ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਦਾਲਤ ਵੱਲੋਂ ਲੁਧਿਆਣਾ ਇੰਪਰੂਵਮੈਂਟ ਟਰੱਸਟ ਦਾ ਦਫ਼ਤਰ ਤੇ 4 ਕਾਰਾਂ ਕੁਰਕ

ਪਟੀਸ਼ਨਰ ਜਸਬੀਰ ਸਿੰਘ ਨੂੰ ਪਲਾਟ ਅਲਾਟ ਕਰਨ ਤੋਂ ਨਾਕਾਮ ਰਹੇ ਲੁਧਿਆਣਾ ਦੇ ਇੰਪਰੂਵਮੈਂਟ ਟਰੱਸਟ ਦਾ ਮੁੱਖ ਦਫ਼ਤਰ ਅਦਾਲਤ ਵੱਲੋਂ ਕੁਰਕ ਕਰ ਦਿੱਤਾ ਗਿਆ ਹੈ। ਟਰੱਸਟ ਨੇ 1970ਵਿਆਂ ਦੌਰਾਨ ਪਟੀਸ਼ਨਰ ਦਾ ਜਵੱਦੀ ਇਲਾਕੇ (ਹੁਣ ਮਾਡਲ ਟਾਊਨ ਐਕਸਟੈਂਸ਼ਨ) `ਚ ਅਕਵਾਇਰ ਕਰ ਲਿਆ ਸੀ।

 

ਲੁਧਿਆਣਾ ਦੇ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਿਵੀਜ਼ਨ) ਸੁਰੇਸ਼ ਕੁਮਾਰ ਗੋਇਲ ਨੇ ਫਿ਼ਰੋਜ਼ ਗਾਂਧੀ ਮਾਰਕਿਟ `ਚ ਸਥਿਤ ਟਰੱਸਟ ਦਾ ਮੁੱਖ ਦਫ਼ਤਰ ਹੁਣ ਕੁਰਕ (ਅਟੈਚ) ਕਰ ਦਿੱਤਾ ਹੈ। ਇਹ ਮਾਮਲਾ ਸਥਾਨਕ ਵਿਸਥਾਪਿਤ ਵਿਅਕਤੀਆਂ ਦੇ ਵਰਗ ਵਿੱਚ ਆਉਂਦਾ ਹੈ।

 

ਰਾਣੀ ਝਾਂਸੀ ਰੋਡ, ਸਿਵਲ ਲਾਈਨਜ਼ `ਤੇ 2.22 ਏਕੜ ਵਿਕਾਸ ਯੋਜਨਾਂ ਨਾਂਅ ਦੀ ਸੰਪਤੀ ਵੀ ਕੁਰਕ ਕਰ ਦਿੱਤੀ ਗਈ ਹੈ। ਅਦਾਲਤ ਨੇ ਚਾਰ ਵਾਹਨ ਵੀ ਕੁਰਕ ਕੀਤੇ ਹਨ। ਇਨ੍ਹਾਂ ਵਿੱਚ ਐਗਜ਼ੀਕਿਊਟਿਵ ਆਫ਼ੀਸਰ (ਈਓ) ਅਤੇ ਨਿਗਰਾਨ ਇੰਜੀਨੀਅਰ ਦੀਆਂ ਕਾਰਾਂ ਸ਼ਾਮਲ ਹਨ। ਇਹ ਜਾਣਕਾਰੀ ਪਟੀਸ਼ਨਰ ਦੇ ਵਕੀਲ ਦਰਸ਼ਨ ਸਿੰਘ ਰਾਏ ਨੇ ਦਿੱਤੀ। ਇਸ ਮਾਮਲੇ ਦੀ ਅਗਲੀ ਸੁਣਵਾਈ 21 ਦਸੰਬਰ ਨੂੰ ਹੋਣੀ ਤੈਅ ਹੈ। 

 

 

 

/

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana Improvement Trust Office and 4 cars attached by court