ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਜਾ ਰਣਜੀਤ ਸਿੰਘ ਜੰਗੀ ਅਜਾਇਬ ਘਰ 'ਚ ਇਤਿਹਾਸਕ ਕਿਰਪਾਨ ਚੋਰੀ

ਲੁਧਿਆਣਾ-ਜਲੰਧਰ ਨੈਸ਼ਨਲ ਹਾਈਵੇਅ 'ਤੇ ਸਥਿਤ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ 'ਚ ਰੱਖੀ ਇਤਿਹਾਸਕ ਕਿਰਪਾਨ ਚੋਰੀ ਹੋ ਗਈ। ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਕਾਰ 'ਚ ਸਵਾਰ ਦੋ ਵਿਅਕਤੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਸਿਰਫ 30 ਸਕਿੰਟ 'ਚ ਕਿਰਪਾਨ ਨੂੰ ਚੋਰੀ ਕਰਕੇ ਫਰਾਰ ਹੋ ਗਏ। ਹੈਰਾਨੀ ਦੀ ਗੱਲ ਹੈ ਕਿ ਅੱਜ ਪੁਲਿਸ ਨੇ ਘਟਨਾ ਦੇ 10 ਦਿਨ ਬਾਅਦ ਮਾਮਲਾ ਦਰਜ ਕੀਤਾ ਹੈ।

ਏਐਸਆਈ ਜਗਦੇਵ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ ਦੇ ਕਲਰਕ ਸੂਬੇਦਾਰ ਮੇਜਰ ਧਰਮਪਾਲ ਦੀ ਸ਼ਿਕਾਇਤ 'ਤੇ ਦਰਜ ਕੀਤਾ ਗਿਆ ਹੈ। ਧਰਮਪਾਲ ਨੇ ਦੱਸਿਆ ਕਿ ਬੀਤੀ 6 ਫਰਵਰੀ ਨੂੰ ਦੁਪਹਿਰ ਬਾਅਦ 4 ਵਜੇ ਦੋ ਲੋਕ, ਜੋ ਅਜਾਇਬ ਘਰ ਵਿੱਚ ਆਏ ਸਨ, ਨੇ ਅਜਾਇਬ ਘਰ ਦੀ ਇਤਿਹਾਸਕ ਗੈਲਰੀ 'ਚ ਪਈ ਕਿਰਪਾਨ ਚੋਰੀ ਕਰ ਲਈ। ਇਹ ਖੁਲਾਸਾ ਉਦੋਂ ਹੋਇਆ ਜਦੋਂ ਅਜਾਇਬ ਘਰ ਨੂੰ ਸ਼ਾਮ 5 ਵਜੇ ਬੰਦ ਕਰਨ ਤੋਂ ਪਹਿਲਾਂ ਜਾਂਚ ਕੀਤੀ ਜਾ ਰਹੀ ਸੀ।

 


 

ਸੀਸੀਟੀਵੀ ਕੈਮਰਿਆਂ ਦੀ ਫੁਟੇਜ ਜਾਂਚਣ ਮਗਰੋਂ ਪਤਾ ਲੱਗਿਆ ਕਿ ਦੁਪਹਿਰ 3.58 ਵਜੇ ਦੋ ਵਿਅਕਤੀ ਕਾਰ 'ਚ ਆਏ ਸਨ। ਇਸ ਤੋਂ ਬਾਅਦ ਉਹ ਸਿੱਧਾ ਉਸ ਜਗ੍ਹਾ 'ਤੇ ਪਹੁੰਚੇ, ਜਿਥੇ ਕਿਰਪਾਨ ਰੱਖੀ ਹੋਈ ਸੀ। ਇਸ ਨੂੰ ਚੋਰੀ ਕਰਨ ਤੋਂ ਬਾਅਦ ਦੋਵੇਂ 30 ਸਕਿੰਟ 'ਚ ਫਰਾਰ ਹੋ ਗਏ। ਇਸ ਤੋਂ ਬਾਅਦ ਉਹ ਲੋਕ ਦੋ ਦਿਨਾਂ ਤੱਕ ਆਪਣੇ ਪੱਧਰ 'ਤੇ ਜਾਂਚ ਕਰਦੇ ਰਹੇ। ਇਸ ਮਗਰੋਂ 8 ਫਰਵਰੀ ਨੂੰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਇੱਕ ਹਫਤੇ ਤਕ ਜਾਂਚ ਪੜਤਾਲ ਕਰਦੀ ਰਹੀ ਅਤੇ 10 ਦਿਨ ਬਾਅਦ ਮਾਮਲਾ ਦਰਜ ਕੀਤਾ।

ਧਰਮਪਾਲ ਨੇ ਦੱਸਿਆ ਕਿ ਇਹ ਕਿਰਪਾਨ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ 1780-1839 ਦਰਮਿਆਨ ਦੀ ਹੈ। ਜਿਸ ਨੂੰ ਪਹਿਲਾਂ ਪਟਿਆਲੇ ਦੇ ਕਿਲ੍ਹਾ ਮੁਬਾਰਕ ਵਿਖੇ ਰੱਖਿਆ ਗਿਆ ਸੀ। ਉਥੋਂ ਇਸ ਨੂੰ ਲੁਧਿਆਣਾ ਦੇ ਵਾਰ ਮਿਊਜ਼ੀਅਮ ਲਿਆਂਦਾ ਗਿਆ ਸੀ। 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Ludhiana maharaja ranjit singh war museum historic khukri stolen