾਬ ਵੀ ਪੜ੍ਹ ਰਹੇ ਹਨ।

 

 

ਪਰ ਇੰਨੇ ਜ਼ਿਆਦਾ ਵਿਰੋਧ ਦੇ ਬਾਵਜੂਦ ਭਾਰਤੀ ਜਨਤਾ ਪਾਰਟੀ ਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ CAA ਲਾਗੂ ਕਰਨ ਦੇ ਆਪਣੇ ਫ਼ੈਸਲੇ ’ਤੇ ਪੂਰੀ ਤਰ੍ਹਾਂ ਕਾਇਮ ਹੈ।

 

 

ਪ੍ਰਧਾਨ ਮੰਤਰੀ ਸ੍ਰੀ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਹੋਰ ਬਹੁਤ ਸਾਰੇ ਭਾਜਪਾ ਆਗੂ ਤੇ ਕੇਂਦਰੀ ਮੰਤਰੀ ਇਹ ਗੱਲ ਆਖ ਚੁੱਕੇ ਹਨ ਕਿ ਹੁਣ CAA ਨੂੰ ਵਾਪਸ ਲੈਣ ਦਾ ਸੁਆਲ ਹੀ ਪੈਦਾ ਨਹੀਂ ਹੁੰਦਾ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana Improvement Trust Chairman supporting Anti CAA Protesters in his own way